ਫਿਲੌਰ : 
ਅੱਪਰਾ-ਫਿਲੌਰ ਮੁੱਖ ਮਾਰਗ ‘ਤੇ ਸੀਕੋ ਪੈਲੇਸ ਨੇੜੇ ਓਵਰ ਸਪੀਡ ਟਰੈਕਟਰ ਟਰਾਲੀ ਦੀ ਟੱਕਰ ਸਵਾਰੀਆਂ ਨਾਲ ਭਰੀ ਟੈਂਪੂ ਟਰੈਵਰਲ ਨਾਲ ਟੱਕਰ ਹੋ ਗਈ। ਟੈਂਪੂ ਟਰੈਵਰਲ ਦੇ ਡਰਾਈਵਰ ਡਿੰਪੀ ਨੇ ਦੱਸਿਆ ਕਿ ਪੀਬੀ 01 ਬੀ 0385 ‘ਚ ਸਵਾਰੀਆਂ ਲੈ ਕੇ ਫਿਲੌਰ ਤੋਂ ਅੱਪਰਾ ਵੱਲ ਜਾ ਰਿਹਾ ਸੀ, ਸੀਕੋ ਪੈਲੇਸ ਦੇ ਨੇੜੇ ਅਚਾਨਕ ਹੀ ਅੱਪਰਾ ਵਲੋਂ ਤੇਜ ਰਫਤਾਰ ਟਰੈਕਟਰ ਗੁਰਤੇਗ ਰਾਈਸ ਮਿਲ ਦੇ ਟਰੱਕ ਪੀਬੀ 08ਏ ਕਿਊ 7585 ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਟੈਂਪੂ ਟਰੈਵਰਲ ਨਾਲ ਟਕਰਾ ਗਿਆ। ਟਰੈਕਟਰ ਇੰਨਾ ਤੇਜ਼ ਰਫਤਾਰ ਸੀ ਕਿ ਟਕਰਾਉਣ ਤੋਂ ਬਾਅਦ ਉਸ ਦੇ ਦੋ ਹਿੱਸੇ ਹੋ ਗਏ ਤੇ ਟੈਂਪੂ ਟਰੈਵਰਲ ਦੀ ਇੱਕ ਸਾਈਡ ਬੁਰੀ ਤਰਾਂ ਨੁਕਸਾਨੀ ਗਈ। ਹਾਦਸੇ ਵਿੱਚ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਓਵਰ ਸਪੀਡ, ਓਵਰ ਲੋਡ ਵਾਹਨ ਚਾਲਕ ਸ਼ਰੇਆਮ ਟਰੈਫਿਕ ਨਿਯਮਾਂ ਧਜੀਆਂ ਉਡਾਉਂਦੇ ਨਜ਼ਰ ਆਉਂਦੇ ਹਨ ਤੇ ਇਸ ਰੋਡ ‘ਤੇ ਇਹਨਾਂ ਵਾਹਨਾਂ ਕਰਕੇ ਕੋਈ ਨਾ ਕੋਈ ਘਟਨਾ ਵਾਪਰਦੀ ਹੈ।ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਵਾਹਨ ਚਾਲਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਅਜਿਹੀਆਂ ਘਟਨਾਵਾਂ ਜੋ ਨਿਤ ਵਾਪਰਦੀਆਂ ਨਾ ਵਾਪਰਣ । ਪੁਲਿਸ ਚੌਕੀ ਅੱਪਰਾ ਨੇ ਇੰਚਾਰਜ ਸੁਖਦੇਵ ਸਿੰਘ ਥਾਣੇਦਾਰ ਨੇ ਦੱਸਿਆ ਕਿ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਜੇਕਰ ਕੋਈ ਸ਼ਿਕਾਇਤ ਬਣਦੀ ਕਾਰਵਾਈ ਕੀਤੀ ਜਾਵੇਗੀ।

