ਜਲੰਧਰ :
ਤਿੰਨ ਦਿਨਾਂ ਦੀ ਲਗਾਤਾਰ ਬਰਸਾਤ ਨੇ ਅਕਤੂਬਰ ਦੇ ਪਹਿਲੇ ਹਫਤੇ ’ਚ ਨਵੰਬਰ ਦੇ ਅੱਧ ਵਾਲੀ ਠੰਢ ਦਾ ਅਹਿਸਾਸ ਕਰਵਾ ਦਿੱਤਾ ਸੀ ਪਰ ਬੁੱਧਵਾਰ ਨੂੰ ਦਿਨ ਭਰ ਮੌਸਮ ਸਾਫ ਰਿਹਾ ਤੇ ਧੁੱਪ ਵੀ ਨਿਕਲੀ ਰਹੀ। ਇਸ ਕਾਰਨ ਤਾਪਮਾਨ 27.4 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ, ਜਦਕਿ ਘੱਟੋ-ਘੱਟ ਤਾਪਮਾਨ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ, ਹਵਾ ਦੀ ਗੁਣਵੱਤਾ ਦਾ ਸੂਚਕਅੰਕ ਵੀ ਠੀਕ ਰਿਹਾ। ਵੱਧ ਤੋਂ ਵੱਧ ਏਕਿਊਆਈ 63, ਘੱਟੋ-ਘੱਟ 35 ਤੇ ਔਸਤ ਏਕਿਊਆਈ 50 ਤੱਕ ਰਿਹਾ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਛੇ ਦਿਨਾਂ ’ਚ ਮੌਸਮ ਪੂਰੀ ਤਰ੍ਹਾਂ ਸਾਫ ਰਹੇਗਾ। ਇਸ ਕਾਰਨ ਤਾਪਮਾਨ ’ਚ ਉਤਾਰ-ਚੜ੍ਹਾਅ ਵੀ ਦੇਖਣ ਨੂੰ ਮਿਲ ਸਕਦਾ ਹੈ।