ਦੋਰਾਹਾ :
ਕੈਨੇਡਾ ’ਚ ਵਪਾਰ ਕਰਨ ਵਾਲੇ ਦੋਰਾਹਾ ਦੇ ਨੇੜਲੇ ਪਿੰਡ ਰਾਜਗੜ੍ਹ ਦੇ ਇਕ ਵਪਾਰੀ ਦਰਸ਼ਨ ਸਿੰਘ ਮਾਨਾ ਦੀ ਕੈਨੇਡਾ ਦੇ ਏਬਾਟਸਫੋਰਟ ਸ਼ਹਿਰ ’ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦਰਸ਼ਨ ਸਿੰਘ ਆਪਣੇ ਕੰਮ ਲਈ ਘਰ ਤੋਂ ਨਿਕਲੇ ਸਨ, ਤਦ ਉਨ੍ਹਾਂ ’ਤੇ ਹਮਲਾ ਹੋਇਆ ਤੇ ਗੋਲ਼ੀ ਲੱਗਣ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਹ 1992 ’ਚ ਵਪਾਰ ਦੇ ਸਿਲਸਿਲੇ ’ਚ ਕੈਨੇਡਾ ਗਏ ਸਨ ਤੇ ਉਨ੍ਹਾਂ ਨੇ ਆਪਣਾ ਵਪਾਰ ਵੱਡੇ ਪੱਧਰ ’ਤੇ ਫੈਲਾਇਆ। ਉਨ੍ਹਾਂ ਦਾ ਵਪਾਰ ਅਮਰੀਕਾ ’ਚ ਵੀ ਕੁਝ ਥਾਵਾਂ ’ਤੇ ਸੀ। ਇਸ ਤੋਂ ਇਲਾਵਾ ਉਹ ਗੁਜਰਾਤ ਦੇ ਕਾਂਡਲਾ ’ਚ ਇਕ ਕੱਪੜਾ ਉਦਯੋਗ ਵੀ ਚਲਾਉਂਦੇ ਸਨ। ਕੈਨੇਡਾ ਪੁਲਿਸ ਨੇ ਹੱਤਿਆ ਦੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

