ਨਵੀਂ ਦਿੱਲੀ : 
ਆਂਧਰਾ ਪ੍ਰਦੇਸ਼ ਦੇ ਕੋਨਾਸੀਮਾ ਜ਼ਿਲ੍ਹੇ ਵਿੱਚ ON73 ਦੇ ਇੱਕ ਚੱਲਦੇ ਤੇਲ ਦੇ ਖੂਹ ਤੋਂ ਵੱਡੇ ਪੱਧਰ ’ਤੇ ਗੈਸ ਲੀਕ ਹੋ ਗਈ। ਇਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਖੂਹ ਵਿੱਚ ਕੁਝ ਸਮੇਂ ਲਈ ਉਤਪਾਦਨ (Production) ਬੰਦ ਹੋਣ ਤੋਂ ਬਾਅਦ ਵਰਕਓਵਰ ਰਿਗ (workover rig) ਦੀ ਵਰਤੋਂ ਕਰਕੇ ਮੁਰੰਮਤ ਕੀਤੀ ਜਾ ਰਹੀ ਸੀ।ਮੁਰੰਮਤ ਦੌਰਾਨ ਇਕ ਜ਼ੋਰਦਾਰ ਧਮਾਕਾ ਹੋਇਆ ਅਤੇ ਕੱਚੇ ਤੇਲ ਦੇ ਨਾਲ ਮਿਲੀ ਹੋਈ ਗੈਸ ਭਾਰੀ ਮਾਤਰਾ ਵਿੱਚ ਨਿਕਲੀ ਅਤੇ ਹਵਾ ਵਿੱਚ ਬਹੁਤ ਉੱਪਰ ਤਕ ਚਲੀ ਗਈ। ਤੇਲ ਦਾ ਇਹ ਖੂਹ ਕੋਨਾਸੀਮਾ ਦੇ ਰਾਜੋਲ ਇਲਾਕੇ ਦੇ ਇਰੂਸੁਮੰਡਾ ਪਿੰਡ ਵਿੱਚ ਸਥਿਤ ਹੈ।

