By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਬਰਫ਼ੀਲੀਆਂ ਹਵਾਵਾਂ ਨਾਲ ਕੰਬਿਆ ਪੰਜਾਬ, ਲੋਹੜੀ ਤੱਕ ਸੀਤ ਲਹਿਰ ਜਾਰੀ ਰਹਿਣ ਨਾਲ ਰਹੇਗੀ ਕੜਾਕੇ ਦੀ ਠੰਢ; ਮੌਸਮ ਵਿਗਿਆਨੀਆਂ ਨੇ ਕੀਤਾ ਅਲਰਟ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - Punjab - ਬਰਫ਼ੀਲੀਆਂ ਹਵਾਵਾਂ ਨਾਲ ਕੰਬਿਆ ਪੰਜਾਬ, ਲੋਹੜੀ ਤੱਕ ਸੀਤ ਲਹਿਰ ਜਾਰੀ ਰਹਿਣ ਨਾਲ ਰਹੇਗੀ ਕੜਾਕੇ ਦੀ ਠੰਢ; ਮੌਸਮ ਵਿਗਿਆਨੀਆਂ ਨੇ ਕੀਤਾ ਅਲਰਟ

Punjab

ਬਰਫ਼ੀਲੀਆਂ ਹਵਾਵਾਂ ਨਾਲ ਕੰਬਿਆ ਪੰਜਾਬ, ਲੋਹੜੀ ਤੱਕ ਸੀਤ ਲਹਿਰ ਜਾਰੀ ਰਹਿਣ ਨਾਲ ਰਹੇਗੀ ਕੜਾਕੇ ਦੀ ਠੰਢ; ਮੌਸਮ ਵਿਗਿਆਨੀਆਂ ਨੇ ਕੀਤਾ ਅਲਰਟ

Major Times Editor
Last updated: January 8, 2026 3:52 am
Major Times Editor Published January 8, 2026
Share
SHARE

 ਲੁਧਿਆਣਾ :

ਪਹਾੜਾਂ ’ਚ ਲਗਾਤਾਰ ਬਰਫ਼ਬਾਰੀ ਕਾਰਨ ਪੰਜਾਬ ਸਮੇਤ ਪੂਰੇ ਉੱਤਰ ਭਾਰਤ ’ਚ ਠੰਢ ਕਹਿਰ ਢਾਹੁਣ ਲੱਗੀ ਹੈ। ਬੁੱਧਵਾਰ ਨੂੰ ਬਰਫ਼ੀਲੀਆਂ ਹਵਾਵਾਂ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਠੁਰ-ਠੁਰ ਕਰਦੇ ਰਹੇ। ਕਈ ਜ਼ਿਲ੍ਹਿਆਂ ’ਚ ਸੂਰਜ ਗਾਇਬ ਰਿਹਾ ਤੇ ਸੀਤ ਲਹਿਰ ਤੇ ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਹੱਡ ਚੀਰਵੀਂ ਠੰਢ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਕਰ ਦਿੱਤਾ। ਮੌਸਮ ਮਾਹਰਾਂ ਮੁਤਾਬਕ ਲੋਹੜੀ ਤੱਕ ਇਹੀ ਹਾਲਾਤ ਰਹਿਣ ਵਾਲੇ ਹਨ। ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਾਰੇ ਸਕੂਲ 13 ਜਨਵਰੀ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸੱਤ ਜਨਵਰੀ ਤੱਕ ਸਕੂਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਅੱਤ ਠੰਢੇ ਦਿਨ ਦੀ ਸਥਿਤੀ ਰਹੀ। ਪੰਜਾਬ ਦੇ ਤਿੰਨ ਜ਼ਿਲਿ੍ਹਆਂ ’ਚ ਵੱਧ ਤੋਂ ਵੱਧ ਤਾਪਮਾਨ ਦੱਸ ਡਿਗਰੀ ਸੈਲਸੀਅਤ ਤੱਕ ਹੀ ਰਿਹਾ, ਜਿਹੜਾ ਆਮ ਨਾਲੋਂ ਸੱਤ ਡਿੱਗਰੀ ਘੱਟ ਸੀ। ਸੀਜ਼ਨ ’ਚ ਪਹਿਲੀ ਵਾਰ ਪਹਿਲੀ ਵਾਰ ਇਕੱਠੇ ਤਿੰਨ ਜ਼ਿਲ੍ਹਿਆਂ ’ਚ ਤਾਪਮਾਨ ਏਨਾ ਹੇਠਾਂ ਆਇਆ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਲੁਧਿਆਣਾ ’ਚ ਦਿਨ ਦਾ ਤਾਪਮਾਨ 8.0 ਡਿਗਰੀ ਰਿਹਾ। ਲੁਧਿਆਣਾ ’ਚ ਸਾਲ 2013 ਤੋਂ ਬਾਅਦ ਪਹਿਲੀ ਵਾਰ ਸੱਤ ਦਸੰਬਰ ਨੂੰ ਦਿਨ ਦਾ ਤਾਪਮਾਨ ਏਨਾ ਘੱਟ ਰਿਹਾ। ਇਸੇ ਤਰ੍ਹਾਂ ਅੰਮ੍ਰਿਤਸਰ ’ਚ 10.4, ਫਾਜ਼ਿਲਕਾ ’ਚ 10.0, ਪਟਿਆਲਾ ’ਚ 11.6, ਬਠਿੰਡਾ ’ਚ 11.4, ਫ਼ਰੀਦਕੋਟ ’ਚ 11.4, ਮਾਨਸਾ ’ਚ 11.8 ਚੰਡੀਗੜ੍ਹ, ਐੱਸਬੀਐੱਸ ਨਗਰ, ਗੁਰਦਾਸਪੁਰ ’ਚ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ ਕਰੀਬ ਸੱਤ ਡਿਗਰੀ ਸੈਲਸੀਅਸ ਘੱਟ ਹੈ। ਓਧਰ, ਧੁੰਦ ਕਾਰਨ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ’ਤੇ ਬੁੱਧਵਾਰ ਦੀ ਸਵੇਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਣਾਂ ’ਤੇ ਅਸਰ ਪਿਆ। ਦਿੱਲੀ ਤੇ ਪੁਣੇ ਦੀਆਂ ਫਲਾਈਟਾਂ ਰੱਦ ਰਹੀਆਂ ਜਦਕਿ ਦੁਬਈ ਤੋਂ ਫਲਾਈਟ ਤਿੰਨ ਘੰਟੇ ਦੇਰੀ ਨਾਲ ਪੁੱਜੀ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਵੀਰਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਪੈ ਸਕਦੀ ਹੈ। ਕੁਝ ਜ਼ਿਲ੍ਹਿਆਂ ’ਚ ਸੀਤ ਲਹਿਰ ਨਾਲ ਅੱਤ ਠੰਢਾ ਦਿਨ ਹੋ ਸਕਦਾ ਹੈ। ਇਸ ਤੋਂ ਬਾਅਦ 13 ਜਨਵਰੀ ਤੱਕ ਕਈ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਤੇ ਸੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ। ਓਧਰ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ’ਚ ਪਹਿਲੀ ਵਾਰ ਨੌਂ ਸਥਾਨਾਂ ’ਤੇ ਰਾਤ ਦਾ ਤਾਪਮਾਨ ਸਿਫ਼ਰ ਤੋਂ ਘੱਟ ਦਰਜ ਕੀਤਾ ਗਿਆ। ਸੂਬੇ ’ਚ ਸਭ ਤੋਂ ਘੱਟ ਤਾਪਮਾਨ ਤਾਬੋ ’ਚ ਮਾਈਨਸ 9.4 ਰਿਹਾ। ਇਸ ਦੇ ਨਾਲ ਹੀ ਸੈਲਾਨੀ ਕੇਂਦਰਾਂ ਮਨਾਲੀ ’ਚ ਮਾਈਨਸ 1.4, ਕੁਫਰੀ ’ਚ ਮਾਈਨਸ 1.3, ਸੋਲਨ ’ਚ ਮਾਈਨਸ 1.1 ਡਿਗਰੀ ਸੈਲਸੀਅਸ ਰਿਹਾ। 24 ਮੁੱਖ ਸਥਾਨਾਂ ’ਤੇ ਘੱਟੋ-ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਤੋਂ ਘੱਟ ਰਿਹਾ। ਮੰਡੀ, ਬਿਲਾਸਪੁਰ, ਕਾਂਗੜਾ ਤੇ ਹਮੀਰਪੁਰ ਜ਼ਿਲ੍ਹੇ ’ਚ ਸੀਤ ਲਹਿਰ ਚੱਲੀ। ਪਹਾੜਾਂ ਦੇ ਨਾਲ ਮੈਦਾਨੀ ਖੇਤਰਾਂ ’ਚ ਕੜਾਕੇ ਦੀ ਠੰਢ ਪੈ ਰਹੀ ਹੈ। ਜਿੰਨਾ ਵੱਧ ਮੌਸਮ ਸਾਫ਼ ਹੋ ਰਿਹਾ ਹੈ ਓਨੀ ਰਾਤ ਨੂੰ ਠੰਢ ਪੈ ਰਹੀ ਹੈ। ਮੈਦਾਨੀ ਖੇਤਰਾਂ ’ਚ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ। ਕਬਾਇਲੀ ਤੇ ਉਚਾਈ ਵਾਲੇ ਇਲਾਕਿਆਂ ’ਚ ਠੰਢ ਵੱਧ ਹੈ।

ਜਲਦੀ ਕਰੋ! 30 ਤੱਕ ਹੀ ਪ੍ਰਾਪਰਟੀ ਟੈਕਸ ’ਤੇ ਮਿਲੇਗੀ 10 ਫੀਸਦੀ ਛੂਟ, ਛੁੱਟੀਆਂ ’ਚ ਖੁੱਲ੍ਹਣਗੇ ਨਿਗਮ ਦੇ ਦਫਤਰ

ਉਸਤਾਦ ਪੂਰਨ ਸ਼ਾਹ ਕੋਟੀ ਨੂੰ ਦਿੱਤੀ ਅੰਤਿਮ ਵਿਦਾਇਗੀ ਪ੍ਰਮੁੱਖ ਸੰਗੀਤ ਸ਼ਖਸੀਅਤਾਂ ਨੇ ਅੰਤਿਮ ਸੰਸਕਾਰ ਵਿੱਚ ਸ਼ਿਰਕਤ ਕੀਤੀ।

ਦੋ ਵਿਦਿਆਰਥਣਾਂ ਦੀ ਦਰਦਨਾਕ ਹਾਦਸੇ ’ਚ ਮੌਤ

ਮੋਹਾਲੀ ‘ਚ ਰਿਟਾਇਰਡ ਅਧਿਕਾਰੀ ਦੇ ਘਰ ਫਾਇਰਿੰਗ ਕੇਸ ‘ਚ ਨਵਾਂ ਮੋੜ, ਬੇਟਾ ਕਰਦੈ IT ਕੰਪਨੀ ‘ਚ ਕੰਮ, ਕ੍ਰਿਪਟੋ ਕਰੰਸੀ ਦੇ 2 ਕਰੋੜ ਦੇ ਲੈਣ-ਦੇਣ ਦਾ ਵਿਵਾਦ

ਸਰਪੰਚ ਜਰਮਲ ਸਿੰਘ ਦੇ ਕਤਲ ਦੇ ਸਬੰਧ ਵਿਚ ਪੁਲਿਸ ਨੇ ਕੀਤੇ ਛੱਤੀਸਗੜ੍ਹ ਰਾਏਪੁਰ ਤੋਂ ਦੋ ਸ਼ੂਟਰ ਗ੍ਰਿਫ਼ਤਾਰ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਜਲੰਧਰ ਵਿਚ ਮਥਾ ਟੇਕ ਕੇ ਬਾਹਰ ਆਏ ਆਪ ਨੇਤਾ ਦਾ ਗੋਲਆਂ ਮਾਰ ਕੇ ਕਤਲ,

Major Times Editor Major Times Editor February 6, 2026
ਆਪ ਆਗੂ ਲੱਕੀ ਓਬਰਾਏ ਦੀ ਗੋਲਿਆਂ ਮਾਰ ਕੇ ਹਤਿਆ
ਡਾ. ਨਵਜੋਤ ਸਿੱਧੂ ਨੇ ਛੱਡੀ ਕਾਂਗਰਸ,
ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼ਹਿਰ ਵਿੱਚ ਸਜਾਈ ਸ਼ੋਭਾ ਯਾਤਰਾ
ਕੈਬਨਿਟ ਮੰਤਰੀਆਂ ਤੇ ਲੋਕ ਸਭਾ ਮੈਂਬਰ ਨੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ਰਧਾਲੂਆਂ ਵਾਲੀ ਟ੍ਰੇਨ ਬਨਾਰਸ ਲਈ ਕੀਤੀ ਰਵਾਨਾ
ਪੰਜਾਬ ਚ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਸਾਬਕਾ CM ਦੇ ਕਰੀਬੀ ਮਨੋਜ ਮਨੂ ਵੜਿੰਗ ਦਾ ਦੇਹਾਂਤ
ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਇਆ ਕੌਮੀ ਝੰਡਾ
ਦਿੱਲੀ ‘ਚ ਖੁੱਲ੍ਹੇਗਾ ਦੁਨੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ, ਹਰ ਸਾਲ ਆਉਣਗੇ ਕਰੋੜਾਂ ਸੈਲਾਨੀ
ਜੇ ਵਧ ਗਿਆ ਹੈ ਯੂਰਿਕ ਐਸਿਡ ਤਾਂ ਇਨ੍ਹਾਂ 5 ਚੀਜ਼ਾਂ ਤੋਂ ਜ਼ਰੂਰ ਕਰੋ ਪਰਹੇਜ਼; ਨਹੀਂ ਤਾਂ ਵਿਗੜ ਸਕਦੀ ਹੈ ਤਬੀਅਤ
ਸਾਵਧਾਨ ! ਜੇਕਰ ਤੁਹਾਡੀਆਂ ਅੱਖਾਂ ‘ਚ ਦਿਖਾਈ ਦੇ ਰਹੇ ਹਨ ਇਹ ਲੱਛਣ, ਤਾਂ ਸਮਝੋ ਖ਼ਤਰੇ ‘ਚ ਹੈ ਤੁਹਾਡੀ ਕਿਡਨੀ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?