ਤਪਾ ਮੰਡੀ :
ਇਥੋਂ ਨੇੜਲੇ ਪਿੰਡ ਮਹਿਤਾ ਵਿਖੇ ਪਤੀ-ਪਤਨੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਿਰਮਲ ਸਿੰਘ (50) ਤੇ ਉਸ ਦੀ ਪਤਨੀ ਰਮਨਦੀਪ ਕੌਰ (45) ਵੱਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਜਿਸ ਬੈੱਡ ਉੱਪਰ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ। ਉਸਦੇ ਨਾਲ ਲੱਗਦੀ ਕੰਧ ਦੇ ਉਪਰ ਨਿਰਮਲ ਸਿੰਘ ਵੱਲੋਂ ਇੱਕ ਖੁਦਕੁਸ਼ੀ ਨੋਟ ਲਿਖਿਆ ਵੀ ਮਿਲਿਆ ਹੈ। ਜਿਸ ਵਿੱਚ ਸਾਫ਼ – ਸਾਫ਼ ਸ਼ਬਦਾਂ ਵਿੱਚ ਉਸ ਵੱਲੋਂ ਆਪਣੇ ਗਵਾਂਢੀ ਨੌਜਵਾਨ ਨੂੰ ਇਸ ਸਾਰੇ ਮਸਲੇ ਦਾ ਦੋਸ਼ੀ ਦੱਸਿਆ ਹੈ, ਕਿ ਗੁਆਂਢੀਆਂ ਦੇ ਮੁੰਡੇ ਪ੍ਰੀਤ ਦੇ ਮੇਰੀ ਪਤਨੀ ਨਾਲ ਛੇ ਮਹੀਨਿਆਂ ਤੋਂ ਨਾਜਾਇਜ਼ ਸਬੰਧ ਸਨ। ਸਾਡੇ ਵੱਲੋਂ ਇਸ ਨੌਜਵਾਨ ਨੂੰ ਕਈ ਵਾਰ ਸਮਝਾਇਆ ਗਿਆ ਸੀ, ਕਿ ਸਾਡਾ ਘਰ ਵੱਸ ਲੈਣ ਦੇ ਪਰ ਉਹ ਨਾ ਮੰਨਿਆ ਪਿੰਡ ਵਿੱਚੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਹਫਤਾ ਪਹਿਲਾਂ ਮਸਲੇ ਉੱਪਰ ਪਰਿਵਰਕ ਮੈਂਬਰਾਂ ਵੱਲੋਂ ਮ੍ਰਿਤਕਾ ਤੇ ਉਸ ਨੌਜਵਾਨ ਨੂੰ ਕਾਫੀ ਸਮਝਾਇਆ ਗਿਆ ਸੀ। ਖੁਦਕੁਸ਼ੀ ਨੋਟ ਵਿੱਚ ਨਿਰਮਲ ਸਿੰਘ ਵੱਲੋਂ ਇਹ ਵੀ ਲਿਖਿਆ ਗਿਆ ਹੈ ਕਿ ਉਹ ਮੇਰੇ ਘਰਵਾਲੀ ਨੂੰ ਬਲੈਕ ਮੇਲ ਕਰਦਾ ਸੀ। ਇਸ ਤੋਂ ਅਸੀਂ ਦੋਨੇ ਜਣੇਂ ਪਰੇਸ਼ਾਨ ਸੀ। ਉਸਨੇ ਲਿਖਿਆ ਹੈ ਕਿ ਪ੍ਰੀਤ ਦੀ ਗਲਤੀ ਨਾਲ ਸਾਡਾ ਇਕਲੌਤਾ ਪੁੱਤਰ ਰੁਲ ਗਿਆ ਹੈ। ਸਾਨੂੰ ਇਨਸਾਫ਼ ਦਿੱਤਾ ਜਾਵੇ ਘਟਨਾ ਦਾ ਪਤਾ ਲੱਗਦਿਆਂ ਸਾਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਗੁਆਂਢੀ ‘ਤੇ ਹੋਵੇਗਾ ਮਾਮਲਾ ਦਰਜ : ਐਸਐਸਪੀ
ਇਸ ਮਾਮਲੇ ਸੰਬੰਧੀ ਜਦ ਜ਼ਿਲ੍ਹਾ ਪੁਲਿਸ ਮੁਖੀ ਆਈਪੀਐਸ ਮੁਹੰਮਦ ਸਰਫ਼ਰਾਜ਼ ਆਲਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਪਤੀ – ਪਤਨੀ ਵੱਲੋਂ ਕੰਧ ‘ਤੇ ਲਿਖੇ ਪ੍ਰੈਸ ਨੋਟ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਵੀਡੀਓ ਦੇ ਤਹਿਤ ਗੁਆਂਢੀ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

