ਗਾਜ਼ਿਆਬਾਦ: 
ਬਹੁਤ ਜ਼ਿਆਦਾ ਠੰਢ ਅਤੇ ਸੀਤ ਲਹਿਰ ਨੂੰ ਧਿਆਨ ਵਿੱਚ ਰੱਖਦੇ ਹੋਏ ਨੋਇਡਾ-ਗ੍ਰੇਟਰ ਨੋਇਡਾ ਅਤੇ ਗਾਜ਼ਿਆਬਾਦ ਜ਼ਿਲ੍ਹੇ ਦੇ ਸਕੂਲਾਂ ਵਿੱਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਹੁਣ ਅੱਠਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਵਿੱਚ 10 ਜਨਵਰੀ ਤੱਕ ਛੁੱਟੀ ਰਹੇਗੀ।ਇਸ ਸਬੰਧ ਵਿੱਚ ਗਾਜ਼ਿਆਬਾਦ ਦੇ ਜ਼ਿਲ੍ਹਾ ਮੈਜਿਸਟਰੇਟ (DM) ਦੇ ਨਿਰਦੇਸ਼ਾਂ ‘ਤੇ ਬੇਸਿਕ ਸਿੱਖਿਆ ਅਧਿਕਾਰੀ ਨੇ 10 ਜਨਵਰੀ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਬੱਚਿਆਂ ਦੀ ਸਿਹਤ ਅਤੇ ਸਕੂਲ ਆਉਣ-ਜਾਣ ਵਿੱਚ ਹੋਣ ਵਾਲੀ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਛੁੱਟੀਆਂ ਦਾ ਫੈਸਲਾ ਲਿਆ ਗਿਆ ਹੈ। ਜ਼ਿਲ੍ਹੇ ਦੇ ਸਕੂਲਾਂ ਵਿੱਚ ਪਹਿਲਾਂ 5 ਜਨਵਰੀ ਤੱਕ ਛੁੱਟੀ ਕੀਤੀ ਗਈ ਸੀ, ਪਰ 6 ਜਨਵਰੀ ਨੂੰ ਭਿਆਨਕ ਸਰਦੀ ਨੂੰ ਦੇਖਦੇ ਹੋਏ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਇਹ ਦੱਸ ਦੇਈਏ ਕਿ ਪੰਜਾਬ ਵਿਚ ਪਹਿਲਾਂ ਹਾ 7 ਜਨਵਰੀ ਤਕ ਛੁੱਟੀਆਂ ਦਾ ਵਾਧਾ ਕਰ ਦਿੱਤਾ ਗਿਆ ਸੀ ਤੇ ਹੁਣ 8 ਜਨਵਰੀ ਤੋਂ ਸਕੂਲ ਆਮ ਵਾਂਗ ਖੁੱਲ੍ਹਣਗੇ। ਛੁੱਟੀਆਂ ਦੇ ਵਾਧੇ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅਜੇ ਤਕ ਹੋਰ ਨਵਾਂ ਫੁਰਮਾਨ ਜਾਰੀ ਨਹੀਂ ਕੀਤਾ ਗਿਆ ਹੈ।ਬੀ.ਐੱਸ.ਏ. (BSA) ਓ.ਪੀ. ਯਾਦਵ ਦਾ ਕਹਿਣਾ ਹੈ ਕਿ ਅਜੇ ਠੰਢ ਬਹੁਤ ਜ਼ਿਆਦਾ ਪੈ ਰਹੀ ਹੈ। ਬੱਚਿਆਂ ਦੀ ਸਿਹਤ ਅਤੇ ਮੁਸ਼ਕਲਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ 10 ਜਨਵਰੀ ਤੱਕ ਛੁੱਟੀ ਦਾ ਫੈਸਲਾ ਕੀਤਾ ਗਿਆ ਹੈ। ਸਾਰੇ ਬੋਰਡਾਂ ਦੇ ਸਕੂਲ 10 ਜਨਵਰੀ ਤੱਕ ਬੰਦ ਰਹਿਣਗੇ।

