By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਕਾਗਜ਼ਾਂ ‘ਚ ਮੁਰਦੇ ਵੀ ਕਰ ਰਹੇ ਦਿਹਾੜੀ! ਮਨਰੇਗਾ ‘ਚ ਵੱਡਾ ਘਪਲਾ ਆਇਆ ਸਾਹਮਣੇ,
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - breaking - ਕਾਗਜ਼ਾਂ ‘ਚ ਮੁਰਦੇ ਵੀ ਕਰ ਰਹੇ ਦਿਹਾੜੀ! ਮਨਰੇਗਾ ‘ਚ ਵੱਡਾ ਘਪਲਾ ਆਇਆ ਸਾਹਮਣੇ,

breakingIndia

ਕਾਗਜ਼ਾਂ ‘ਚ ਮੁਰਦੇ ਵੀ ਕਰ ਰਹੇ ਦਿਹਾੜੀ! ਮਨਰੇਗਾ ‘ਚ ਵੱਡਾ ਘਪਲਾ ਆਇਆ ਸਾਹਮਣੇ,

Major Times Editor
Last updated: January 14, 2026 6:27 am
Major Times Editor Published January 14, 2026
Share
SHARE

 ਨਵੀਂ ਦਿੱਲੀ : 

ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ’ਚ ਫ਼ਰਜ਼ੀਵਾੜੇ ਦੀ ਅਜੀਬ ਕਹਾਣੀ ਸਾਹਮਣੇ ਆਈ ਹੈ। ਲਗਪਗ ਪੰਜ ਲੱਖ ਅਜਿਹੇ ਮਜ਼ਦੂਰਾਂ ਦੇ ਨਾਂ ’ਤੇ ਸਰਕਾਰੀ ਪੈਸੇ ਦੀ ਵੰਡ ਹੁੰਦੀ ਰਹੀ ਜਿਨ੍ਹਾਂ ਦੀ ਉਮਰ 80 ਸਾਲ ਤੋਂ ਜ਼ਿਆਦਾ ਹੈ। ਮਨਰੇਗਾ ਤਹਿਤ ਕਰਾਏ ਜਾਣ ਵਾਲੇ ਸਾਰੇ ਕੰਮ ਮੁਸ਼ਕਲ ਸਰੀਰਕ ਮਿਹਨਤ ਵਾਲੇ ਹੁੰਦੇ ਹਨ ਜਿਵੇਂ ਮਿੱਟੀ ਦੀ ਖੁਦਾਈ, ਤਲਾਬਾਂ, ਛੱਪੜਾਂ, ਕੱਚੀਆਂ ਸੜਕਾਂ ਦਾ ਨਿਰਮਾਣ ਤੇ ਮੋੜਬੰਦੀ। ਇਸ ਹਾਲਤ ’ਚ ਇਹ ਮੰਨਣਾ ਮੁਸ਼ਕਲ ਹੈ ਕਿ 80 ਸਾਲ ਦੀ ਉਮਰ ਪਾਰ ਕਰ ਚੁੱਕੇ ਲੋਕ ਕਹੀ ਚੁੱਕ ਕੇ ਇਹ ਸਾਰੇ ਕੰਮ ਕਰ ਰਹੇ ਹੋਣਗੇ। ਸਪਸ਼ਟ ਹੈ ਕਿ ਬਜ਼ੁਰਗਾਂ ਦੇ ਨਾਂ ਦੀ ਵਰਤੋਂ ਕੰਮ ਕਰਾਉਣ ਲਈ ਨਹੀਂ ਸਗੋਂ ਸਰਕਾਰੀ ਪੈਸੇ ਕਢਵਾਉਣ ਲਈ ਕੀਤੀ ਗਈ। ਪੇਂਡੂ ਵਿਕਾਸ ਮੰਤਰਾਲੇ ਦੀ ਜਾਂਚ ’ਚ ਕਈ ਮਾਮਲਿਆਂ ’ਚ ਅਜਿਹੇ ਲੋਕਾਂ ਦੇ ਨਾਂ ਵੀ ਦਰਜ ਮਿਲੇ ਹਨ ਜਿਨ੍ਹਾਂ ਦੀ ਕਾਰਜ ਸਮਰੱਥਾ ਸਾਲਾਂ ਪਹਿਲਾਂ ਖ਼ਤਮ ਹੋ ਚੁੱਕੀ ਹੈ ਜਾਂ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਭਰ ’ਚ ਮਨਰੇਗਾ ਤਹਿਤ 6.50 ਕਰੋੜ ਤੋਂ ਜ਼ਿਆਦਾ ਲੋਕ ਰਜਿਸਟਰਡ ਹਨ। ਇਨ੍ਹਾਂ ’ਚ 61 ਸਾਲਾਂ ਤੋਂ ਉੱਪਰ ਦੇ ਕਾਮਿਆਂ ਦੀ ਗਿਣਤੀ ਇਕ ਕਰੋੜ ਤੋਂ ਜ਼ਿਆਦਾ ਹੈ। ਯਾਨੀ ਕੁੱਲ ਰਜਿਸਟਰਡ ਕਾਮਿਆਂ ਦਾ ਲਗਪਗ 15.6 ਫੀਸਦੀ ਹਿੱਸਾ ਅਜਿਹੇ ਲੋਕਾਂ ਦਾ ਹੈ ਜਿਨ੍ਹਾਂ ਦੀ ਉਮਰ ਸਾਧਾਰਨ ਤੌਰ ’ਤੇ ਮੁਸ਼ਕਲ ਸਰੀਰਕ ਮਿਹਨਤ ਦੇ ਅਨੁਕੂਲ ਨਹੀਂ ਮੰਨੀ ਜਾਂਦੀ। ਹੈਰਾਨੀ ਉਦੋਂ ਹੁੰਦੀ ਹੈ ਜਦੋਂ 80 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਨੂੰ ਵੀ ਕਿਰਤ ਦੇ ਰੂਪ ’ਚ ਦਰਜ ਪਾਇਆ ਗਿਆ। ਸਵਾਲ ਇਹ ਹੈ ਕਿ ਇਨ੍ਹਾਂ ਤੋਂ ਕਿਸ ਤਰ੍ਹਾਂ ਦਾ ਕੰਮ ਕਰਾਇਆ ਗਿਆ ਹੋਵੇਗਾ। ਅਸਲੀਅਤ ਇਹੀ ਹੈ ਕਿ ਫਰਜ਼ੀ ਜੌਬ ਕਾਰਡ, ਨਾਂਮਾਤਰ ਦੀ ਹਾਜ਼ਰੀ ਤੇ ਬਨਾਵਟੀ ਮਸਟਰ ਰੋਲ ਦੇ ਸਹਾਰੇ ਸਰਕਾਰੀ ਰਕਮ ਕੱਢ ਲਈ ਗਈ। ਸੂਬਾਵਾਰ ਅੰਕੜੇ ਇਸ ਗੜਬੜੀ ਦੀ ਡੂੰਘਾਈ ਨੂੰ ਹੋਰ ਉਜਾਗਰ ਕਰਦੇ ਹਨ। ਕੇਰਲ ’ਚ ਕੁੱਲ ਮਨਰੇਗਾ ਮਜ਼ਦੂਰਾਂ ’ਚ 61 ਤੋਂ ਜ਼ਿਆਦਾ ਉਮਰ ਵਾਲਿਆਂ ਦੀ ਹਿੱਸੇਦਾਰੀ 37 ਫ਼ੀਸਦੀ ਤੇ ਤੇਲੰਗਾਨਾ ’ਚ ਇਹ 30 ਫ਼ੀਸਦੀ ਤੋਂ ਜ਼ਿਆਦਾ ਹੈ। ਆਂਧਰ ਪ੍ਰਦੇਸ਼, ਤਾਮਿਲਨਾਡੂ, ਪੰਜਾਬ, ਪੁੱਡੂਚੇਰੀ, ਗੋਆ, ਲੱਦਾਖ, ਮਨੀਪੁਰ, ਨਾਗਾਲੈਂਡ ਤੇ ਮਿਜ਼ੋਰਮ ਵਰਗੇ ਸੂਬਿਆਂ ’ਚ ਵੀ 61 ਤੋਂ 80 ਸਾਲ ਉਮਰ ਵਰਗ ਦੇ ਮਜ਼ਦੂਰਾਂ ਦੀ ਹਿੱਸੇਦਾਰੀ 20 ਫੀਸਦੀ ਤੋਂ ਜ਼ਿਆਦਾ ਹੈ। 80 ਸਾਲ ਤੋਂ ਉੱਪਰ ਦੀ ਉਮਰ ਵਾਲੇ ਮਜ਼ਦੂਰਾਂ ਦੇ ਅੰਕੜੇ ਹੋਰ ਵੀ ਹੈਰਾਨ ਕਰਨ ਵਾਲੇ ਹਨ। ਆਂਧਰ ਪ੍ਰਦੇਸ਼ ’ਚ ਅਜਿਹੇ ਮਜ਼ਦੂਰਾਂ ਦੀ ਗਿਣਤੀ 1,22,902 ਅਤੇ ਤੇਲੰਗਾਨਾ ’ਚ 1,22,121 ਹੈ। ਤਾਮਿਲਨਾਡੂ ’ਚ 58,976, ਰਾਜਸਥਾਨ ’ਚ 36,119, ਪੰਜਾਬ ’ਚ 17,683, ਕੇਰਲ ’ਚ 16,208, ਮੱਧ ਪ੍ਰਦੇਸ਼ ’ਚ 15,023 ਤੇ ਮਹਾਰਾਸ਼ਟਰ ’ਚ 12,039 ਮਜ਼ਦੂਰਾਂ ਦੀ ਉਮਰ 80 ਸਾਲ ਤੋਂ ਜ਼ਿਆਦਾ ਦਿਖਾਈ ਗਈ ਹੈ। ਇਹ ਸਿਰਫ਼ ਡਾਟਾ ਐਂਟਰੀ ਦੀ ਕੁਤਾਹੀ ਨਹੀਂ ਹੋ ਸਕਦੀ ਬਲਕਿ ਲੰਬੇ ਸਮੇਂ ਤੋਂ ਚੱਲ ਰਿਹਾ ਸੰਗਠਿਤ ਖੇਡ ਹੈ। ਰੁਜ਼ਗਾਰ ਸੇਵਕਾਂ, ਤਕਨੀਕੀ ਸਹਾਇਕਾਂ ਤੇ ਸਥਾਨਕ ਪ੍ਰਭਾਵਸ਼ਾਲੀ ਲੋਕਾਂ ਦੀ ਮਿਲੀਭੁਗਤ ਨਾਲ ਫਰਜ਼ੀ ਨਾਂਵਾਂ ’ਤੇ ਕੰਮ ਦਿਖਾਇਆ ਗਿਆ।

ਤਰਨਤਾਰਨ ਜ਼ਿਮਨੀ ਚੋਣ ਲਈ AAP ਉਮੀਦਵਾਰ ਦਾ ਐਲਾਨ, CM ਭਗਵੰਤ ਮਾਨ ਨੇ ਕੀਤਾ ਐਲਾਨ

ਅਗਵਾ ਤੋਂ ਬਾਅਦ ਮਾਂ ਸਣੇ ਤਿੰਨ ਬੱਚਿਆਂ ਦਾ ਬੇਰਹਿਮੀ ਨਾਲ ਕਤਲ, ਨਦੀ ‘ਚੋਂ ਮਿਲੀਆਂ ਲਾਸ਼ਾਂ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਫੇਲ ਜਹਾਜ਼ ‘ਚ ਭਰੀ ਉਡਾਣ, ਅੰਬਾਲਾ ਏਅਰ ਫੋਰਸ ਸਟੇਸ਼ਨ ‘ਤੇ ਸੈਨਿਕਾਂ ਨੇ ਦਿੱਤਾ ਗਾਰਡ ਆਫ਼ ਆਨਰ

ਭਾਰਤ-ਅਮਰੀਕਾ ‘ਚ ਵੱਡਾ ਸਮਝੌਤਾ? ਟੈਰਿਫ਼ ਵਿਵਾਦ ਮਗਰੋਂ ਪਹਿਲੀ ਵਾਰ ਮਿਲੇ ਭਾਰਤ-ਅਮਰੀਕਾ ਦੇ ਵਿਦੇਸ਼ ਮੰਤਰੀ

VB-GRAMG ਬਣੀ ਮਨਰੇਗਾ, ਰਾਸ਼ਟਰਪਤੀ ਨੇ ਬਿੱਲ ਨੂੰ ਦਿੱਤੀ ਮਨਜ਼ੂਰੀ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਜਲੰਧਰ ਵਿਚ ਮਥਾ ਟੇਕ ਕੇ ਬਾਹਰ ਆਏ ਆਪ ਨੇਤਾ ਦਾ ਗੋਲਆਂ ਮਾਰ ਕੇ ਕਤਲ,

Major Times Editor Major Times Editor February 6, 2026
ਆਪ ਆਗੂ ਲੱਕੀ ਓਬਰਾਏ ਦੀ ਗੋਲਿਆਂ ਮਾਰ ਕੇ ਹਤਿਆ
ਡਾ. ਨਵਜੋਤ ਸਿੱਧੂ ਨੇ ਛੱਡੀ ਕਾਂਗਰਸ,
ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼ਹਿਰ ਵਿੱਚ ਸਜਾਈ ਸ਼ੋਭਾ ਯਾਤਰਾ
ਕੈਬਨਿਟ ਮੰਤਰੀਆਂ ਤੇ ਲੋਕ ਸਭਾ ਮੈਂਬਰ ਨੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ਰਧਾਲੂਆਂ ਵਾਲੀ ਟ੍ਰੇਨ ਬਨਾਰਸ ਲਈ ਕੀਤੀ ਰਵਾਨਾ
ਪੰਜਾਬ ਚ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਸਾਬਕਾ CM ਦੇ ਕਰੀਬੀ ਮਨੋਜ ਮਨੂ ਵੜਿੰਗ ਦਾ ਦੇਹਾਂਤ
ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਇਆ ਕੌਮੀ ਝੰਡਾ
ਦਿੱਲੀ ‘ਚ ਖੁੱਲ੍ਹੇਗਾ ਦੁਨੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ, ਹਰ ਸਾਲ ਆਉਣਗੇ ਕਰੋੜਾਂ ਸੈਲਾਨੀ
ਜੇ ਵਧ ਗਿਆ ਹੈ ਯੂਰਿਕ ਐਸਿਡ ਤਾਂ ਇਨ੍ਹਾਂ 5 ਚੀਜ਼ਾਂ ਤੋਂ ਜ਼ਰੂਰ ਕਰੋ ਪਰਹੇਜ਼; ਨਹੀਂ ਤਾਂ ਵਿਗੜ ਸਕਦੀ ਹੈ ਤਬੀਅਤ
ਸਾਵਧਾਨ ! ਜੇਕਰ ਤੁਹਾਡੀਆਂ ਅੱਖਾਂ ‘ਚ ਦਿਖਾਈ ਦੇ ਰਹੇ ਹਨ ਇਹ ਲੱਛਣ, ਤਾਂ ਸਮਝੋ ਖ਼ਤਰੇ ‘ਚ ਹੈ ਤੁਹਾਡੀ ਕਿਡਨੀ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?