ਕਿਹਾ : ਸੂਬਾ ਸਰਕਾਰ ਦੀ ਨਾਲਾਇਕੀ ਕਰਕੇ ਪੰਜਾਬ ’ਚ ਆਏ ਹੜ੍ਹ
ਪਟਿਆਲਾ ਬਿਉਰੋ :
ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬਰੀ ਸਿੰਘ ਬਾਦਲ ਹਲਕਾ ਘਨੌਰ ’ਚੋਂ ਲੰਘਦੀ ਘੱਗਰ ’ਚ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਬਾਦਲ ਨੇ ਕਿਹਾ ਕਿ ਪੰਜਾਬ ’ਚ ਸੂਬਾ ਸਰਕਾਰ ਦੀ ਨਾਲਾਇਕੀ ਕਰ ਕੇ ਆਏ ਹੜ੍ਹ ਆਏ ਹਨ। ਦਰਿਆਵਾਂ ਤੇ ਨਦੀਆਂ ਦੀ ਚਾਰ ਸਾਲ ਤਕ ਸਫਾਈ ਨਹੀਂ ਕਰਵਾਈ ਗਈ ਅਤੇ ਨਤੀਜੇ ਵਜੋਂ ਅੱਜ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਘਨੌਰ ਹਲਕੇ ਦੇ ਕੁਝ ਪਿੰਡਾਂ ’ਚ ਘੱਗਰ ਦਾ ਪਾਣੀ ਦਾਖਲ ਹੋਇਆ ਹੈ ਤੇ ਲੋਕਾਂ ਨੇ ਦੱਸਿਆ ਕਿ ਹੈ ਕਿ ਪ੍ਰਸ਼ਾਸਨ ਵਲੋਂ ਇਸ ਬਾਰੇ ਪਹਿਲਾਂ ਅਨਾਊਂਸਮੈਂਟ ਵੀ ਨਹੀਂ ਕਰਵਾਈ ਗਈ ਤਾਂ ਜੋ ਜਿਸ ਕਰਕੇ ਲੋਕਾਂ ਨੂੰ ਆਪਣਾ ਸਾਮਾਨ ਵੀ ਸਾਂਭਣ ਦਾ ਮੌਕਾ ਨਹੀਂ ਮਿਲ ਰਿਹਾ।ਲੋਕਾਂ ਦੀ ਕਈ ਏਕੜ ਫਸਲ ਤੇ ਘਰ ਹੜ੍ਹ ਦਾ ਸ਼ਿਕਾਰ ਹੋ ਰਹੇ ਹਨ। ਬਾਦਲ ਨੇ ਕਿਹਾ ਕਿ ਹੜ੍ਹਾਂ ਤੋਂ ਬਚਾਅ ਲਈ ਚਾਰ ਸਾਲ ਸਰਕਾਰ ਵਲੋਂ ਕੋਈ ਤਿਆਰੀ ਨਹੀਂ ਕੀਤੀ ਗਈ ਤੇ ਫੰਡਾਂ ਨੂੰ ਸਫਾਈ ਪ੍ਰਬੰਧਾਂ ’ਚ ਲਗਾਉਣ ਦੀ ਜਗ?ਹਾ ਹੋਰ ਪਾਸੇ ਹੀ ਵਰਤਿਆ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼?ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਪੰਜਾਬ ਵਿਚ ਰਾਹਤ ਕੈਂਪ ਸਥਾਪਤ ਕਰ ਰਿਹਾ ਹੈ ਤੇ ਜਲਦ ਹੀ ਫੋਨ ਨੰਬਰ ਜਾਰੀ ਕੀਤਾ ਜਾਵੇਗਾ। ਹੜ ਪੀੜਤ ਇਸ ਨੰਬਰ ’ਤੇ ਸੰਪਰਕ ਕਰਕੇ ਮਦਦ ਹਾਸਿਲ ਕਰ ਸਕਣਗੇ।