ਜਲੰਧਰ ਮੇਜਰ ਟਾਈਮਸ ਬਿਉਰੋ
ਜਲੰਧਰ ਨਗਰ ਨਿਗਮ ਚੋਣਾਂ ’ਚ ਵਾਰਡ-45 ਤੋਂ ਭਾਜਪਾ ਉਮੀਦਵਾਰ ਸੋਨੀਆ ਪਾਹਵਾ ਦੇ ਪਤੀ ਸੰਦੀਪ ਪਾਹਵਾ ਤੇ ਲਗਾਤਾਰ ਪਿਛਲੇ ਦੋ ਮਹੀਨਿਆਂ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਤੇ ਮੰਡਲ ਪ੍ਰਧਾਨ ਕੁਨਾਲ ਸ਼ਰਮਾ ਵਿਰੁੱਧ ਸੋਸ਼ਲ ਮੀਡੀਆ ’ਤੇ ਪੁਲਿਸ ਰਿਕਾਰਡ ਦੇ ਕਰੀਬ 27 ਅਪਰਾਧਿਕ ਮਾਮਲਿਆਂ ’ਚ ਨਾਮਜ਼ਦ ਹਿਸਟਰੀ ਸ਼ੀਟਰ ਸੋਨੂ ਸਿਲੰਡਰ ਵੱਲੋਂ ਗਲਤ ਬੋਲਿਆ ਜਾ ਰਿਹਾ ਸੀ। ਇਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਤੇ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ ਨੂੰ ਹਦਾਇਤ ਕੀਤੀ ਕਿ ਉਹ ਸ਼ੀਤਲ ਅੰਗੁਰਾਲ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਸੋਸ਼ਲ ਮੀਡੀਆ ’ਤੇ ਕਿਸੇ ਖ਼ਿਲਾਫ਼ ਬੋਲਣ ਤੋਂ ਰੋਕਿਆ ਸੀ। ਭਾਜਪਾ ਆਗੂਆਂ ਦੀ ਸਲਾਹ ’ਤੇ ਚੱਲਦਿਆਂ ਸ਼ੀਤਲ ਅੰਗੁਰਾਲ ਦੇ ਕਿਸੇ ਵੀ ਸਮਰਥਕ ਨੇ ਪਿਛਲੇ 15 ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਕਿਸੇ ਖ਼ਿਲਾਫ਼ ਨਹੀਂ ਬੋਲਿਆ। ਹਾਲਾਂਕਿ ਮੰਤਰੀ ਤੇ ਉਨ੍ਹਾਂ ਦੇ ਪੁੱਤਰ ਦੀ ਸੁਰੱਖਿਆ ਹੇਠ, ਗੈਰ-ਕਾਨੂੰਨੀ ਸਮੱਗਲਰ ਭਾਜਪਾ ਆਗੂਆਂ ਖ਼ਿਲਾਫ਼ ਬੋਲਣ ’ਚ ਲੱਗੇ ਹੋਏ ਹਨ। ਪੁਲਿਸ ਵੱਲੋਂ ਦਰਜ ਦਰਜਨ ਤੋਂ ਵੱਧ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਇਹ ਦੋਸ਼ ਲਾਉਂਦੇ ਹੋਏ ਕਿਹਾ ਕਿ ਜਲੰਧਰ ਪੱਛਮੀ ’ਚ ਕਾਨੂੰਨ ਵਿਵਸਥਾ ਫੇਲ੍ਹ ਹੋ ਗਈ ਹੈ। ਪੰਜਾਬ ਸਰਕਾਰ, ਇਸ ਦੇ ਮੰਤਰੀ ਤੇ ਉਨ੍ਹਾਂ ਦੇ ਪਰਿਵਾਰ ਇਸ ਅਸਫਲ ਕਾਨੂੰਨ ਵਿਵਸਥਾ ਲਈ ਜ਼ਿੰਮੇਵਾਰ ਹਨ, ਜੋ ਸ਼ਰਾਬ ਸਮੱਗਲਰਾਂ ਤੋਂ ਪ੍ਰਤੀ ਮਹੀਨਾ 2-3 ਲੱਖ ਰੁਪਏ ਗੈਰ-ਕਾਨੂੰਨੀ ਢੰਗ ਨਾਲ ਵਸੂਲ ਕਰ ਰਹੀ ਹੈ। ਭਾਜਪਾ ਦੇ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਪੱਛਮੀ ਸਬ ਡਵੀਜ਼ਨ ਦੇ ਪੁਲਿਸ ਅਧਿਕਾਰੀਆਂ ਦੇ ਗਲਤ ਕੰਮਾਂ ਕਾਰਨ ਸਾਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ ਕਿਉਂਕਿ ਪੁਲਿਸ ਅਧਿਕਾਰੀ ਇੱਕ ਪਾਸੜ ਦਬਾਅ ਹੇਠ ਕੰਮ ਕਰ ਰਹੇ ਹਨ। ਸਰੀਨ ਨੇ ਕਿਹਾ ਕਿ ਅੱਜ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਕੋਈ ਵਿਅਕਤੀ ਸੋਸ਼ਲ ਮੀਡੀਆ ’ਤੇ ਨਿੱਜੀ ਤੌਰ ’ਤੇ ਕਿਸੇ ਵਿਰੁੱਧ ਇਤਰਾਜ਼ਯੋਗ ਸ਼ਬਦ ਬੋਲਦਾ ਜਾਂ ਲਿਖਦਾ ਹੈ, ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਏਡੀਸੀਪੀ-2 ਹਰਿੰਦਰ ਗਿੱਲ ਧਰਨੇ ਵਾਲੀ ਜਗ੍ਹਾ ’ਤੇ ਪਹੁੰਚ ਕੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਖ਼ਤਮ ਹੋ ਗਿਆ। ਇਸ ਮੌਕੇ ਪੱਛਮੀ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਰਾਜਨ ਅੰਗੁਰਾਲ, ਮੰਡਲ ਪ੍ਰਧਾਨ ਮਨੀਸ਼ ਬੱਲ, ਕੁਨਾਲ ਸ਼ਰਮਾ, ਰਾਜ ਕੁਮਾਰ ਚੌਹਾਨ, ਅਜੈ ਠਾਕੁਰ, ਅਮਰਜੀਤ ਗੋਲਡੀ, ਅਮਰਜੀਤ ਸਿੰਘ ਅਮਰੀ, ਅਸ਼ਵਨੀ ਭੰਡਾਰੀ ਆਦਿ ਹਾਜ਼ਰ ਸਨ।
ਪੁਲਿਸ ਦੀ ਧਕੇਸ਼ਾਹੀ ਵਿਰੂਧ ਭਾਜਪਾ ਸਮਰਥਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

Leave a Comment