ਜਲੰਧਰ ਮੇਜਕ ਟਾਈਮਸ ਬਿਉਰੋ –
ਜਬਰਨ ਵਸੂਲੀ ਦੇ ਮਾਮਲੇ ਚ ਥਾਣਾ ਰਾਮਾ ਮੰਡੀ ਪੁਲਿਸ ਵਲੋਂ ਗਿਰਫਤਾਰ ਕੀਤੇ ਗਏ ਵਿਧਾਇਖ ਰਮਨ ਅਰੋੜਾ ਦ ਤਿਨ ਦਿਨਾਂ ਦਾ ਰਿਮਾਂਡ ਵਧਣ ਤੋਂ ਬਾਦ ਪੁਲਿਸ ਵੱਲੋਂ ਇਸੇ ਦੋਰਾਨ ਪੁਲਿਸ ਵਲੋਂ ਵਿਧਾਇਕ ਰਮਨ ਅਰੋੜਾ ਨੂੰ ਥਾਣਾ ਕੈਂਟ ਵਿਖੇ ਲਿਜਾਇਆ ਗਿਆ ਜਿਥੇ ਦੇਰ ਸ਼ਾਮ ਉਨ੍ਹਾਂ ਦੀ ਤਬੀਅਤ ਬਿਗੜ ਗਈ ਜਿਸਦੇ ਕਾਰਣ ਪੁਲਿਸ ਉਨ੍ਹਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਲੈਕੇ ਪਹੁੰਚੀ ਜਿਥੇ ਕਿ ਕੁਝ ਟੈਸਟਾਂ ਤੋਂ ਬਾਦ ਉਨ੍ਹਾਂ ਨੂੰ ਡਾਕਟਰਾਂ ਵਲੋਂ ਸ਼੍ਰੀ ਗੁਰੂ ਨਾਨਕ ਮੈਡੀਕਲ ਕਾਲਜ ਅਮ੍ਰਿਤਸਰ ਰੈਫ ਕਰ ਦਿੱਤਾ ਗਿਆ। ਰਾਤ ਕਰੀਬ ਸਵਾ ਦਸ ਵਜੇ ਐੰਬੂਲੈਂਸ ਰਾਹੀਂ ਮਾਹਿਰ ਡਾਕਟਰਾਂ ਦੀ ਇਕ ਟੀਮ ਨਾਲ ਵਿਧਾਇਕ ਰਮਨ ਅਰੋੜਾ ਨੂੰ ਅਮ੍ਰਿਤਸਰ ਸ਼੍ਰੀ ਗੁਰੂ ਨਾਨਕ ਮੈਡੀਕਲ ਕਾਲਜ ਭੇਜਿਆ ਘਿਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ ਕੈਂਟ ਬਬਨਦੀਪ ਸਿੰਘ ਹੋਰਾਂ ਦੱਸ਼ਿਆ ਕਿ ਵਿਧਾਇਕ ਰਮਨ ਅਰੋੜਾ ਨੂੰ ਕੁਝ ਘਬਰਾਹਟ ਮਹਿਸੂਸ ਹੋਈ ਜਿਸ ਕਾਰਣ ਉਨ੍ਹਾਂ ਨੂੰ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਜਿਥੇ ਉਨ੍ਹਾਂ ਦੇ ਟੈਸਟ ਹੋਏ ਜੋ ਕਿ ਸਹੀ ਸਨ। ਉਨ੍ਹਾਂ ਦੱਸਿਆ ਕਿ ਕੁਝ ਜਰੂਰੀ ਟੈਸਟਾਂ ਲਈ ਅਮ੍ਰਿਤਸਰ ਸ਼੍ਰੱੀ ਗੁਰੂ ਨਾਨਕ ਮੈਡਕਲ ਕਾਲਜ ਵਿਖੇ ਰੈਫਰ ਕੀਤਾ ਗਿਆ ਹੈ।