ਜਲੰਧਰ :
ਗੌਤਮ ਨਗਰ ’ਚ ਡਾਇਰੀਏ ਦੇ ਮਰੀਜ਼ ਲਗਾਤਾਰ ਸਾਹਮਣੇ ਆ ਰਹੇ ਹਨ। ਪੇਟ ਦਰਦ, ਦਸਤ, ਉਲਟੀ ਤੇ ਬੁਖਾਰ ਦੇ ਮਰੀਜ਼ ਹਾਲੇ ਵੀ ਪੁੱਜ ਰਹੇ ਹਨ। ਮੈਡੀਕਲ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਵੀਰਵਾਰ ਦੀ ਗੱਲ ਕਰੀਏ ਤਾਂ ਸੱਤ ਨਵੇਂ ਡਾਇਰੀਏ ਦੇ ਕੇਸ ਮਿਲੇ ਹਨ। ਸਿਹਤ ਵਿਭਾਗ ਵੱਲੋਂ ਗਠਿਤ ਮੈਡੀਕਲ ਟੀਮ ਨੇ 200 ਘਰਾਂ ਦਾ ਸਰਵੇ ਕੀਤਾ। ਨੌਂ ਦਿਨਾਂ ਦੀ ਗੱਲ ਕਰੀਏ ਤਾਂ 191 ਮਰੀਜ਼ ਡਾਇਰੀਏ ਦੀ ਲਪੇਟ ’ਚ ਆ ਚੁੱਕੇ ਹਨ ਪੰਜ ਮਰੀਜ਼ ਸਿਵਲ ਹਸਪਤਾਲ ’ਚ ਦਾਖ਼ਲ ਹਨ। ਟੀਮਾਂ ਵੱਲੋਂ ਰੋਜ਼ਾਨਾ ਸਰਵੇ ਕੀਤਾ ਜਾ ਰਿਹਾ ਹੈ। ਸਿਵਲ ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਹੁਣ ਡਾਇਰੀਏ ਦੇ ਮਰੀਜ਼ ਦੀ ਗਿਣਤੀ ਘੱਟ ਹੋਈ ਹੈ। ਹਾਲਾਂਕਿ ਰੋਜ਼ਾਨਾ ਮਰੀਜ਼ ਆ ਰਹੇ ਹਨ। ਗੰਭੀਰ ਮਰੀਜ਼ਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ’ਚ ਦਾਖਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਇਲਾਕੇ ’ਚ ਸਰਵੇ ਜਾਰੀ ਹੈ। ਫਿਲਹਾਲ ਲੋਕਾਂ ਨੂੰ ਉਬਲਿਆ ਪਾਣੀ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਡਾਇਰੀਆ ਪ੍ਰਦੂਸ਼ਿਤ ਖਾਣੇ ਤੇ ਪਾਣੀ ਪੀਣ ਨਾਲ ਹੁੰਦਾ ਹੈ। ਅਜਿਹੇ ਮੌਸਮ ’ਚ ਉਬਾਲ ਕੇ ਪਾਣੀ ਪੀਣਾ ਸਭ ਤੋਂ ਵਧੀਆ ਹੈ।