ਪਟਨਾ :
ਕਾਂਗਰਸ ਪਾਰਟੀ ਨੇ ਵੀਰਵਾਰ ਨੂੰ ਬਿਹਾਰ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ 48 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ। ਪਾਰਟੀ ਨੇ ਪਟਨਾ ਸਾਹਿਬ ਤੋਂ ਸ਼ਸ਼ਾਂਤ ਸ਼ੇਖਰ ਅਤੇ ਨਾਲੰਦਾ ਤੋਂ ਕੌਸ਼ਲੇਂਦਰ ਕੁਮਾਰ ਨੂੰ ਨਾਮਜ਼ਦ ਕੀਤਾ ਹੈ।ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੇ ਦੋਵਾਂ ਪੜਾਵਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੇ ਪੜਾਅ ਵਿੱਚ 24 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈਣਗੀਆਂ, ਜਦੋਂ ਕਿ ਬਾਕੀ 24 ਸੀਟਾਂ ‘ਤੇ ਦੂਜੇ ਪੜਾਅ ਵਿੱਚ ਵੋਟਾਂ ਪੈਣਗੀਆਂ।ਕਾਂਗਰਸ ਨੇ ਮੁਜ਼ੱਫਰਪੁਰ ਸੀਟ ਤੋਂ ਬਿਜੇਂਦਰ ਚੌਧਰੀ, ਗੋਪਾਲਗੰਜ ਸੀਟ ਤੋਂ ਓਮ ਪ੍ਰਕਾਸ਼ ਗਰਗ, ਬੇਗੂਸਰਾਏ ਤੋਂ ਅਮਿਤਾ ਭੂਸ਼ਣ, ਖਗੜੀਆ ਤੋਂ ਡਾਕਟਰ ਚੰਦਨ ਯਾਦਵ, ਬਕਸਰ ਤੋਂ ਸੰਜੇ ਕੁਮਾਰ ਤਿਵਾਰੀ ਅਤੇ ਔਰੰਗਾਬਾਦ ਤੋਂ ਆਨੰਦ ਸ਼ੰਕਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ।