By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਧਰਮਸ਼ਾਲਾ ਦੀ ਵਿਦਿਆਰਥਣ ਦੀ ਮੌਤ ਮਾਮਲੇ ’ਚ CM ਸੁਖੂ ਨੇ ਲਿਆ ਸਖ਼ਤ ਨੋਟਿਸ, ਸਹਾਇਕ ਪ੍ਰੋਫੈਸਰ ਮੁਅੱਤਲ, ਸਿੱਖਿਆ ਵਿਭਾਗ ਨੇ ਬਿਠਾਈ ਜਾਂਚ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - India - ਧਰਮਸ਼ਾਲਾ ਦੀ ਵਿਦਿਆਰਥਣ ਦੀ ਮੌਤ ਮਾਮਲੇ ’ਚ CM ਸੁਖੂ ਨੇ ਲਿਆ ਸਖ਼ਤ ਨੋਟਿਸ, ਸਹਾਇਕ ਪ੍ਰੋਫੈਸਰ ਮੁਅੱਤਲ, ਸਿੱਖਿਆ ਵਿਭਾਗ ਨੇ ਬਿਠਾਈ ਜਾਂਚ

India

ਧਰਮਸ਼ਾਲਾ ਦੀ ਵਿਦਿਆਰਥਣ ਦੀ ਮੌਤ ਮਾਮਲੇ ’ਚ CM ਸੁਖੂ ਨੇ ਲਿਆ ਸਖ਼ਤ ਨੋਟਿਸ, ਸਹਾਇਕ ਪ੍ਰੋਫੈਸਰ ਮੁਅੱਤਲ, ਸਿੱਖਿਆ ਵਿਭਾਗ ਨੇ ਬਿਠਾਈ ਜਾਂਚ

Major Times Editor
Last updated: January 4, 2026 6:48 am
Major Times Editor Published January 4, 2026
Share
SHARE

 ਸ਼ਿਮਲਾ/ਧਰਮਸ਼ਾਲਾ : 

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਥਿਤ ਸਰਕਾਰੀ ਕਾਲਜ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ ’ਚ ਸੂਬਾ ਸਰਕਾਰ ਨੇ ਕਾਲਜ ਦੇ ਭੂਗੋਲ ਦੇ ਸਹਾਇਕ ਪ੍ਰੋਫੈਸਰ ਅਸ਼ੋਕ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਖ ਮੰਤਰੀ ਸੁਖਵਿੰਦਰ ਕੁਮਾਰ ਸੁਖੂ ਦੇ ਹੁਕਮ ਤੋਂ ਬਾਅਦ ਉੱਚ ਸਿੱਖਿਆ ਵਿਭਾਗ ਨੇ ਮਾਮਲੇ ’ਚ ਚਾਰ ਮੈਂਬਰੀ ਫੈਕਟ ਫਾਈਂਡਿੰਗ ਤੇ ਸ਼ੁਰੂਆਤੀ ਜਾਂਚ ਕਮੇਟੀ ਵੀ ਗਠਿਤ ਕੀਤੀ ਹੈ।ਉੱਚ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਡਾ. ਹਰੀਸ਼ ਕੁਮਾਰ ਦੀ ਪ੍ਰਧਾਨਗੀ ’ਚ ਗਠਿਤ ਕਮੇਟੀ ’ਚ ਸਰਕਾਰੀ ਕਾਲਜ ਢਲਿਆਰਾ ਦੀ ਪ੍ਰਿੰਸੀਪਲ ਡਾ. ਅੰਜੂ ਆਰ ਚੌਹਾਨ, ਸਰਕਾਰੀ ਕਾਲਜ ਬੈਜਨਾਥ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੁਮਾਰ ਕੌਂਡਲ ਤੇ ਸਰਕਾਰੀ ਕਾਲਜ ਨੌਰਾ ਦੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੂੰ ਮੈਂਬਰ ਬਣਾਇਆ ਹੈ। ਉੱਚ ਸਿੱਖਿਆ ਡਾਇਰੈਕਟੋਰੇਟ ਦੇ ਸੁਪਰਡੈਂਟ ਰਾਕੇਸ਼ ਵਰਮਾ ਨੂੰ ਜਾਂਚ ਸੰਚਾਲਨ ਤੇ ਸਬੰਧਤ ਰਿਕਾਰਡਾਂ ਦੀ ਪ੍ਰਾਪਤੀ ’ਚ ਮਦਦ ਲਈ ਨਿਯੁਕਤ ਕੀਤਾ ਗਿਆ ਹੈ। ਇਹ ਕਮੇਟੀ ਵਿਦਿਆਰਥਣ ਦੀ ਮੌਤ ਦੇ ਮਾਮਲੇ ਦੀ ਤੱਥਾਂ ਦੇ ਆਧਾਰ ’ਤੇ ਤੇ ਸ਼•ੁਰੂਆਤੀ ਜਾਂਚ ਕਰੇਗੀ। ਉੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸ਼ਰਮਾ ਵੱਲੋਂ ਇਸ ਸਬੰਧ ’ਚ ਹੁਕਮ ਜਾਰੀ ਕੀਤੇ ਗਏ ਹਨ। ਕਮੇਟੀ ਨੂੰ ਤਿੰਨ ਦਿਨਾਂ ’ਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ।

ਜਾਂਚ ਰਿਪੋਰਟ ਤੋਂ ਬਾਅਦ ਕਾਰਵਾਈ ਹੋਵੇਗੀ, ਉਦੋਂ ਤੱਕ ਸਹਾਇਕ ਪ੍ਰੋਫੈਸਰ ਮੁਅੱਤਲ ਰਹੇਗਾ। ਮੁਅੱਤਲੀ ਦੀ ਮਿਆਦ ’ਚ ਉਸਦਾ ਹੈੱਡਕੁਆਰਟਰ ਉੱਚ ਸਿੱਖਿਆ ਡਾਇਰੈਕਟੋਰੇਟ, ਸ਼ਿਮਲਾ ਹੋਵੇਗਾ। ਉਹ ਬਿਨਾਂ ਇਜਾਜ਼ਤ ਹੈੱਡਕੁਆਰਟਰ ਨਹੀਂ ਛੱਡ ਸਕੇਗਾ। ਸਕੱਤਰ ਸਿੱਖਿਆ ਰਾਕੇਸ਼ ਕੰਵਰ ਵੱਲੋਂ ਇਸ ਸਬੰਧ ’ਚ ਹੁਕਮ ਜਾਰੀ ਕੀਤੇ ਗਏ ਹਨ। ਅਸ਼ੋਕ ਕੁਮਾਰ ਦੇ ਵਿਰੁੱਧ ਭਾਰਤੀ ਨਿਆਂ ਜ਼ਾਬਤਾ ਦੀ ਧਾਰਾ 75 (ਜਿਨਸੀ ਸ਼ੋਸ਼ਣ-ਛੇੜਛਾੜ, ਅਸ਼•ਲੀਲ ਟਿੱਪਣੀ), 115 (2) (ਜਾਣਬੁੱਝ ਕੇ ਸੱਟ ਮਾਰਨਾ), 3 (5) ਤੇ ਹਿਮਾਚਲ ਪ੍ਰਦੇਸ਼ ਵਿੱਦਿਅਕ ਸੰਸਥਾ (ਰੈਗਿੰਗ ਰੋਕੂ) ਐਕਟ 2009 ਦੀ ਧਾਰਾ 3 ਦੇ ਤਹਿਤ ਕੇਸ ਰਜਿਸਟਰ ਕੀਤਾ ਗਿਆ ਹੈ। ਵਿਦਿਆਰਥਣ ਦੀ ਮੌਤ ਦੇ ਮਾਮਲੇ ’ਚ ਚਾਰ ਵਿਦਿਆਰਥਣਾਂ ਵਿਰੁੱਧ ਵੀ ਐੱਫਆਈਆਰ ਦਰਜ ਕੀਤੀ ਗਈ ਹੈ। ਐੱਸਸੀ-ਐੱਸਟੀ ਕਮਿਸ਼ਨ ਨੇ ਵੀ ਮਾਮਲੇ ’ਚ ਰਿਪੋਰਟ ਤਲਬ ਕੀਤੀ ਹੈ।

ਡੀਐੱਮਸੀ ਲੁਧਿਆਣਾ ਤੋਂ ਕਬਜ਼ਾ ’ਚ ਲਏ ਦਸਤਾਵੇਜ਼

ਪੁਲਿਸ ਨੇ ਸ਼ਨਿਚਰਵਾਰ ਨੂੰ ਡੀਐੱਮਸੀ ਲੁਧਿਆਣਾ ’ਚ ਵਿਦਿਆਰਥਣ ਦੇ ਇਲਾਜ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਕਬਜ਼ੇ ’ਚ ਲਿਆ। ਪੁਲਿਸ ਨੇ ਡੀਐੱਮਸੀ ਦੇ ਮੈਡੀਕਲ ਸਟਾਫ ਦੇ ਬਿਆਨ ਵੀ ਕਲਮਬੱਧ ਕੀਤੇ ਹਨ। ਇਸ ਤੋਂ ਇਲਾਵਾ ਜਿਹੜੇ ਹਸਪਤਾਲਾਂ ’ਚ ਵਿਦਿਆਰਥਣ ਦਾ ਇਲਾਜ ਹੋਇਆ ਹੈ, ਉਥੋਂ ਵੀ ਪੁਲਿਸ ਰਿਕਾਰਡ ਕਬਜ਼ੇ ’ਚ ਲਵੇਗੀ। ਮਾਮਲੇ ਦੀ ਜਾਂਚ ਲਈ ਦੋ ਟੀਮਾਂ ਦਾ ਗਠਨ ਕੀਤਾ ਹੈ। ਮਾਮਲੇ ਦੀ ਜਾਂਚ ਡੀਐੱਸਪੀ ਧਰਮਸ਼ਾਲਾ ਨਿਸ਼ਾ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਮੈਡੀਕਲ, ਵੀਡੀਓ ਕਲਿਪ ਤੇ ਗਵਾਹਾਂ ਦੇ ਬਿਆਨਾਂ ਸਮੇਤ ਹੋਰ ਸਬੂਤ ਇਕੱਠੇ ਕਰ ਰਹੀ ਹੈ।

ਯੂਜੀਸੀ ਨੇ ਜਾਂਚ ਲਈ ਕਮੇਟੀ ਕੀਤੀ ਗਠਿਤ

ਯੂਜੀਸੀ ਨੇ ਸ਼ਨਿਚਰਵਾਰ ਨੂੰ ਜਾਂਚ ਦਾ ਹੁਕਮ ਦਿੱਤਾ ਹੈ ਤੇ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ’ਚ ਪ੍ਰੋ. ਰਾਜ ਕੁਮਾਰ ਮਿੱਤਲ ਪ੍ਰੋਫੈਸਰ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਨਵੀਂ ਦਿੱਲੀ ਯੂਜੀਸੀ ਕਮੇਟੀ ਦੇ ਪ੍ਰਧਾਨ ਹੋਣਗੇ। ਪ੍ਰੋ. ਸੁਸ਼ਮਾ ਯਾਦਵ, ਯੂਜੀਸੀ ਦੀ ਸਾਬਕਾ ਕਮਿਸ਼•ਨ ਮੈਂਬਰ, ਡਾ. ਨੀਰਜਾ ਗੁਪਤਾ ਵਾਈਸ ਚਾਂਸਲਰ ਗੁਜਰਾਤ ਯੂਨੀਵਰਸਿਟੀ ਅਹਿਮਦਾਬਾਦ, ਪ੍ਰੋ. ਪੀ. ਪ੍ਰਕਾਸ਼ ਬਾਬੂ ਵਾਈਸ ਚਾਂਸਲਰ ਪੁੱਡੂਚੇਰੀ ਯੂਨੀਵਰਸਿਟੀ ਪੁੱਡੂਚੇਰੀ ਕਮੇਟੀ ਮੈਂਬਰ ਤੇ ਡਾ. ਸੁਨੀਤਾ ਸਿਵਾਚ ਸੰਯੁਕਤ ਯੂਜੀਸੀ ਕਮੇਟੀ ਤਾਲਮੇਲ ਅਧਿਕਾਰੀ ਹੋਣਗੇ। ਘਟਨਾ ’ਤੇ ਸਰਕਾਰ ਨੇ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਮੁਲਜ਼ਮ ਸਹਾਇਕ ਪ੍ਰੋਫੈਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਾਮਲੇ ’ਚ ਜੋ ਵੀ ਦੋਸ਼ੀ ਹੋਵੇਗਾ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

पुलिसकर्मी अब ऑन ड्यूटी नहीं चला सकेंगे स्मार्टफोन, कब से लागू होगा आदेश?

ਭਾਰਤ ਹੁਣ ਅਟੱਲ, “ਅਸੀਂ ਨਾ ਤਾਂ ਰੁਕਾਂਗੇ ਅਤੇ ਨਾ ਹੀ ਰੁਕਾਂਗੇ : ਪ੍ਰਧਾਨ ਮੰਤਰੀ ਮੋਦੀ

ਕਾਂਗਰਸੀ ਬੁਲਾਰੇ ਪਵਨ ਖੇੜਾ ਨੂੰ ਚੋਣ ਕਮਿਸ਼ਨ ਨੇ ਦੋ ਵੋਟਰ ਆਈਡੀ ਮਾਮਲਿਆਂ ‘ਚ ਜਾਰੀ ਕੀਤਾ ਨੋਟਿਸ; ਭਾਜਪਾ ਨੇ ਸਾਧਿਆ ਨਿਸ਼ਾਨਾ

ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਲਖਵਿੰਦਰ ਸਿੰਘ ਨੂੰ ਅਮਰੀਕਾ ਤੋਂ ਲਿਆਂਦਾ ਗਿਆ ਭਾਰਤ; ਕਈ ਗੰਭੀਰ ਮਾਮਲਿਆਂ ‘ਚ ਦੋਸ਼ੀ

ਬਗਦਾਦ ’ਚ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੀ ਮੁੜ ਉਸਾਰੀ ਦੀ ਮੰਗ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਜਲੰਧਰ ਵਿਚ ਮਥਾ ਟੇਕ ਕੇ ਬਾਹਰ ਆਏ ਆਪ ਨੇਤਾ ਦਾ ਗੋਲਆਂ ਮਾਰ ਕੇ ਕਤਲ,

Major Times Editor Major Times Editor February 6, 2026
ਆਪ ਆਗੂ ਲੱਕੀ ਓਬਰਾਏ ਦੀ ਗੋਲਿਆਂ ਮਾਰ ਕੇ ਹਤਿਆ
ਡਾ. ਨਵਜੋਤ ਸਿੱਧੂ ਨੇ ਛੱਡੀ ਕਾਂਗਰਸ,
ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼ਹਿਰ ਵਿੱਚ ਸਜਾਈ ਸ਼ੋਭਾ ਯਾਤਰਾ
ਕੈਬਨਿਟ ਮੰਤਰੀਆਂ ਤੇ ਲੋਕ ਸਭਾ ਮੈਂਬਰ ਨੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ਰਧਾਲੂਆਂ ਵਾਲੀ ਟ੍ਰੇਨ ਬਨਾਰਸ ਲਈ ਕੀਤੀ ਰਵਾਨਾ
ਪੰਜਾਬ ਚ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਸਾਬਕਾ CM ਦੇ ਕਰੀਬੀ ਮਨੋਜ ਮਨੂ ਵੜਿੰਗ ਦਾ ਦੇਹਾਂਤ
ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਇਆ ਕੌਮੀ ਝੰਡਾ
ਦਿੱਲੀ ‘ਚ ਖੁੱਲ੍ਹੇਗਾ ਦੁਨੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ, ਹਰ ਸਾਲ ਆਉਣਗੇ ਕਰੋੜਾਂ ਸੈਲਾਨੀ
ਜੇ ਵਧ ਗਿਆ ਹੈ ਯੂਰਿਕ ਐਸਿਡ ਤਾਂ ਇਨ੍ਹਾਂ 5 ਚੀਜ਼ਾਂ ਤੋਂ ਜ਼ਰੂਰ ਕਰੋ ਪਰਹੇਜ਼; ਨਹੀਂ ਤਾਂ ਵਿਗੜ ਸਕਦੀ ਹੈ ਤਬੀਅਤ
ਸਾਵਧਾਨ ! ਜੇਕਰ ਤੁਹਾਡੀਆਂ ਅੱਖਾਂ ‘ਚ ਦਿਖਾਈ ਦੇ ਰਹੇ ਹਨ ਇਹ ਲੱਛਣ, ਤਾਂ ਸਮਝੋ ਖ਼ਤਰੇ ‘ਚ ਹੈ ਤੁਹਾਡੀ ਕਿਡਨੀ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?