ਕਪੂਰਥਲਾ:
ਕਪੂਰਥਲਾ ਜਲੰਧਰ ਰੋਡ ‘ਤੇ ਸਥਿਤ ਇੱਕ ਗੱਦਾ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਪਰ ਅੱਗ ਕਿਸ ਕਾਰਨ ਲੱਗੀ ਇਸ ਦਾ ਪਤਾ ਨਹੀਂ ਲੱਗ ਸਕਿਆ। ਫਾਇਰ ਬ੍ਰਿਗੇਡ ਦੇ ਫਾਇਰ ਅਧਿਕਾਰੀ ਗੁਰਪ੍ਰੀਤ ਸਿੰਘ 10 ਕਰਮਚਾਰੀਆ ਤੇ ਤਿੰਨ ਗੱਡੀਆਂ ਸਮੇਤ ਮੌਕੇ ‘ਤੇ ਪੁੱਜੇ ਤੇ ਅੱਗ ‘ਤੇ ਕਾਬੂ ਪਾਇਆ।