ਨਵੀਂ ਦਿੱਲੀ।
ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਿਕਨਿਕ ‘ਤੇ ਗਏ ਇੱਕ ਪਰਿਵਾਰ ਦੇ ਤਿੰਨ ਮੈਂਬਰ ਸਮੁੰਦਰ ਵਿੱਚ ਡੁੱਬ ਗਏ, ਅਤੇ ਚਾਰ ਹੋਰ ਲਾਪਤਾ ਹਨ।ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ 16 ਸਾਲਾ ਲੜਕੀ ਨੂੰ ਬਚਾ ਲਿਆ ਗਿਆ ਹੈ। ਇਹ ਘਟਨਾ ਸ਼ਾਮ 4 ਵਜੇ ਦੇ ਕਰੀਬ ਸ਼ਿਰੋਦਾ-ਵੇਲਾਗਰ ਬੀਚ ‘ਤੇ ਵਾਪਰੀ, ਜੋ ਕਿ ਮੁੰਬਈ ਤੋਂ 490 ਕਿਲੋਮੀਟਰ ਤੋਂ ਵੱਧ ਦੂਰ ਹੈ।