ਜਲੰਧਰ, ਮੇਜਰ ਟਾਈਮਸ ਬਿਉਰੋ :
ਵੀਰਵਾਰ ਦੇਰ ਰਾਤ ਜਲੰਧਰ ਦੇ ਬਸ ਸਟੈਂਡ ਦੇ ਨੇੜੇ ਇਕ ਪੁਲ ਤੇ ਜਬਰਦਸਤ ਹਾਦਸੇ ਦੋਰਾਨ ਕਾਰ ਚਾਲਕ ਦੀ ਮੌਤ ਹੋ ਗਈ। ਥਾਣਾ ਬਾਰਾਦਰੀ ਦੀ ਹੱਦ ’ਚ ਪੈਂਦੇ ਬੱਸ ਅੱਡੇ ਫਲਾਈਓਵਰ ’ਤੇ ਤੇਜ਼ ਰਫ਼ਤਾਰ ਕਾਰ ਦੇ ਪਲਟ ਜਾਣ ਕਰ ਕੇ ਵਾਪਰੇ ਹਾਦਸੇ ਦੌਰਾਨ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦੀ ਪਛਾਣ ਅਮ੍ਰਿਤਪਾਲ ਵਾਸੀ ਚਗਿੱਟੀ ਜਲੰਧਰ ਵਜੋਂ ਦੱਸੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅਮ੍ਰਿਤਪਾਲ ਬਸਤੀਆਂ ਦੇ ਖੇਤਰ ’ਚ ਬਾਬੂ ਜਗਜੀਵਨ ਰਾਮ ਚੌਕ ਨੇੜੇ ਲੈਬਾਰਟਰੀ ਚਲਾੳਦਾ ਸੀ। ਵੀਰਵਾਰ ਰਾਤ ਉਹ ਜਦੋਂ ਆਪਣੀ ਕਾਰ ’ਚ ਕੰਮ ਤੋਂ ਘਰ ਜਾ ਰਿਹਾ ਸੀ ਤਾਂ ਬੀਐੱਮਸੀ ਚੌਕ ਵੱਲੋਂ ਬੀਐੱਸਐੱਫ਼ ਚੌਕ ਜਾਂਦੇ ਸਮੇਂ ਰਾਤ ਕਰੀਬ 9.15 ਵਜੇ ਉਸ ਦੀ ਕਾਰ ਬੱਸ ਅੱਡੇ ਵਾਲੇ ਫਲਾਈਓਵਰ ’ਤੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਤੇ ਅੰਮ੍ਰਿਤਪਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਕਾਰ ਦੀ ਰਫ਼ਤਾਰ ਤੇਜ਼ ਸੀ, ਜਿਸ ਕਰ ਕੇ ਚਾਲਕ ਦਾ ਕਾਰ ’ਤੇ ਕਾਬੂ ਨਹੀਂ ਰਿਹਾ ਤੇ ਹਾਦਸਾ ਵਾਪਰ ਗਿਆ। ਮੌਕੇ ’ਤੇ ਪੁੱਜੀ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ।