ਚੰਡੀਗੜ੍ਹ : (major times buro)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਦੀ ਲਾਪਰਵਾਹੀ ਕਰ ਕੇ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ। ਜੇਕਰ ਸਰਕਾਰ ਸਮੇਂ ਰਹਿੰਦੇ ਕਦਮ ਚੁੱਕਦੀ ਤਾਂ ਹੜ੍ਹਾਂ ਨਾਲ ਹੋਏ ਨੁਕਸਾਨ ਨੂੰ ਰੋਕਿਆ ਜਾ ਸਕਦਾ ਸੀ।ਸੋਮਵਾਰ ਨੂੰ ਅਕਾਲੀ ਦਲ ਦੇ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਨੇ ਸੰਭਾਵਿਤ ਹੜ੍ਹਾਂ ਦੇ ਮੱਦੇਨਜ਼ਰ ਅਗੇਤੀ ਮੀਟਿੰਗ ਹੀ ਨਹੀਂ ਕੀਤੀ। ਹਰੇਕ ਸਾਲ ਬਰਸਾਤੀ ਮੌਸਮ ਤੋਂ ਪਹਿਲਾਂ ਮੀਟਿੰਗ ਕਰ ਕੇ ਸਬੰਧਤ ਵਿਭਾਗ ਆਪਣੀ ਰਣਨੀਤੀ ਤਿਆਰ ਕਰਦੇ ਹਨ। ਸੁਖਬੀਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖ਼ੇਤਰਾਂ ਦੇ ਦੌਰੇ ਦੌਰਾਨ ਲੋਕਾਂ ਨੇ ਦੱਸਿਆ ਕਿ ਬੰਨ੍ਹਾਂ, ਬਰਸਾਤੀ ਨਾਲਿਆਂ ਦੀ ਕੋਈ ਸਫ਼ਾਈ ਨਹੀਂ ਕੀਤੀ ਗਈ। ਮਾਧੋਪੁਰ ਹੈੱਡਵਰਕਸ ਦੇ ਗੇਟਾਂ ਦੇ ਕਮਜ਼ੋਰ ਹੋਣ ਸਬੰਧੀ ਇੰਜੀਨੀਅਰਾਂ ਨੇ ਪਹਿਲਾਂ ਹੀ ਰਿਪੋਰਟ ਸਰਕਾਰ ਨੂੰ ਦਿੱਤੀ ਸੀ ਪਰ ਸਰਕਾਰ ਤੇ ਵਿਭਾਗ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਕਰ ਕੇ ਹੈੱਡਵਰਕਸ ਦਾ ਗੇਟ ਟੁੱਟ ਗਿਆ। ਪਿੰਡਾਂ, ਫਸਲਾਂ, ਇਮਾਰਤਾਂ ਦਾ ਵੱਡਾ ਨੁਕਸਾਨ ਹੋਇਆ ਪਰ ਉਹ ਪੰਜਾਬੀਆਂ ਅਤੇ ਪੰਥ ਦਾ ਸ਼ੁਕਰਗੁਜ਼ਾਰ ਹਨ ਕਿ ਨੌਜਵਾਨ ਅਤੇ ਲੋਕ ਇਸ ਸੰਕਟ ਸਮੇਂ ਖੁਦ ਅੱਗੇ ਆਏ ਹਨ।ਸੁਖਬੀਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖ਼ੇਤਰਾਂ ਦੇ ਦੌਰੇ ਦੌਰਾਨ ਲੋਕਾਂ ਨੇ ਦੱਸਿਆ ਕਿ ਬੰਨ੍ਹਾਂ, ਬਰਸਾਤੀ ਨਾਲਿਆਂ ਦੀ ਕੋਈ ਸਫ਼ਾਈ ਨਹੀਂ ਕੀਤੀ ਗਈ। ਮਾਧੋਪੁਰ ਹੈੱਡਵਰਕਸ ਦੇ ਗੇਟਾਂ ਦੇ ਕਮਜ਼ੋਰ ਹੋਣ ਸਬੰਧੀ ਇੰਜੀਨੀਅਰਾਂ ਨੇ ਪਹਿਲਾਂ ਹੀ ਰਿਪੋਰਟ ਸਰਕਾਰ ਨੂੰ ਦਿੱਤੀ ਸੀ ਪਰ ਸਰਕਾਰ ਤੇ ਵਿਭਾਗ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਕਰ ਕੇ ਹੈੱਡਵਰਕਸ ਦਾ ਗੇਟ ਟੁੱਟ ਗਿਆ। ਪਿੰਡਾਂ, ਫਸਲਾਂ, ਇਮਾਰਤਾਂ ਦਾ ਵੱਡਾ ਨੁਕਸਾਨ ਹੋਇਆ ਪਰ ਉਹ ਪੰਜਾਬੀਆਂ ਅਤੇ ਪੰਥ ਦਾ ਸ਼ੁਕਰਗੁਜ਼ਾਰ ਹਨ ਕਿ ਨੌਜਵਾਨ ਅਤੇ ਲੋਕ ਇਸ ਸੰਕਟ ਸਮੇਂ ਖੁਦ ਅੱਗੇ ਆਏ ਹਨ। ਸੁਖਬੀਰ ਨੇ ਕਿਹਾ ਕਿ ਅੱਜ ਪਾਰਟੀ ਦੀ ਕੋਰ ਕਮੇਟੀ, ਹਲਕਾ ਇੰਚਾਰਜਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਕਿ ਅਕਾਲੀ ਦਲ ਹੜ੍ਹ ਪ੍ਰਭਾਵਿਤ ਹਲਕਿਆਂ ਵਿਚ 30 ਹਜ਼ਾਰ ਕੁਇੰਟਲ ਕਣਕ ਲੋੜਵੰਦਾਂ ਨੂੰ ਵੰਡੇਗਾ। ਇਸੇ ਤਰ੍ਹਾਂ ਇਕ ਲੱਖ ਏਕੜ ਲਈ ਕਣਕ ਦਾ ਬੀਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਸ਼ੂਆਂ ਲਈ 500 ਟਰੱਕ ਤੂੜੀ, 500 ਟਰੱਕ ਚਾਰੇ ਦਾ ਆਚਾਰ ਤੇ 500 ਫੌਗਿਗ ਮਸ਼ੀਨਾਂ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਪਸ਼ੂਆਂ ਦੇ ਇਲਾਜ ਲਈ ਵੈਟਰਨਰੀ ਡਾਕਟਰਾਂ ਅਤੇ ਲੋਕਾਂ ਦੇ ਇਲਾਜ ਲਈ ਸ਼ੋ੍ਮਣੀ ਕਮੇਟੀ ਨੇ 125 ਮੈਡੀਕਲ ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮਾਂ ਪਿੰਡਾਂ ਵਿਚ ਪੱਕੇ ਤੌਰ ’ਤੇ ਬੈਠਣਗੀਆਂ ਅਤੇ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਵੀ ਕਿਸੇ ਸੂਬੇ ’ਚ ਕੁਦਰਤੀ ਆਫ਼ਤ ਆਈ ਤਾਂ ਪੰਜਾਬੀਆਂ ਨੇ ਦਿਲ ਖੋਲ੍ਹ ਕੇ ਮਦਦ ਕੀਤੀ ਹੈ ਪਰ ਦੁਖ ਦੀ ਗੱਲ ਹੈ ਕਿ ਜਦੋਂ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ ਤਾਂ ਕਿਸੇ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ। ਉਨ੍ਹਾਂ ਸੂਬੇ ਦੇ ਕਾਰੋਬਾਰੀਆਂ ਨੂੰ ਇਸ ਬਿਪਤਾ ਵਿਚ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 20 ਹਜ਼ਾਰ ਕਰੋੜ ਰੁਪਏ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਤੋਂ ਹੜ੍ਹ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਪ੍ਰਤੀ ਏਕੜ 50 ਹਜ਼ਾਰ ਰਪੁਏ, ਵਿਅਕਤੀ ਦੀ ਮੌਤ ਹੋਣ ’ਤੇ ਪਰਿਵਾਰਕ ਮੈਂਬਰ ਨੂੰ ਦਸ ਲੱਖ ਰੁਪਏ, ਪਸ਼ੂਆਂ ਦੀ ਮੌਤ ਹੋਣ ’ਤੇ ਪ੍ਰਤੀ ਪਸ਼ੂ ਇਕ ਲੱਖ ਰੁਪਏ ਅਤੇ ਠੇਕੇ ਦੇ ਆਧਾਰ ’ਤੇ ਖੇਤੀ ਕਰਨ ਵਾਲੇ ਵਿਅਕਤੀ ਨੂੰ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ।