ਜਲੰਧਰ :
ਪਟਾਕਿਆਂ ਦੇ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਨਿਰਪੱਖ ਤਰੀਕੇ ਨਾਲ ਚਲਾਈ ਜਾ ਰਹੀ ਹੈ। ਇਸ ਪ੍ਰਕਿਰਿਆ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਡੀਸੀਪੀ ਆਪ੍ਰੇਸ਼ਨ ਨਰੇਸ਼ ਡੋਗਰਾ, ਏਡੀਸੀਪੀ ਆਪ੍ਰੇਸ਼ਨ ਵਿਨੀਤ ਅਹਲਾਵਤ, ਏਡੀਸੀਪੀ-1 ਆਕਰਸ਼ੀ ਜੈਨ, ਏਸੀਪੀ ਪੀਬੀਆਈ ਐਂਡ ਹੋਮੀਸਾਈਡ ਭਰਤ ਮਸੀਹ ਤੇ ਸਿਵਲ ਅਧਿਕਾਰੀ ਸਹਾਇਕ ਕਮਿਸ਼ਨਰ ਰਾਹੁਲ ਜਿੰਦਲ, ਇੰਸਪੈਕਟਰ ਜੀਐੱਸਟੀ ਵਿਭਾਗ ਸੁਰਜੀਤ ਸਿੰਘ ਤੇ ਬਲਜਿੰਦਰ ਸਿੰਘ (ਫਾਇਰ ਵਿਭਾਗ) ਵੱਲੋਂ ਕੀਤੀ ਜਾ ਰਹੀ ਹੈ। ਪਟਾਕਿਆਂ ਦੇ ਲਾਇਸੈਂਸ ਲਈ ਕੁੱਲ 324 ਅਰਜ਼ੀਆਂ ਮਿਲੀਆਂ, ਜਿਨ੍ਹਾਂ ’ਚੋਂ 7 ਦੀ ਪੁਸ਼ਟੀ ਨਹੀਂ ਹੋ ਸਕੀ। ਬੁੱਧਵਾਰ ਰੈੱਡ ਕ੍ਰਾਸ ਭਵਨ ’ਚ ਬਾਕੀ 317 ਪੁਸ਼ਟੀ ਕੀਤੀਆਂ ਅਰਜ਼ੀਆਂ ’ਚੋਂ ਲੱਕੀ ਡਰਾਅ ਰਾਹੀਂ 20 ਅਰਜ਼ੀਆਂ ਚੁਣੀਆਂ ਗਈਆਂ ਹਨ, ਜਿਨ੍ਹਾਂ ਨੂੰ ਅਗਲੀ ਪ੍ਰਕਿਰਿਆ ’ਚ ਸ਼ਾਮਲ ਕੀਤਾ ਜਾਵੇਗਾ। ਇਹ ਕਾਰਵਾਈ ਪੁਲਿਸ ਤੇ ਸਿਵਲ ਅਧਿਕਾਰੀਆਂ ਵੱਲੋਂ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾ ਰਹੀ ਹੈ, ਜਿਸ ਦਾ ਮਕਸਦ ਤਿਉਹਾਰਾਂ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣਾ ਹੈ।