ਨਵੀਂ ਦਿੱਲੀ : 
ਬੈਂਗਲੁਰੂ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ। ਸੀਮੈਂਟ ਮਿਕਸਰ ਟਰੱਕ (ਲਾਰੀ) ਦੇ ਕੰਧ ਨਾਲ ਟਕਰਾਉਣ ਕਾਰਨ ਦੋ ਸਾਲ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚਾ ਜਿਸਦੀ ਪਛਾਣ ਪ੍ਰਣਵ ਵਜੋਂ ਹੋਈ ਹੈ, ਕੰਧ ਕੋਲ ਖੇਡ ਰਿਹਾ ਸੀ। ਇਸ ਦੌਰਾਨ ਲਾਰੀ ਕੰਧ ਨਾਲ ਟਕਰਾ ਗਈ ਤੇ ਬੱਚੇ ਦੀ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਸ਼ਾਮ 4 ਵਜੇ ਦੇ ਕਰੀਬ ਬੈਂਗਲੁਰੂ ਵਿੱਚ ਵਾਪਰੀ। ਬੱਚਾ ਆਪਣੇ ਘਰ ਨੇੜੇ ਸੜਕ ਕਿਨਾਰੇ ਖੇਡ ਰਿਹਾ ਸੀ ਜਦੋਂ ਇੱਕ ਲੰਘਦੀ ਲਾਰੀ ਉੱਪਰਲੀ ਤਾਰਾਂ ਵਿੱਚ ਫਸ ਗਈ। ਲਾਰੀ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ।
ਕੰਧ ਡਿੱਗਣ ਨਾਲ ਜ਼ਖਮੀ ਹੋਇਆ ਬੱਚਾ
ਲਾਰੀ ਕੰਧ ਨਾਲ ਟਕਰਾ ਗਈ, ਜਿਸ ਕਾਰਨ ਕੰਧ ਨੇੜੇ ਖੇਡ ਰਹੇ ਬੱਚੇ ‘ਤੇ ਕੰਧ ਦੇ ਕੁਝ ਟੁਕੜੇ ਡਿੱਗ ਪਏ। ਉਹ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੂੰ ਨਹੀਂ ਮਿਲੀ ਕੋਈ ਸ਼ਿਕਾਇਤ
ਪੁਲਿਸ ਨੇ ਦੱਸਿਆ ਕਿ ਲਾਰੀ ਡਰਾਈਵਰ ਹਰੀਸ਼, ਫਿਲਹਾਲ ਲਾਪਤਾ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਅਧਿਕਾਰਤ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਐੱਚਏਐੱਲ ਪੁਲਿਸ ਨੇ ਦੱਸਿਆ ਕਿ ਬੱਚੇ ਦੀ ਪਛਾਣ ਪ੍ਰਣਵ ਵਜੋਂ ਹੋਈ ਹੈ ਅਤੇ ਉਹ ਹਾਦਸੇ ਸਮੇਂ ਕੰਧ ਕੋਲ ਖੇਡ ਰਿਹਾ ਸੀ।

