By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ‘ਪਿੱਛੋਂ ਸਿਰ ‘ਚ ਮਾਰੀ ਗੋਲੀ, ਮੂੰਹ ਰਸਤੇ ਨਿਕਲੀ ਬਾਹਰ…’, ਰਾਣਾ ਬਲਾਚੌਰੀਆ ਦੇ ਹਤਿਆਰੇ ਸ਼ੂਟਰਾਂ ਦੀ ਹੋਈ ਪਛਾਣ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - Punjab - ‘ਪਿੱਛੋਂ ਸਿਰ ‘ਚ ਮਾਰੀ ਗੋਲੀ, ਮੂੰਹ ਰਸਤੇ ਨਿਕਲੀ ਬਾਹਰ…’, ਰਾਣਾ ਬਲਾਚੌਰੀਆ ਦੇ ਹਤਿਆਰੇ ਸ਼ੂਟਰਾਂ ਦੀ ਹੋਈ ਪਛਾਣ

Punjab

‘ਪਿੱਛੋਂ ਸਿਰ ‘ਚ ਮਾਰੀ ਗੋਲੀ, ਮੂੰਹ ਰਸਤੇ ਨਿਕਲੀ ਬਾਹਰ…’, ਰਾਣਾ ਬਲਾਚੌਰੀਆ ਦੇ ਹਤਿਆਰੇ ਸ਼ੂਟਰਾਂ ਦੀ ਹੋਈ ਪਛਾਣ

Major Times Editor
Last updated: December 16, 2025 4:51 pm
Major Times Editor Published December 16, 2025
Share
SHARE

ਐੱਸਏਐੱਸ ਨਗਰ : 

ਮੋਹਾਲੀ ‘ਚ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਤੇ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੀ ਹੱਤਿਆ ਦੇ ਮਾਮਲੇ ‘ਚ ਪੋਸਟਮਾਰਟਮ ਰਿਪੋਰਟ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਪੋਸਟਮਾਰਟਮ ਦੌਰਾਨ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਨੇ ਰਾਣਾ ਨੂੰ ਪਿੱਛੋਂ ਬਿਲਕੁਲ ਨੇੜਿਓਂ ਸਿਰ ‘ਚ ਗੋਲੀ ਮਾਰੀ, ਜੋ ਮੂੰਹ ਰਸਤੇ ਬਾਹਰ ਨਿਕਲ ਗਈ। ਇਸ ਕਾਰਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।ਮੋਹਾਲੀ ਦੇ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਮੰਗਲਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਅੰਮ੍ਰਿਤਸਰ ਦੇ ਆਦਿਤfE ਕਪੂਰ ਉਰਫ਼ ਮੱਖਣ ਅਤੇ ਕਰਨ ਪਾਠਕ ਨੇ ਰਾਣਾ ਨੂੰ ਗੋਲੀਆਂ ਮਾਰੀਆਂ। ਦੋਵਾਂ ਨੇ ਸੈਲਫੀ ਲੈਣ ਦੇ ਬਹਾਨੇ ਰਾਣਾ ਨੂੰ ਰੋਕ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਐੱਸਐੱਸਪੀ ਨੇ ਕਿਹਾ ਕਿ ਰਾਣਾ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸੰਬੰਧਾਂ ਦੇ ਸ਼ੱਕ ਕਾਰਨ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਅਤੇ ਡੋਨੀ ਬੱਲ ਦੇ ਕਹਿਣ ‘ਤੇ ਇਹ ਕਤਲ ਕਰਵਾਇਆ ਗਿਆ। ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਸਪਸ਼ਟ ਕੀਤਾ ਕਿ ਇਸ ਹੱਤਿਆ ਦਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ ਅਤੇ ਇਸ ਮਾਮਲੇ ਨੂੰ ਸੈਂਸੇਸ਼ਨਲ ਬਣਾਉਣ ਲਈ ਮੂਸੇਵਾਲਾ ਦਾ ਨਾਮ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਕਤਲ ਕਬੱਡੀ ਦੇ ਮੈਦਾਨ ਵਿੱਚ ਡੋਮੀਨੇਸ਼ਨ ਬਣਾਉਣ ਦੇ ਮਕਸਦ ਨਾਲ ਕੀਤਾ ਗਿਆ, ਕਿਉਂਕਿ ਰਾਣਾ ਬਲਾਚੌਰੀਆ ਕਬੱਡੀ ਫੀਲਡ ਵਿੱਚ ਵੱਡਾ ਨਾਮ ਸੀ। ਇਹ ਘਟਨਾ ਸੋਮਵਾਰ ਦੇਰ ਸ਼ਾਮ ਸੋਹਾਣਾ ਵਿੱਚ ਵਾਪਰੀ, ਜਿੱਥੇ 2 ਤੋਂ 3 ਹਮਲਾਵਰ ਫੈਨ ਬਣ ਕੇ ਰਾਣਾ ਦੇ ਨੇੜੇ ਪਹੁੰਚੇ ਅਤੇ ਸੈਲਫੀ ਦੇ ਬਹਾਨੇ ਉਸ ਨੂੰ ਗੋਲੀ ਮਾਰ ਦਿੱਤੀ। ਗੰਭੀਰ ਹਾਲਤ ਵਿੱਚ ਰਾਣਾ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮੰਗਲਵਾਰ ਸਵੇਰੇ ਉਸ ਦੀ ਲਾਸ਼ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਲਿਆਂਦੀ ਗਈ। ਪੋਸਟਮਾਰਟਮ ਤੋਂ ਬਾਅਦ ਅੱਜ ਹੀ ਉਸ ਦਾ ਅੰਤਿਮ ਸੰਸਕਾਰ ਹੋ ਸਕਦਾ ਹੈ। ਇਸ ਹਮਲੇ ਦੌਰਾਨ ਰੋਪੜ ਨਿਵਾਸੀ ਜਗਪ੍ਰੀਤ ਸਿੰਘ ਨੂੰ ਵੀ ਗੋਲੀ ਲੱਗੀ ਹੈ। ਉਹ ਜ਼ਮੀਨ ‘ਤੇ ਡਿੱਗੇ ਰਾਣਾ ਦੀ ਮਦਦ ਲਈ ਦੌੜਿਆ ਸੀ। ਐੱਸ ਐੱਸ ਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ 2–3 ਹੋਰ ਵਿਅਕਤੀਆਂ ਵੱਲੋਂ ਸ਼ੂਟਰਾਂ ਨੂੰ ਗਰਾਊਂਡ ਸਹਾਇਤਾ ਦਿੱਤੀ ਗਈ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ, ਆਦਿਤ੍ਯ ਕਪੂਰ ਉਰਫ਼ ਮੱਖਣ ‘ਤੇ ਪਹਿਲਾਂ ਹੀ 15 ਕੇਸ ਦਰਜ ਹਨ, ਜਦਕਿ ਕਰਨ ਪਾਠਕ ‘ਤੇ 2 ਕੇਸ ਦਰਜ ਹਨ। ਦੋਵੇਂ ਡੋਨੀ ਬੱਲ ਗੈਂਗ ਨਾਲ ਜੁੜੇ ਹੋਏ ਹਨ। ਤੀਜੇ ਸ਼ੂਟਰ ਦੀ ਪਛਾਣ ਹੋ ਚੁੱਕੀ ਹੈ, ਪਰ ਫਿਲਹਾਲ ਉਸ ਬਾਰੇ ਖੁਲਾਸਾ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਰਾਣਾ ਬਲਾਚੌਰੀਆ ਦੀ 6 ਦਸੰਬਰ ਨੂੰ ਹੀ ਦੇਹਰਾਦੂਨ ਦੀ ਇੱਕ ਲੜਕੀ ਨਾਲ ਲਵ ਮੈਰਿਜ ਹੋਈ ਸੀ। ਹੱਤਿਆ ਦੀ ਜ਼ਿੰਮੇਵਾਰੀ ਮਸ਼ਹੂਰ ਸ਼ੂਟਰ ਦਵਿੰਦਰ ਬੰਬੀਹਾ ਗੈਂਗ ਵੱਲੋਂ ਲਈ ਗਈ ਹੈ, ਜਿਸ ਨੂੰ ਇਸ ਸਮੇਂ ਆਰਮੀਨੀਆ ‘ਚ ਬੈਠਾ ਗੈਂਗਸਟਰ ਲੱਕੀ ਪਟਿਆਲ ਚਲਾ ਰਿਹਾ ਹੈ।

ਡੀਸੀ ਧਾਰਾ 144 ਲਾਉਂਦੇ ਹੋਏ ਕਾਨੂੰਨ ਦਾ ਪਾਲਣ ਕਰਨ, ਹਾਈ ਕੋਰਟ ਨੇ ਜਨਹਿੱਤ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਦਿੱਤੇ ਆਦੇਸ਼

ਭਾਰੀ ਮੀਂਹ ਨੇ ਮੁੜ ਵਧਾਈ ਪੰਜਾਬ ਦੇ ਲੋਕਾਂ ਦੀ ਚਿੰਤਾ, ਅਜਨਾਲਾ ਦੇ 40 ਤੋਂ 50 ਪਿੰਡਾਂ ‘ਚ ਹੜ੍ਹ ਦੀ ਸਥਿਤੀ; ਟੁੱਟਿਆ ਸੰਪਰਕ

ਲੁਧਿਆਣਾ ’ਚ ਤਹਿਸੀਲ ਦੇ ਕਲਰਕ ਲਈ 20000 ਰੁਪਏ ਦੀ ਰਿਸ਼ਵਤ ਲੈਂਦਾ ਵਿਚੋਲਾ ਰੰਗੇਂ ਹੱਥੀ ਗ੍ਰਿਫ਼ਤਾਰ

ਗੁਰਦਾਸਪੁਰ ਪੁਲਿਸ ਥਾਣੇ ‘ਤੇ ਗ੍ਰਨੇਡ ਸੁੱਟਣ ਵਾਲੇ ਦੋ ਅੱਤਵਾਦੀ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ

ਪੰਜਾਬ ਅੰਮ੍ਰਿਤਸਰ ਪੰਜਾਬ ‘ਚ ਅੱਤਵਾਦ ਪੀੜਤਾਂ ਨੂੰ ਨਹੀਂ ਮਿਲ ਰਹੀ ਪੈਨਸ਼ਨ ਤੇ ਸਨਮਾਨਜਨਕ ਜ਼ਿੰਦਗੀ, ਰਾਜਪਾਲ ਨੂੰ ਕਰਨਗੇ ਇਨਸਾਫ਼ ਦੀ ਅਪੀਲ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਜਲੰਧਰ ਵਿਚ ਮਥਾ ਟੇਕ ਕੇ ਬਾਹਰ ਆਏ ਆਪ ਨੇਤਾ ਦਾ ਗੋਲਆਂ ਮਾਰ ਕੇ ਕਤਲ,

Major Times Editor Major Times Editor February 6, 2026
ਆਪ ਆਗੂ ਲੱਕੀ ਓਬਰਾਏ ਦੀ ਗੋਲਿਆਂ ਮਾਰ ਕੇ ਹਤਿਆ
ਡਾ. ਨਵਜੋਤ ਸਿੱਧੂ ਨੇ ਛੱਡੀ ਕਾਂਗਰਸ,
ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼ਹਿਰ ਵਿੱਚ ਸਜਾਈ ਸ਼ੋਭਾ ਯਾਤਰਾ
ਕੈਬਨਿਟ ਮੰਤਰੀਆਂ ਤੇ ਲੋਕ ਸਭਾ ਮੈਂਬਰ ਨੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ਰਧਾਲੂਆਂ ਵਾਲੀ ਟ੍ਰੇਨ ਬਨਾਰਸ ਲਈ ਕੀਤੀ ਰਵਾਨਾ
ਪੰਜਾਬ ਚ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਸਾਬਕਾ CM ਦੇ ਕਰੀਬੀ ਮਨੋਜ ਮਨੂ ਵੜਿੰਗ ਦਾ ਦੇਹਾਂਤ
ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਇਆ ਕੌਮੀ ਝੰਡਾ
ਦਿੱਲੀ ‘ਚ ਖੁੱਲ੍ਹੇਗਾ ਦੁਨੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ, ਹਰ ਸਾਲ ਆਉਣਗੇ ਕਰੋੜਾਂ ਸੈਲਾਨੀ
ਜੇ ਵਧ ਗਿਆ ਹੈ ਯੂਰਿਕ ਐਸਿਡ ਤਾਂ ਇਨ੍ਹਾਂ 5 ਚੀਜ਼ਾਂ ਤੋਂ ਜ਼ਰੂਰ ਕਰੋ ਪਰਹੇਜ਼; ਨਹੀਂ ਤਾਂ ਵਿਗੜ ਸਕਦੀ ਹੈ ਤਬੀਅਤ
ਸਾਵਧਾਨ ! ਜੇਕਰ ਤੁਹਾਡੀਆਂ ਅੱਖਾਂ ‘ਚ ਦਿਖਾਈ ਦੇ ਰਹੇ ਹਨ ਇਹ ਲੱਛਣ, ਤਾਂ ਸਮਝੋ ਖ਼ਤਰੇ ‘ਚ ਹੈ ਤੁਹਾਡੀ ਕਿਡਨੀ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?