jalandhar 
ਹਰਵਿੰਦਰ ਸਿੰਘ ਵਿ਼ਰਕ, PPS, ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਮਾਜ ਦੇ ਗਲਤ ਤੱਤਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਰਾਏ, PPS ਪੁਲਿਸ ਕਪਤਾਨ ਇਨਵੈਸਟੀਗੇਸ਼ਨ, ਸ਼੍ਰੀ ਇੰਦਰਜੀਤ ਸਿੰਘ, PPS ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ, ਸ਼੍ਰੀ ਔਕਾਰ ਸਿੰਘ ਬਰਾੜ, PPS ਉਪ ਪੁਲਿਸ ਕਪਤਾਨ, ਸ਼੍ਰੀ ਸੁਖਪਾਲ ਸਿੰਘ, PPS ਉਪ ਪੁਲਿਸ ਕਪਤਾਨ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਅਤੇ ਇੰਸਪੈਕਟਰ ਪੁਸ਼ਪ ਬਾਲੀ, CIA ਸਟਾਫ਼ ਇੰਚਾਰਜ ਦੀ ਟੀਮ ਨੇ ਥਾਣਾ ਲੋਹੀਆਂ ਖੇਤਰ ਵਿੱਚ ਹੋਏ ਸਨਸਨੀਖੇਜ਼ ਗੈਂਗਰੇਪ ਮਾਮਲੇ ਦੇ ਮੁੱਖ ਦੋਸ਼ੀ ਸਮੇਤ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਸੀਨੀਅਰ ਪੁਲਿਸ ਕਪਤਾਨ ਸ਼੍ਰੀ ਹਰਵਿੰਦਰ ਸਿੰਘ ਵਿ਼ਰਕ ਨੇ ਦੱਸਿਆ ਕਿ 23/24-11-2025 (ਐਤਵਾਰ ਦੀ ਰਾਤ) ਲਗਭਗ 12:30 ਵਜੇ, ਪਿੰਡ ਕਾਂਗ ਕਲਾਂ ਵਿੱਚ ਮੋਟਰ ’ਤੇ ਖੇਤਾਂ ਵਿੱਚ ਰਹਿੰਦੇ ਪ੍ਰਵਾਸੀ ਪਰਿਵਾਰ — ਮਾਂ, ਧੀ, ਉਨ੍ਹਾਂ ਦਾ ਜਵਾਈ ਅਤੇ ਤਿੰਨ ਛੋਟੇ ਬੱਚਿਆਂ ਨੂੰ ਬੰਦਕ ਬਣਾਕੇ ਚਾਰ ਅਣਪਛਾਤੇ ਵਿਅਕਤੀਆਂ ਨੇ ਹਥਿਆਰਾਂ ਦੀ ਨੋਕ ’ਤੇ ਬਾਰੀ-ਬਾਰੀ ਗੈਂਗਰੇਪ ਕੀਤਾ। ਪੀੜਤ ਮਹਿਲਾ ਅਤੇ ਧੀ ਨੇ ਦੱਸਿਆ ਕਿ ਦੋਸ਼ੀਆਂ ਨੇ ਜ਼ਬਰਦਸਤੀ ਕਮਰੇ ਵਿੱਚ ਦਾਖਲ ਹੋ ਕੇ ਕੁੱਟਮਾਰ ਕੀਤੀ, ਜਵਾਈ ਅਤੇ ਬੱਚਿਆਂ ਨੂੰ ਦੂਜੇ ਕਮਰੇ ਵਿੱਚ ਬੰਦ ਕੀਤਾ ਅਤੇ ਮਾਂ (ਉਮਰ ਕਰੀਬ 35 ਸਾਲ) ਨਾਲ ਤਿੰਨ ਵਿਅਕਤੀਆਂ ਨੇ ਗੈਂਗਰੇਪ ਕੀਤਾ ਜਦੋਂਕਿ ਧੀ (ਉਮਰ ਕਰੀਬ 19 ਸਾਲ) ਨਾਲ ਇਕ ਵਿਅਕਤੀ ਨੇ ਰੇਪ ਕੀਤਾ। ਉਨ੍ਹਾਂ ਨੂੰ ਜਾਨੋਂ ਮਾਰਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਸਬੰਧੀ ਮਹਿਲਾ ਇੰਸਪੈਕਟਰ ਸੀਮਾ, ਥਾਣਾ ਲੋਹੀਆਂ ਵੱਲੋਂ ਮਾਮਲਾ ਨੰਬਰ 176 ਦਿਨਾਂਕ 24/11/2025 ਅਧੀਨ ਧਾਰਾ 64 BNS (376 IPC), 70(1) BNS (376-D IPC), 351(2) BNS (506 IPC) ਦੇ ਤਹਿਤ FIR ਦਰਜ ਕਰਕੇ ਤੁਰੰਤ ਜਾਂਚ ਸ਼ੁਰੂ ਕੀਤੀ ਗਈ। ਐਸ.ਐੱਸ.ਪੀ. ਨੇ ਦੱਸਿਆ ਕਿ ਇਸ ਗੰਭੀਰ ਅਪਰਾਧ ਨੂੰ ਦੇਖਦੇ ਹੋਏ DIG ਜਲੰਧਰ ਰੇਂਜ, ਸ਼੍ਰੀ ਨਵੀਨ ਸਿੰਗਲਾ, IPS ਵੱਲੋਂ ਵਿਸ਼ੇਸ਼ ਟੀਮ ਬਣਾਈ ਗਈ ਅਤੇ ਜਲੰਧਰ ਦਿਹਾਤੀ ਪੁਲਿਸ ਨੂੰ ਸਖਤ ਨਿਰਦੇਸ਼ ਦਿੱਤੇ ਗਏ ਕਿ ਮਾਮਲੇ ਨੂੰ ਜਲਦ ਟ੍ਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ । ਸ਼੍ਰੀ ਸਰਬਜੀਤ ਰਾਏ, PPS ਦੀ ਨਿਗਰਾਨੀ ਹੇਠ ਪੁਲਿਸ ਨੇ ਵਿਗਿਆਨਕ, ਤਕਨੀਕੀ ਅਤੇ ਹਿਊਮਨ ਇੰਪੁੱਟ ਦੀ ਮਦਦ ਨਾਲ ਮਾਮਲੇ ਨੂੰ 29-11-2025 ਨੂੰ ਟ੍ਰੇਸ ਕਰਦਿਆਂ ਸੱਜਨ ਪੁੱਤਰ ਮਾਰਕ, ਰੋਕੀ ਪੁੱਤਰ ਲੇਟ ਸ਼ੌਕਤ — ਨਜ਼ਦੀਕ ਜਲੰਧਰ ਪਬਲਿਕ ਸਕੂਲ, ਗੁਰੂ ਨਾਨਕ ਕਾਲੋਨੀ, ਵਾਰਡ 01, ਲੋਹੀਆਂ , ਅਰਸ਼ਪ੍ਰੀਤ ਸਿੰਘ ਉਰਫ਼ ਅਰਸ਼ ਪੁੱਤਰ ਰਣਜੀਤ ਸਿੰਘ — ਪਿੰਡ ਪੂਨੀਆਂ, ਹਾਲ ਵਸਨੀਕ ਗੁਰੂ ਨਾਨਕ ਕਾਲੋਨੀ, ਵਾਰਡ 02, ਲੋਹੀਆਂ ਦੋਸ਼ੀਆਂ ਨੂੰ ਨਾਂਜ਼ਦ ਕੀਤਾ ਸੂਚਨਾ ਦੇ ਆਧਾਰ ’ਤੇ ਤਿੰਨਾਂ ਨੂੰ ਕੰਡਨੁਮਾ ਰੈਸਟ ਹਾਊਸ, ਨਜ਼ਦੀਕ ਰੇਲਵੇ ਸਟੇਸ਼ਨ ਲੋਹੀਆਂ ਤੋਂ ਗ੍ਰਿਫਤਾਰ ਕੀਤਾ ਗਿਆ। ਵਾਰਦਾਤ ਵਿੱਚ ਵਰਤੀਆਂ ਦੋ ਬਿਨਾਂ ਨੰਬਰ ਵਾਲੀਆਂ ਮੋਟરસਾਈਕਲਾਂ (ਹੀਰੋ ਸਪਲੈਂਡਰ ਅਤੇ ਬਜਾਜ ਪਲੇਟਿਨਾ) ਅਤੇ ਹਥਿਆਰ ਬਰਾਮਦ ਕੀਤੇ ਗਏ ਹਨ۔ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। ਉਨ੍ਹਾਂ ਨੂੰ ਮੌਕਾ ਵੇਖਾਉਣ ਅਤੇ ਕ੍ਰਾਈਮ ਸੀਨ ਰੀ-ਕ੍ਰੀਏਸ਼ਨ ਕਰਕੇ ਵੀਡੀਓਗ੍ਰਾਫੀ ਕੀਤੀ ਜਾਵੇਗੀ। ਚੌਥਾ ਦੋਸ਼ੀ ਰਾਜਨ ਉਰਫ਼ ਰੋਹਿਤ ਪੁੱਤਰ ਮੰਗਲ, ਵਾਰਡ 01 ਲੋਹੀਆਂ — ਫਰਾਰ ਹੈ ਅਤੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁੱਛਗਿੱਛ ਦੌਰਾਨ ਗ੍ਰਿਫਤਾਰ ਦੋਸ਼ੀਆਂ ਨੇ ਕਬੂਲਿਆ ਕਿ ਉਨ੍ਹਾਂ ਨੇ ਮਿਲਕੇ ਪਹਿਲਾਂ ਚੋਰੀ ਵਾਲੀ ਨੀਅਤ ਨਾਲ ਦਾਖਲ ਹੋ ਕੇ ਇਹ ਜਘਨਿਆ ਗੈਂਗਰੇਪ ਕੀਤਾ ਅਤੇ ਵਾਰਦਾਤ ਤੋਂ ਬਾਅਦ ਥਾਂ ’ਤੇ ਪਈ ਵਿਦੇਸ਼ੀ ਸ਼ਰਾਬ ਵੀ ਪੀਤੀ। ਸੱਜਨ ਅਤੇ ਰੋਕੀ ਦੋਵਾਂ ख़ਿਲਾਫ਼ ਪਹਿਲਾਂ ਵੀ ਕਈ ਗੰਭੀਰ ਮਾਮਲੇ ਦਰਜ ਹਨ।

