ਜਲੰਧਰ, (major times)
ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਅੱਜ ਪੁਲਿਸ ਲਾਇਨ ਵਿੱਖੇ ਇੱਕ ਵਿਸ਼ੇਸ਼ ਸਮਾਰੋਹ ਰਾਂਹੀ ਰਿਟਾਇਰ ਹੋਏ ਛੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਜੋ ਆਪਣੇ ਸੇਵਾਮੁਕਤ ਜੀਵਨ ਵਿੱਚ ਕਦਮ ਰੱਖ ਰਹੇ ਹਨ। ਇਸ ਵਿਦਾਈ ਸਮਾਰੋਹ ਵਿੱਚ ਪੁਲਿਸ ਕਮਿਸ਼ਨਰ, ਸ੍ਰੀਮਤੀ ਧਨਪ੍ਰੀਤ ਕੌਰ, ਏ.ਡੀ.ਸੀ.ਪੀ. ਹੈੱਡਕੁਆਰਟਰਸ ਸ਼੍ਰੀ ਸੁਖਵਿੰਦਰ ਸਿੰਘ ਅਤੇ ਏ.ਸੀ.ਪੀ. ਹੈੱਡਕੁਆਰਟਰਸ, ਸ਼੍ਰੀ ਮਨਮੋਹਨ ਸਿੰਘ, ਹਾਜ਼ਰ ਹੋਏ ਜਿਹਨਾਂ ਨੇ ਰਿਟਾਇਰ ਹੋਏ ਪੁਲਿਸ ਅਧਿਕਾਰੀਆਂ ਨੂੰ ਉਹਨਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿਤੀਆਂ। ਸੀ.ਪੀ. ਜਲੰਧਰ ਨੇ ਰਿਟਾਇਰ ਹੋਏ ਪੁਲਿਸ ਅਧਿਕਾਰੀਆਂ ਦੀ ਲਗਨਸ਼ੀਲ ਸੇਵਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹਨਾਂ ਵਲੋਂ ਪੁਲਿਸ ਭਿਵਾਗ ਵਿੱਚ ਦਿਤੀਆਂ ਕੀਮਤੀ ਸੇਵਾਵਾਂ ਲਈ ਦਿਲੋ ਧੰਨਵਾਦ ਕਰਦੇ ਹਾਂ ਅਤੇ ਉਨ੍ਹਾਂ ਦੇ ਸਿਹਤਮੰਦ, ਖੁਸ਼ਹਾਲ ਅਤੇ ਸੰਤੁਸ਼ਟ ਰਿਟਾਇਰਮੈਂਟ ਜੀਵਨ ਦੀ ਕਾਮਨਾ ਕਰਦਾ ਹੈ। ਸਮਾਰੋਹ ਵਿੱਚ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ ਅਤੇ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਉਨ੍ਹਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਹਨਾਂ ਪੁਲਿਸ ਅਧਿਕਾਰੀਆਂ ਨੇ ਆਪਣੇ ਕਾਰਜਕਾਲ ਦੌਰਾਨ ਪੁਲਿਸ ਵਿਭਾਗ ਵਿੱਚ ਇਮਾਨਦਾਰੀ, ਨਿਸ਼ਠਾ ਅਤੇ ਮਹਿਨਤ ਨਾਲ ਸੇਵਾ ਨਿਭਾਈ ਜੋ ਸਦਾ ਹੀ ਜਲੰਧਰ ਪੁਲਿਸ ਲਈ ਪ੍ਰੇਰਣਾ ਦਾ ਸਰੋਤ ਹੈ।