ਜ਼ੀਰਕਪੁਰ : 
ਜਦੋਂ ਲੋਕ ਖੁਸ਼ੀ ਅਤੇ ਉਤਸ਼ਾਹ ਨਾਲ ਨਵੇਂ ਸਾਲ ਦੇ ਆਗਮਨ ਦਾ ਜਸ਼ਨ ਮਨਾ ਰਹੇ ਸਨ, ਤਾਂ ਜ਼ੀਰਕਪੁਰ-ਪਟਿਆਲਾ ਰੋਡ ‘ਤੇ ਛੱਤ ਲਾਈਟ ਪੁਆਇੰਟ ਨੇੜੇ ਦੇਰ ਰਾਤ 12:30 ਵਜੇ ਦੇ ਕਰੀਬ ਇਕ ਗੰਭੀਰ ਸੜਕ ਹਾਦਸਾ ਵਾਪਰਿਆ। ਖੁਸ਼ਕਿਸਮਤੀ ਨਾਲ, ਹਾਦਸਾ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਟਲ ਗਿਆ। ਜ਼ੀਰਕਪੁਰ : ਜਦੋਂ ਲੋਕ ਖੁਸ਼ੀ ਅਤੇ ਉਤਸ਼ਾਹ ਨਾਲ ਨਵੇਂ ਸਾਲ ਦੇ ਆਗਮਨ ਦਾ ਜਸ਼ਨ ਮਨਾ ਰਹੇ ਸਨ, ਤਾਂ ਜ਼ੀਰਕਪੁਰ-ਪਟਿਆਲਾ ਰੋਡ ‘ਤੇ ਛੱਤ ਲਾਈਟ ਪੁਆਇੰਟ ਨੇੜੇ ਦੇਰ ਰਾਤ 12:30 ਵਜੇ ਦੇ ਕਰੀਬ ਇਕ ਗੰਭੀਰ ਸੜਕ ਹਾਦਸਾ ਵਾਪਰਿਆ। ਖੁਸ਼ਕਿਸਮਤੀ ਨਾਲ, ਹਾਦਸਾ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਟਲ ਗਿਆ। ਜਦੋਂ ਕਿ ਟੱਕਰ ਤੋਂ ਬਾਅਦ ਸੇਲਟੋਸ ਗੱਡੀ ਆਪਣੇ ਸਾਹਮਣੇ ਖੜ੍ਹੇ ਟਰੱਕ ਨਾਲ ਟਕਰਾ ਗਈ ਅਤੇ ਕੁੱਝ ਹੀ ਪਲਾਂ ਵਿਚ ਚਾਰੇ ਵਾਹਨ ਨੁਕਸਾਨੇ ਗਏ, ਜਿਸ ਕਾਰਨ ਸੜਕ ‘ਤੇ ਕੁੱਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋਈ। ਹਾਦਸੇ ਦੌਰਾਨ ਸਕਾਰਪੀਓ ਗੱਡੀ ਦੇ ਖੱਬੇ ਵਾਲੇ ਪਾਸੇ ਬੈਠਾ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਅਤੇ ਸੜਕ ਸੁਰੱਖਿਆ ਬਲ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਮੌਕੇ ‘ਤੇ ਹੀ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ। ਪੁਲਿਸ ਅਨੁਸਾਰ ਟਾਟਾ 407 ਗੱਡੀ ਦੇ ਬਰੇਕ ਅਚਾਨਕ ਫੇਲ੍ਹ ਹੋ ਗਏ, ਜਿਸ ਕਾਰਨ ਇਹ ਹਾਦਸਾ ਵਾਪਰਿਆ ਅਤੇ ਸਕਾਰਪੀਓ ਅਤੇ ਸੇਲਟੋਸ ਗੱਡੀ ਵਿਚ ਪਰਿਵਾਰ ਸਵਾਰ ਸਨ, ਜੋ ਨਵਾਂ ਸਾਲ ਮਨਾਉਣ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਰਹੇ ਸਨ।

