ਨਵੀਂ ਦਿੱਲੀ। 
ਮੱਧ ਪ੍ਰਦੇਸ਼ ਦੇ ਰੀਵਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਨਿੱਜੀ ਸਕੂਲ ਦੀ ਇੱਕ ਵਿਦਿਆਰਥਣ ਨੇ ਆਪਣੇ ਅਧਿਆਪਕ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਤੋਂ ਬਾਅਦ ਖੁਦਕੁਸ਼ੀ ਕਰ ਲਈ।ਦਰਅਸਲ ਇਹ ਪੂਰੀ ਘਟਨਾ ਜ਼ਿਲ੍ਹੇ ਦੇ ਸੇਮਰੀਆ ਦੇ ਸੰਸਕਾਰ ਸਿੱਖਿਆ ਨਿਕੇਤਨ ਸਕੂਲ ਵਿੱਚ ਵਾਪਰੀ, ਜਿੱਥੇ ਵਿਦਿਆਰਥਣ ਨੇ ਇਹ ਭਿਆਨਕ ਕਦਮ ਚੁੱਕਿਆ। ਵਿਦਿਆਰਥਣ ਤੋਂ ਇੱਕ ਮੋਬਾਈਲ ਫੋਨ ਅਤੇ ਇੱਕ ਸੁਸਾਈਡ ਨੋਟ ਬਰਾਮਦ ਕੀਤਾ ਗਿਆ ਹੈ। ਨੋਟ ਵਿੱਚ ਕਿਹਾ ਗਿਆ ਹੈ ਕਿ ਅਧਿਆਪਕਾ ਨੇ ਕੁੱਟਮਾਰ ਕਰਦੇ ਸਮੇਂ ਉਸਦੇ ਹੱਥ ਫੜਦਾ ਸੀ ਤੇ ਉਸਨੂੰ ਗਲਤ ਢੰਗ ਨਾਲ ਛੂਹਦਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਤੇ ਸਥਾਨਕ ਲੋਕ ਗੁੱਸੇ ਵਿੱਚ ਆ ਗਏ ਹਨ।
ਸੁਸਾਈਡ ਨੋਟ ‘ਚ ਲਗਾਏ ਵਿਦਿਆਰਥਣ ਨੇ ਅਧਿਆਪਕ ‘ਤੇ ਗੰਭੀਰ ਦੋਸ਼
ਪੁਲਿਸ ਦਾ ਕਹਿਣਾ ਹੈ ਕਿ ਵਿਦਿਆਰਥਣ ਨੇ ਆਪਣੇ ਸੁਸਾਈਡ ਨੋਟ ਵਿੱਚ ਲਿਖਿਆ ਹੈ ਕਿ ਜਦੋਂ ਵੀ ਅਧਿਆਪਕ ਉਸ ਨੂੰ ਕੁੱਟਦਾ ਸੀ ਤਾਂ ਉਹ ਉਸਦਾ ਹੱਥ ਫੜ ਲੈਂਦਾ ਸੀ। ਉਸ ਨੇ ਅੱਗੇ ਲਿਖਿਆ ਅਧਿਆਪਕ ਉਸਦੀ ਮੁੱਠੀ ਬੰਦ ਕਰ ਲੈਂਦਾ ਸੀ ਅਤੇ ਉਸਨੂੰ ਖੋਲ੍ਹਣ ਲਈ ਚੁਣੌਤੀ ਦਿੰਦਾ ਸੀ। ਨੋਟ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਉਹ ਬੇਝਿਜਕ ਉਸਦਾ ਹੱਥ ਬੈਂਚ ‘ਤੇ ਰੱਖਦਾ ਸੀ ਤੇ ਕਹਿੰਦਾ ਸੀ, “ਦੇਖੋ ਕਿੰਨਾ ਠੰਢਾ ਹੈ।” ਆਖਰ ਇਹ ਸਭ ਕੀ ਹੈ?

