ਤਰਨਤਾਰਨ ਮੇਜਰ ਟਾਈਮਸ ਬਿਉਰੋ
ਪੰਜਾਬ ਸਰਕਾਰ ਨੇ ਵੀਰਵਾਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਦੀਪਕ ਪਾਰਿਕ ਦਾ ਤਬਾਦਲਾ ਕਰਨ ਦਾ ਹੁਕਮ ਜਾਰੀ ਕੀਤਾ। ਹੁਣ ਉਹ ਮੋਹਾਲੀ ਵਿੱਚ ਐਸਐਸਓਸੀ ਦੇ ਏਆਈਜੀ ਵਜੋਂ ਸੇਵਾ ਨਿਭਾਉਣਗੇ। 2015 ਬੈਚ ਦੇ ਆਈਪੀਐਸ ਅਧਿਕਾਰੀ ਰਵਜੋਤ ਕੌਰ ਗਰੇਵਾਲ ਨੂੰ ਤਰਨਤਾਰਨ ਜ਼ਿਲ੍ਹੇ ਦਾ ਐਸਐਸਪੀ ਨਿਯੁਕਤ ਕੀਤਾ ਗਿਆ ਹੈ। ਉਹ ਇੱਥੇ ਪਹਿਲੀ ਮਹਿਲਾ ਐਸਐਸਪੀ ਹੋਣਗੇ। ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਨਾਲ ਸਬੰਧਤ ਰਵਜੋਤ ਕੌਰ ਗਰੇਵਾਲ ਇੱਕ ਡੈਂਟਲ ਸਰਜਨ ਸੀ। ਜਿਸਨੇ ਆਈਪੀਐਸ ਪ੍ਰੀਖਿਆ ਵਿੱਚ 47ਵਾਂ ਰੈਂਕ ਪ੍ਰਾਪਤ ਕੀਤਾ ਸੀ। ਉਨ੍ਹਾਂ ਦੇ ਪਤੀ ਨਵਨੀਤ ਸਿੰਘ ਬੈਂਸ ਵੀ ਆਈਪੀਐਸ ਵਜੋਂ ਤਾਇਨਾਤ ਹਨ। ਭਾਵ ਪਤੀ-ਪਤਨੀ ਦੋਵੇਂ ਪੰਜਾਬ ਕੇਡਰ ਵਿੱਚ ਆਈਪੀਐਸ ਵਜੋਂ ਸੇਵਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਰਵਜੋਤ ਕੌਰ ਗਰੇਵਾਲ ਸੰਯੁਕਤ ਡਾਇਰੈਕਟਰ ਇਨਵੈਸਟੀਗੇਸ਼ਨ ਅਤੇ ਵਿਜੀਲੈਂਸ ਬਿਊਰੋ ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਐਸਐਸਪੀ ਵਜੋਂ ਵੀ ਤਾਇਨਾਤ ਕੀਤਾ ਗਿਆ ਹੈ। ਐਸਐਸਪੀ ਗਰੇਵਾਲ ਨੂੰ ਇੱਕ ਸਮਾਜ ਸੇਵਕ ਵਜੋਂ ਵੀ ਜਾਣਿਆ ਜਾਂਦਾ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਵਿਜੀਲੈਂਸ ਕਾਰਵਾਈ ਤੋਂ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ 36 ਬੰਬਾਂ ਸੰਬੰਧੀ ਬਿਆਨ ਤੋਂ ਬਾਅਦ ਕਾਨੂੰਨੀ ਕਾਰਵਾਈ ਤੱਕ, ਰਵਜੋਤ ਕੌਰ ਗਰੇਵਾਲ ਨੇ ਪੁੱਛਗਿੱਛ ਪ੍ਰਕਿਰਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਆਈਪੀਐਸ ਰਵਜੋਤ ਗਰੇਵਾਲ ਸੰਭਾਲਣਗੇ ਅਹੁਦਾ ਬਤੌਰ ਐਸ.ਐਸ.ਪੀ ਤਰਨਤਾਰਨ ਅਹੁਦਾ

Leave a Comment