ਖਰੜ –
ਅੰਤਰਰਾਸ਼ਟਰੀ ਅਲਗੋਜਾ ਵਾਦਕ ਕਰਮਜੀਤ ਸਿੰਘ ਬੱਗਾ ਦਾ ਪੂਰੇ ਰੀਤੀ ਰਿਵਾਜਾਂ ਦੇ ਨਾਲ ਨਿਝਰ ਰੋਡ ‘ਤੇ ਸਥਿਤ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਸਮੇਤ ਸੰਗੀਤ ਜਗਤ ਨਾਲ ਜੁੜੀਆਂ ਸ਼ਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉਨ੍ਹਾਂ ਨੂੰ ਚਾਹੁਣ ਵਾਲੇ ਲੋਕਾਂ ਨੇ ਅੰਤਿਮ ਦਰਸ਼ਨ ਕੀਤੇ।ਜ਼ਿਕਰਯੋਗ ਹੈ ਕਿ ਬੀਤੀ 8 ਅਕਤੂਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਦਰਸ਼ਨਾਂ ਲਈ ਗਾਇਕ ਕੁਲਦੀਪ ਤੂਰ, ਸੁਖਦੀਪ ਸਿੰਘ ਨਵਾਂ ਸ਼ਹਿਰ, ਲਖਵੀਰ ਸਿੰਘ ਲੱਖੀ, ਅਦਾਕਾਰ ਨਰਿੰਦਰ ਸਿੰਘ ਨੀਨਾ, ਸਮਾਜ ਸੇਵੀ ਪਰਮਿੰਦਰ ਸਿੰਘ ਸੈਣੀ, ਵੀਡੀਓ ਡਾਇਰੈਕਟਰ ਗੱਗੀ ਸਿੰਘ, ਅਦਾਕਾਰ ਅੰਮ੍ਰਿਤਪਾਲ ਸਿੰਘ, ਡਾ. ਸੁਦਾਗਰ ਸਿੰਘ, ਅਦਾਕਾਰ ਪਰਮਜੀਤ ਸਿੰਘ (ਪਫਟਾ) ਤੋਂ ਇਲਾਵਾ ਮਨਮੋਹਨ ਸਿੰਘ, ਪ੍ਰੋਫੈਸਰ ਜਸਪਾਲ ਜੱਸੀ, ਮਲਕੀਤ ਸਿੰਘ ਨਾਗਰਾ, ਸਤਵਿੰਦਰ ਸਿੰਘ ਮੜੋਲਵੀ, ਮਲਕੀਤ ਸਿੰਘ ਔਜਲਾ, ਮੰਚ ਸੰਚਾਲਕ,ਨਰਿੰਦਰ ਅਬਰਾਵਾਂ, ਕੁਲਬੀਰ ਸਿੰਘ ਸੈਣੀ, ਲੋਕ ਗਾਇਕ ਗੁਰਿੰਦਰ ਗੈਰੀ, ਗੀਤਕਾਰ ਸੰਮੀ ਟੱਪਰੀਆਂ ਵਾਲਾ ਸਮੇਤ ਸ਼ਹਿਰ ਵਾਸੀ ਮੌਜੂਦ ਸਨ।