ਜਲੰਧਰ :
ਜ਼ਿਲ੍ਹਾ ਮੈਜਿਸਟ੍ਰੇਟ ਡਾ. ਹਿਮਾਂਸ਼ੂ ਅਗਰਵਾਲ ਵਲੋਂ ਜ਼ਿਲ੍ਹੇ ਦੇ 9 ਸਰਕਾਰੀ ਸਕੂਲਾਂ ਵਿੱਚ 11 ਅਤੇ 12 ਸਤੰਬਰ ਨੂੰ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਹ ਉਹ ਸਕੂਲ ਹਨ, ਜਿਨ੍ਹਾਂ ਸਕੂਲਾਂ ਨੂੰ ਨੁਕਸਾਨ ਪਹੁੰਚਿਆ ਹੈ ਜਾਂ ਜਿੱਥੇ ਰਾਹਤ ਕੈਂਪ ਬਣੇ ਹੋਏ ਹਨ। ਜਾਰੀ ਕੀਤੇ ਹੁਕਮ ਮੁਤਾਬਕ ਜਿਨ੍ਹਾਂ ਸਕੂਲਾਂ ਵਿੱਚ ਦੋ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਸਕੂਲਾਂ ਵਿੱਚ ਸਰਕਾਰੀ ਮਿਡਲ ਸਕੂਲ ਫਤਿਹ ਜਲਾਲ, ਸਰਕਾਰੀ ਮਿਡਲ ਸਕੂਲ ਬਸਤੀ ਪੀਰ ਦਾਦ, ਸਰਕਾਰੀ ਹਾਈ ਸਕੂਲ ਲਿੱਧੜਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ, ਸਰਕਾਰੀ ਹਾਈ ਸਕੂਲ ਮੁੱਧ, ਸਰਕਾਰੀ ਹਾਈ ਸਕੂਲ ਬੋਪਾਰਾਏ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਜਲਾਲਪੁਰ ਕਲਾਂ ਲੋਹੀਆਂ ਖਾਸ, ਸਰਕਾਰੀ ਪ੍ਰਾਇਮਰੀ ਸਕੂਲ ਪੀਰ ਦਾਦ, ਵੈਸਟ-2 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੁੱਧ ਨਕੋਦਰ-2 ਸ਼ਾਮਿਲ ਹਨ।