ਅੰਮ੍ਰਿਤਸਰ :
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ‘ਜੋੜਾ ਸਾਹਿਬ’ ਨੂੰ ਲੈ ਕੇ ‘ਚਰਨ ਸੁਹਾਵੇ ਗੁਰ ਚਰਨ ਯਾਤਰਾ’ ਸਵੇਰੇ ਆਗਰਾ ਦੇ ਗੁਰਦੁਆਰਾ ਗੁਰੂ ਕਾ ਤਾਲ ਤੋਂ ਸ਼ੁਰੂ ਹੋਈ ਅਤੇ ਰਾਤ ਦੇ ਠਹਿਰਾਅ ਲਈ ਦੇਰ ਸ਼ਾਮ ਬਰੇਲੀ ਪਹੁੰਚੇਗੀ। ਇਮਪ੍ਰੀਤ ਸਿੰਘ ਬਖਸ਼ੀ, ਯਾਤਰਾ ਕੋਆਰਡੀਨੇਟਰ ਜਸਬੀਰ ਸਿੰਘ ਧਾਮ, ਮੈਨੇਜਰ ਹਰਜੀਤ ਸਿੰਘ, ਅਤੇ ਗੁਰਦੁਆਰਾ ਮੋਤੀ ਬਾਗ ਦੇ ਚੇਅਰਮੈਨ ਮਨਜੀਤ ਸਿੰਘ ਯਾਤਰਾ ਦੇ ਨਾਲ ਹਨ ਅਤੇ ਯਾਤਰਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਮੁੱਖ ਭੂਮਿਕਾ ਨਿਭਾ ਰਹੇ ਹਨ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਮੀਡੀਆ ਇੰਚਾਰਜ ਸੁਦੀਪ ਸਿੰਘ ਨੇ ਦੱਸਿਆ ਕਿ ਗੁਰੂ ਚਰਨ ਯਾਤਰਾ ਕੱਲ੍ਹ ਆਗਰਾ ਪਹੁੰਚੀ ਸੀ, ਜਿੱਥੇ ਸਥਾਨਕ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ ਵੱਡੀ ਗਿਣਤੀ ਵਿਚ ਸੰਗਤ ਨੇ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ। ਸੰਗਤ ਨੇ ਗੁਰੂ ਸਾਹਿਬ ਦੇ ਪਵਿੱਤਰ ਸਰੂਪ ਨੂੰ ਪਾਲਕੀ ਵਿਚ ਗੁਰਦੁਆਰਾ ਸਾਹਿਬ ਲੈ ਕੇ ਗਏ। ਸੰਗਤ ਨੇ ਗੁਰੂ ਸਾਹਿਬ ਦੇ ਪ੍ਰਤੀਕ ਜੋੜਾ ਸਾਹਿਬ ਦੇ ਵੀ ਬਹੁਤ ਸ਼ਰਧਾ ਨਾਲ ਦਰਸ਼ਨ ਕੀਤੇ।

