ਟਾਂਡਾ ਉੜਮੁੜ :
ਮਹੰਤ ਲਾਲ ਸਿੰਘ ਯਾਦਗਾਰੀ ਸਪੋਰਟਸ ਕਲੱਬ ਖੁੱਡਾ ਵੱਲੋਂ ਸੱਚਖੰਡ ਵਾਸੀ ਮਹੰਤ ਲਾਲ ਸਿੰਘ ਦੀ 37ਵੀਂ ਬਰਸੀ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ । ਲਗਾਤਾਰ 3 ਦਿਨਾਂ ਤੱਕ ਚੱਲੇ ਇਸ ਟੂਰਨਾਮੈਂਟ ਵਿੱਚ ਝਿੰਗੜ ਕਲਾਂ ਏ ਦੀ ਟੀਮ ਜੇਤੂ ਰਹੀ । ਕਲੱਬ ਦੇ ਸਰਪ੍ਰਸਤ ਡੇਰਾ ਗੁਰੂ ਸਰ ਖੁੱਡਾ ਦੇ ਮੁੱਖ ਸੇਵਾਦਾਰ ਨਿਰਮਲ ਭੇਖ ਰਤਨ ਸੰਤ ਬਾਬਾ ਤੇਜਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਤੇ ਸੰਤ ਸੁਖਜੀਤ ਸਿੰਘ ਜੀ ਖੁੱਡਾ , ਕਲੱਬ ਦੇ ਪ੍ਰਧਾਨ ਡਾ. ਕਾਬਲ ਸਿੰਘ ਕਨੇਡਾ ਤੇ ਪ੍ਰਬੰਧਕ ਲਸ਼ਕਰ ਸਿੰਘ ਖੁੱਡਾ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਟੂਰਨਾਮੈਂਟ ਦੌਰਾਨ ਇਲਾਕੇ ਭਰ ਦੀਆਂ ਕੁੱਲ 40 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਦੌਰਾਨ ਝਿੰਗੜ ਕਲਾਂ ਬੀ ਟੀਮ ਨੇ ਮੇਜਬਾਨ ਮਹੰਤ ਲਾਲ ਸਿੰਘ ਯਾਦਗਾਰੀ ਸਪੋਰਟਸ ਕਲੱਬ ਖੁੱਡਾ ਦੀ ਟੀਮ ਨੂੰ 1- 0 ਨਾਲ ਹਰਾਇਆ ਜਦਕਿ ਦੂਸਰੇ ਫਾਈਨਲ ਵਿੱਚ ਝਿੰਗੜ ਕਲਾਂ ਏ ਦੀ ਟੀਮ ਨੇ ਟਾਂਡਾ ਦੀ ਟੀਮ ਨੂੰ ਹਰਾਇਆ। ਇਸ ਮੌਕੇ ਹੋਏ ਫਾਈਨਲ ਮੁਕਾਬਲੇ ਵਿੱਚ ਝਿੰਗੜ ਕਲਾਂ ਏ ਦੀ ਟੀਮ ਨੇ ਝਿੰਗੜ ਕਲਾਂ ਬੀ ਦੀ ਟੀਮ ਨੂੰ 4-0 ਨਾਲ ਹਰਾ ਕੇ ਜੇਤੂ ਟਰਾਫੀ ਅਤੇ 31 ਹਜ਼ਾਰ ਦੇ ਪਹਿਲੇ ਇਨਾਮ ਤੇ ਕਬਜ਼ਾ ਕੀਤਾ ਜਦਕਿ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਕਲੱਬ ਵੱਲੋਂ 21 ਹਜਾਰ ਰੁਪਏ ਤੇ ਯਾਦਗਾਰੀ ਟਰਾਫੀ ਹਾਸਲ ਕੀਤੀ । ਟੂਰਨਾਮੈਂਟ ਦੇ ਕਰਾਏ ਗਏ ਅੰਡਰ 16 ਵਿੱਚ ਪਹਿਲੇ ਸੈਮੀਫਾਈਨਲ ਮੈਚ ਦੌਰਾਨ ਮਹੰਤ ਲਾਲ ਸਿੰਘ ਯਾਦਗਾਰੀ ਸਪੋਰਟਸ ਕਲੱਬ ਖੁੱਡਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਦੀ ਟੀਮ ਨੂੰ 2-0 ਨਾਲ ਅਤੇ ਦੂਸਰੇ ਸੈਮੀ ਫਾਈਨਲ ਵਿੱਚ ਨਿੱਕੂ ਚੱਕ ਦੀ ਟੀਮ ਨੇ ਝਿੰਗੜ ਕਲਾਂ ਦੀ ਟੀਮ ਨੂੰ 2-0 ਨਾਲ ਹਰਾਇਆ।

