ਭੁਲੱਥ
ਅਮਰੀਕਾ ਦੇ ਬੌਸਟਨ ’ਚ ਰਹਿੰਦੇ ਭੁਲੱਥ ਦੇ ਨੌਜਵਾਨ ਕਰਨਬੀਰ ਸਿੰਘ ਪੜ੍ਹਾਈ ਤੇ ਮਿਹਨਤ ਨਾਲ ਅਮਰੀਕਾ ਦੀ ਏਅਰਫ਼ੋਰਸ ’ਚ ਸਿਰਫ਼ 23 ਸਾਲ ਦੀ ਉਮਰ ਵਿਚ ਅਫ਼ਸਰ ਬਣ ਗਿਆ ਹੈ। ਕਰਨਬੀਰ ਸਿੰਘ ਪੁੱਤਰ ਬਲਜਿੰਦਰ ਸਿੰਘ, ਜੋ ਭੁਲੱਥ ਤੋਂ ਸਾਲ 2013 ’ਚ ਅਮਰੀਕਾ ਦੇ ਮੈਸੇਚਿਉਸੇਟਸ ਦੇ ਸ਼ਹਿਰ ਬੌਸਟਨ ਵਿਚ ਆਇਆ ਸੀ। ਕਰਨਬੀਰ ਮੁਤਾਬਕ ਉਸ ਨੇ ਅਪਣੀ ਹਾਈ ਸਕੂਲ ਦੀ ਪੜ੍ਹਾਈ ਉੱਤਰੀ ਐਡੋਵਰ (ਮੈਸੇਚਿਉਸੇਟਸ ਰਾਜ) ਦੇ ਸਕੂਲ ਤੋਂ ਕਰਨ ਤੋ ਬਾਅਦ, ਅੰਡਰ ਗ੍ਰੇਜੂਏਟ ਯੂਨੀਵਰਸਿਟੀ ਬੌਸਟਨ ਤੋ ਕ੍ਰਿਮੀਨਲ ਜਸਟਿਸ (ਲਾਅ) ਦੀ ਡਿਗਰੀ ਪ੍ਰਾਪਤ ਕਰ ਕੇ, ਅਮਰੀਕਾ ਦੇ ਟੈਕਸਾਸ ਰਾਜ ਦੇ ਏਅਰਫ਼ੋਰਸ ਹੈੱਡਕੁਆਟਰ ਤੋਂ ਟਰੇਨਿੰਗ ਕਰ ਕੇ ਇਹ ਪ੍ਰਾਪਤੀ ਹਾਸਲ ਕੀਤੀ ਹੈ।