ਅੰਮ੍ਰਿਤਸਰ :
ਭਾਰਤ-ਪਾਕਿਸਤਾਨ ਸਰਹੱਦ ਅਟਾਰੀ ’ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਹੁਣ ਸਰਦੀਆਂ ਕਾਰਨ ਅੱਧਾ ਘੰਟਾ ਪਹਿਲਾਂ ਹੋਵੇਗੀ। ਇਹ ਫ਼ੈਸਲਾ ਸੀਮਤ ਦਿਨ ਦੇ ਉਜਾਲੇ ਨੂੰ ਧਿਆਨ ’ਚ ਰੱਖਦਿਆਂ ਲਿਆ ਗਿਆ ਹੈ। ਬੀਐੱਸਐਅਫ ਦੇ ਪ੍ਰੋਟੋਕਾਲ ਅਧਿਕਾਰੀ ਅਰੁਣ ਮਹਿਮਲ ਨੇ ਦੱਸਿਆ ਕਿ ਹੁਣ ਇਹ ਸੈਰੇਮਨੀ ਸ਼ਾਮ ਪੰਜ ਵਜੇ ਤੋਂ 5.30 ਵਜੇ ਤੱਕ ਹੋਵੇਗੀ। ਪਹਿਲਾਂ ਇਸ ਦਾ ਸਮਾਂ ਸ਼ਾਮ 5.30 ਵਜੇ ਤੋਂ ਛੇ ਵਜੇ ਤੱਕ ਦਾ ਸੀ। ਨਵਾਂ ਸਮਾਂ ਫ਼ੌਰੀ ਤੌਰ ’ਤੇ ਲਾਗੂ ਕਰ ਦਿੱਤਾ ਗਿਆ ਹੈ। ਹਾਲਾਂਕਿ ਸੁਰੱਖਿਆ ਕਾਰਨਾਂ ਕਰ ਕੇ ਹੁਣ ਦੋਵਾਂ ਦੇਸ਼ਾਂ ਦੇ ਗੇਟ ਬੰਦ ਰਹਿਣਕੇ ਤੇ ਇਸ ਦੌਰਾਨ ਦੌਰਾਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਵਿਚਕਾਰ ਕੋਈ ਰਵਾਇਤੀ ਰਸਮਾਂ ਨਹੀਂ ਹੋਣਗੀਆਂ।