ਸਰਦੂਲਗੜ੍ਹ ਬਿਉਰੋ
ਪਿੰਡ ਚੈਨੇਵਾਲਾ ਵਿਖੇ ਦੇਰ ਰਾਤ ਮੀਹ ਕਾਰਨ ਇੱਕ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਚਾਚੇ ਭਤੀਜੇ ਦੀ ਮੌਤ ਹੋ ਗਈ ਹੈ। ਜਦਕਿ ਉੱਥੇ ਇੱਕ ਹੋਰ 3 ਸਾਲਾ ਸੁੱਤੀ ਹੋਈ ਲੜਕੀ ਬਾਲ ਬਾਲ ਬਚ ਗਈ। ਹਾਸਲ ਵੇਰਵਿਆਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਵਰਖਾ ਕਾਰਨ ਪਿੰਡ ਚੇਨੇਵਾਲਾ ਦੇ 34 ਸਾਲਾ ਨੌਜਵਾਨ ਬਲਜੀਤ ਸਿੰਘ ਪੁੱਤਰ ਸੰਪੂਰਨ ਸਿੰਘ, ਉਸ ਦਾ ਭਤੀਜਾ ਰਨਜੋਤ ਸਿੰਘ (10) ਅਤੇ ਭਤੀਜੀ ਕੀਰਤ ਕੌਰ ਤਿੰਨੇ ਇੱਕੋ ਮੰਜੇ ਤੇ ਸੁੱਤੇ ਪਏ ਸਨ। ਅਚਨਚੇਤ ਛੱਤ ਡਿੱਗਣ ਕਾਰਨ ਚਾਚੇ ਭਤੀਜੇ ਦੀ ਮੌਤ ਹੋ ਗਈ ਜਦਕਿ ਉਸਦੀ ਭਤੀਜੀ ਹਰਕੀਰਤ ਕੌਰ (4) ਬਾਲ ਬਾਲ ਬਚ ਗਈ ਹੈ। ਪੁਲਿਸ ਨੇ ਮਿ?ਰਤਕ ਬਲਜੀਤ ਸਿੰਘ ਦੇ ਵੱਡੇ ਭਰਾ ਗੁਰਮੇਲ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਚੈਨੇਵਾਲਾ ਦੇ ਬਿਆਨਾਂ ਤੇ 174 ਦੀ ਕਾਰਵਾਈ ਅਮਲ ਚ ਲਿਆਂਦੀ ਹੈ। ਮਿ?ਰਤਕ ਚਾਚੇ ਅਤੇ ਭਤੀਜੇ ਦੋਵਾ ਦੀਆਂ ਲਾਸਾਂ ਨੂੰ ਸਰਦੂਲਗੜ੍ਹ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਲਿਜਾਇਆ ਗਿਆ ਹੈ।
ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ, ਚਾਚੇ-ਭਤੀਜੇ ਦੀ ਮੌਤ
Leave a Comment

