ਐਕਟਿਵਾ ਤੇ ਸਵਾਰ ਹੋਕੇ ਆਏ ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ

ਜਲੰਧਰ:
ਸ਼ੁਕਰਵਾਰ ਸਵੇਰੇ ਸਵੇਰੇ ਜਲੰਧਰ ਦੇ ਮਾਡਲ ਟਾਊਨ ਗੁਰਦੁਆਰੇ ਵਿਖੇ ਮੱਥੇ ਟੇਕ ਕੇ ਬਾਹਰ ਆਏ ਆਮ ਆਦਮੀ ਪਾਰਟੀ ਦੇ ਨੇਤਾ ਸਤਵਿੰਦਰ ਪਾਲ ਸਿੰਘ ਉਰਫ ਲੱਕੀ ਉਬਰਾਏ ਦਾ ਐਕਟਿਵਾ ਸਵਾਰ ਦੋ ਹਮਲਾਵਰਾਂ ਨੇ ਕਤਲ ਕਰ ਦਿੱਤਾ। ਇਹ ਘਟਨਾ ਉਸ ਸਮੇਂ ਹੋਏ ਜਦੋਂ ਲੱਕੀ ਓਬਰਾਏ ਸਵੇਰੇ ਕਰੀਬ ਸਾਢੇ ਛੇ ਵਜੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਬਾਹਰ ਆਏ ਅਤੇ ਬਾਹਰ ਖੜੀ ਆਪਣੀ ਥਾਰ ਕਾਰ ਵਿਚ ਬੈਠ ਕੇ ਬੂਟ ਪਾਉਣ ਲੱਗੇ ਤਾਂ ਇਨ੍ਹਏੲੀਂ ਦੇਰ ਨੂੰ ਇਕ ਨੌਜਵਾਨ ਜਿਸ ਨੇ ਕਾਲੇ ਰੰਗ ਦੀ ਹੁੱਡੀ ਪਾਈ ਸੀ ਆਇਆ ਅਤੇ ਲੱਕੀ ਓਬਰਾਏ ਤੇ ਲਗਾਤਾਰ ਕਈ ਫਾਇਰ ਕੀਤੇ ਅਤੇ ਨੇੜੇ ਹੀ ਖੜੇ ਆਪਣੇ ਸਾਥੀ ਜੋ ਕਿ ਐਕਟਿਵਾ ਤੇ ਸਵਾਰ ਸੀ ਨਾਲ ਫਰਾਰ ਹੋ ਗਿਆ। ਸਰੇਆਮ ਦਿਨ ਚੜ੍ਹਦੇ ਹੀ ਹੋਈ ਇਸ ਘਟਨਾ ਨਾਲ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਲੱਕੀ ਉਬਰਾਏ ਤੇ ਗੋਲੀਆਂ ਚੱਲੀਆਂ ਤਾਂ ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਉਸ ਹਸਪਤਾਲ ਵਿਖੇ ਪਹੁੰਚਾਇਆ ਜਿਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਰਤਕ ਘਸ਼ਿਤ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਆਧਿਕਾਰੀ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਪੁਲਿਸ ਨੇ ਲੱਕੀ ਓਬਰਾਏ ਦੀ ਲਾਸ਼ ਨੂੰ ਕਬਜੇ ਵਿਚ ਲੈਕੇ ਪੋਸਟਮਾਰਟਮ ਦੇ ਲਈ ਸਿਵਸ ਹਸਪਤਾਲ ਮੋਰਟਰੀ ਵਿਚ ਰਖਵਾਇਆ। ਮਿ੍ਰਤਰ ਆਮ ਆਦਮੀ ਪਾਰਟੀ ਪੰਜਾਬ ਦੇ ਨੇਤਾ ਅਤੇ ਪ੍ਰਾਪਰਟੀ ਡੀਲਰ ਸੀ।
ਘਟਨਾ ਸੀਸੀਟੀਵੀ ਵਿਚ ਹੋਈ ਕੈਦ

ਲੱਕੀ ਓਬਰਾਏ ਦਾ ਕਤਲ ਕਰਨ ਵਾਲਿਆਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਹ ਪੂਰੀ ਘਟਨਾ ਦੀ ਫੁਟੇਜ ਵਿੱਚ ਕੈਦ ਹੋ ਗਈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਸ਼ਖਸ ਕਾਲੇ ਰੰਗ ਦੀ ਹੁੱਡੀ ਪਾ ਕੇ ਆਉਂਦਾ ਹੈ ਅਤੇ ਫਿਰ ਤਾਬੜਤੋੜ ਗੋਲੀਆਂ ਬਰਸਾ ਕੇ ਆਪਣੇ ਸਾਥੀ ਨਾਲ ਸਕੂਟੀ ’ਤੇ ਫਰਾਰ ਹੋ ਜਾਂਦਾ ਹੈ। ਪੁਲਿਸ ਵਲੋਂ ਇਸ ਫੁਟੇਜ ਦੇ ਆਧਾਰ ਤੇ ਵੀ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ। ਇਸ ਸਮੇਂ ਫੇਸਬੁੱਕ ’ਤੇ ਬੁੱਧੂ ਲੋਹਾਰਾ ਅਤੇ ਜਸ ਬੁੱਟਰ ਦੇ ਨਾਮ ’ਤੇ ਦੋ ਪੋਸਟਾਂ ਘੁੰਮ ਰਹੀਆਂ ਹਨ, ਜੋ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੀਆਂ ਹਨ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਪਾਇਆ ਕਿ ਸ਼ੱਕੀ ਮਾਡਲ ਟਾਊਨ ਤੋਂ ਆਏ ਸਨ ਅਤੇ ਮਿਲਕ ਬਾਰ ਚੌਕ ਵੱਲ ਭੱਜ ਗਏ ਸਨ। ਪੁਲਿਸ ਇਸ ਸਮੇਂ ਹੋਰ ਫੁਟੇਜ ਦੀ ਜਾਂਚ ਕਰ ਰਹੀ ਹੈ।

