ਮਾਨਸਾ : 
ਸ਼ਹਿਰ ਨਜ਼ਦੀਕ ਪਿੰਡ ਕਿਸ਼ਨਗੜ੍ਹ- ਬਹਾਦਰਪੁਰ ਰੋਡ ਤੇ ਸਥਿਤ ਇੱਕ ਢਾਬਾ ਚਾਲਕ ਵੱਲੋਂ ਢਾਬੇ ਦੀ ਆੜ ਹੇਠ ਦੇਹ ਵਪਾਰ ਚਲਾਇਆ ਜਾ ਰਿਹਾ ਸੀ, ਜਿਸ ਦੀ ਭਿਣਕ ਪੁਲਿਸ ਨੂੰ ਲੱਗਦਿਆਂ ਢਾਬੇ ‘ਤੇ ਚੱਲ ਰਹੇ ਦੇਹ ਵਪਾਰ ਦੌਰਾਨ ਢਾਬਾ ਮਾਲਕ ਸਮੇਤ ਅੱਠ ਵਿਅਕਤੀਆਂ ਨੂੰ ਕਾਬੂ ਕਰਨ ਦੀ ਖ਼ਬਰ ਹੈ।ਇਸ ਵਿੱਚ ਪੰਜ ਔਰਤਾਂ ਸ਼ਾਮਿਲ ਹਨ। ਢਾਬਾ ਚਾਲਕ ਔਰਤ ਅਬੋਹਰ ਸ਼ਹਿਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਜੋ ਪਿਛਲੇ ਸਮੇਂ ਤੋਂ ਪਿੰਡ ਕਿਸ਼ਨਗੜ੍ਹ ਬਹਾਦਰਪੁਰ ਰੋਡ ‘ਤੇ ਢਾਬੇ ਦੀ ਆੜ ਹੇਠ ਦੇਹ ਵਪਾਰ ਰੈਕੇਟ ਚਲਾ ਰਹੀ ਸੀ। ਇਸ ਦਾ ਪਰਦਾਫ਼ਾਸ਼ ਅੱਜ ਕੀਤਾ ਗਿਆ ਹੈ। ਬੁਢਲਾਡਾ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਕਾਰਵਾਈ ਆਰੰਭ ਦਿੱਤੀ ਹੈ।

