ਜਲੰਧਰ :
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਹੜ੍ਹ ਪੀੜਤਾਂ ਲਈ ਕੇਂਦਰ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਭੇਜੇ ਗਏ 12 ਹਜ਼ਾਰ ਕਰੋੜ ਦਾ ਹਿਸਾਬ ਦੇਣ ਤੇ ਲੋਕਾਂ ਨੂੰ ਆਫ਼ਤ ਤੋਂ ਬਚਾਉਣ ’ਚ ਅਸਫਲ ਰਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਰੁੱਧ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਰਦੇਸ਼ਾਂ ਤੇ ਜਲੰਧਰ ਦੇ ਜਲੰਧਰ ਕੇਂਦਰੀ, ਉੱਤਰੀ, ਪੱਛਮੀ ਤੇ ਕੈਂਟ ਵਿਧਾਨ ਸਭਾ ਦੇ 17 ਮੰਡਲਾਂ ’ਚ ਵਿਸ਼ਾਲ ਧਰਨਾ ਦਿੱਤਾ। ਜਲੰਧਰ ਭਾਜਪਾ ਦੇ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ ਨੇ ਇਹ ਜਾਣਕਾਰੀ ਦਿੱਤੀ। ਇਸ ਧਰਨੇ ’ਚ ਭਾਜਪਾ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਆਫ਼ਤ ਫੰਡ ਵਜੋਂ ਦਿੱਤੇ ਗਏ 12000 ਕਰੋੜ ਰੁਪਏ ਦਾ ਹਿਸਾਬ ਮੰਗਿਆ ਤੇ ਸਾਰੇ ਆਗੂਆਂ ਨੇ ਕਿਹਾ ਕਿ ਹੜ੍ਹਾਂ ਦੀ ਸਥਿਤੀ ਕਾਰਨ ਪੂਰੇ ਸੂਬੇ ਦੇ ਲੋਕ ਦੁੱਖ ਝੱਲ ਰਹੇ ਹਨ ਤੇ ਪੰਜਾਬ ਸਰਕਾਰ ਇਨ੍ਹਾਂ ਹਾਲਾਤਾਂ ’ਚ ਵੀ ਭ੍ਰਿਸ਼ਟਾਚਾਰ ਦੇ ਮੌਕੇ ਲੱਭ ਰਹੀ ਹੈ। ਮੰਡਲ ਨੰਬਰ 1 ਦੇ ਪ੍ਰਧਾਨ ਰਾਜੇਸ਼ ਕੁਮਾਰ ਆਰਕੇ ਦੀ ਪ੍ਰਧਾਨਗੀ ਹੇਠ ਸੁਸ਼ੀਲ ਸ਼ਰਮਾ ਨੇ ਮਕਸੂਦਾ ਚੌਕ ਵਿਖੇ ਧਰਨਾ ਦਿੱਤਾ। ਮੰਡਲ ਨੰਬਰ 2 ਦੇ ਸਾਬਕਾ ਮੁੱਖ ਸੰਸਦੀ ਸਕੱਤਰ ਕੇਡੀ ਭੰਡਾਰੀ ਨੇ ਸੋਢਲ ਚੌਕ ਵਿਖੇ ਧਰਨਾ ਦਿੱਤਾ, ਮੰਡਲ ਨੰਬਰ 3 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ ਨੇ ਕਿਸ਼ਨਪੁਰਾ ਚੌਕ ਵਿਖੇ, ਨੰਬਰ 4 ਦੇ ਪ੍ਰਧਾਨ ਆਸ਼ੀਸ਼ ਸਹਿਗਲ ਨੇ ਅੱਡਾ ਹੁਸ਼ਿਆਰਪੁਰ ਚੌਕ ਵਿਖੇ, ਸਾਬਕਾ ਜ਼ਿਲ੍ਹਾ ਪ੍ਰਧਾਨ ਰਵੀ ਮਹੇਂਦਰੂ ਨੇ ਮੰਡਲ ਨੰਬਰ 5 ’ਚ ਜਨਰਲ ਸਕੱਤਰ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਰਾਮਾ ਮੰਡੀ ਚੌਕ ਵਿਖੇ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ ਨੇ ਮੰਡਲ ਨੰਬਰ 6 ਦੇ ਪ੍ਰਧਾਨ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਗੁਰੂ ਨਾਨਕਪੁਰਾ ਰੋਡ ਟੀ ਪੁਆਇੰਟ ਚੌਕ ਵਿਖੇ ਧਰਨਾ ਦਿੱਤਾ। ਪੁਨੀਤ ਸ਼ੁਕਲਾ ਦੀ ਪ੍ਰਧਾਨਗੀ ਹੇਠ ਮੰਡਲ ਨੰਬਰ 7 ਦੇ ਪ੍ਰਧਾਨ ਪ੍ਰਦੀਪ ਕਪਾਨੀਆ ਨੇ ਸ਼ਾਸਤਰੀ ਮਾਰਕੀਟ ਚੌਕ ਵਿਖੇ ਧਰਨਾ ਦਿੱਤਾ। ਮੰਡਲ ਨੰਬਰ 8 ਦੇ ਪ੍ਰਧਾਨ ਸ਼ਿਤਿਜ ਢੱਲ ਨੇ ਜਯੋਤੀ ਚੌਕ ’ਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਮੰਡਲ ਨੰਬਰ 9 ਦੇ ਪ੍ਰਧਾਨ ਕੁਨਾਲ ਸ਼ਰਮਾ ਨੇ ਅੱਡਾ ਬਸਤੀ ਗੁਜਾ ਵਿਖੇ ਸੀਨੀਅਰ ਭਾਜਪਾ ਆਗੂ ਰਵਿੰਦਰ ਧੀਰ, ਮੰਡਲ ਨੰਬਰ 10 ਦੇ ਪ੍ਰਧਾਨ ਮਨੀਸ਼ ਬੱਲ ਨੇ 120 ਫੁੱਟੀ ਰੋਡ ਤੇ ਰਮੇਸ਼ ਸ਼ਰਮਾ, ਘਾਸ ਮੰਡੀ ਚੌਕ ਵਿਖੇ ਮੰਡਲ ਨੰਬਰ 11 ਦੇ ਪ੍ਰਧਾਨ ਸੋਨੂੰ ਚੌਹਾਨ, ਜਲੰਧਰ ਭਾਜਪਾ ਕੌਂਸਲਰ ਪਾਰਟੀ ਦੇ ਆਗੂ ਮਨਜੀਤ ਸਿੰਘ ਟੀਟੂ, ਮਾਤਾ ਰਾਣੀ ਚੌਕ ਮਾਡਲ ਹਾਊਸ ਵਿਖੇ ਮੰਡਲ ਨੰ 12 ਦੇ ਪ੍ਰਧਾਨ ਅਜੇ ਠਾਕੁਰ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਮੰਡਲ ਨੰ 13 ਦੇ ਪ੍ਰਧਾਨ ਬਲਰਾਜ ਬਦਨ ਅਮਰਜੀਤ ਅਮਰੀ ਦੀ ਪ੍ਰਧਾਨਗੀ ਹੇਠ, ਸਬਜੀ ਮੰਡੀ ਛਾਉਣੀ ਵਿਖੇ ਮੰਡਲ ਨੰਬਰ 14 ਦੇ ਪ੍ਰਧਾਨ ਸ਼ਿਵ ਦਰਸ਼ਨ ਅੱਬੀ, ਸਾਬਕਾ ਵਿਧਾਇਕ ਜਗਬੀਰ ਬਰਾੜ, ਮੰਡਲ ਨੰਬਰ 15 ਦੇ ਪ੍ਰਧਾਨ ਰਾਹੁਲ ਜਾਮਵਾਲ ਮਾਡਲ ਟਾਊਨ ਚੌਂਕ ਮਾਰਕੀਟ ਵਿਖੇ ਸੀਨੀਅਰ ਭਾਜਪਾ ਆਗੂ ਅਮਿਤ ਤਨੇਜਾ, ਮੰਡਲ ਨੰਬਰ 16 ਦੇ ਪ੍ਰਧਾਨ ਕੁਲਦੀਪ ਮਾਣਕ ਵੱਲੋਂ 66 ਫੁੱਟੀ ਰੋਡ ਵਿਖੇ ਸਾਬਕਾ ਵਿਧਾਇਕ ਸਰਬਜੀਤ ਮੱਕੜ ਵੱਲੋਂ, ਮੰਡਲ ਨੰਬਰ 17 ਦੇ ਪ੍ਰਧਾਨ ਜਾਰਜ ਸਾਗਰ ਵੱਲੋਂ ਖੁਸਰੋਪੁਰ ਚੌਕ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਕਲੇਰ ਨੇ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਤੇ ਸਰਕਾਰ ਤੋਂ 12,000 ਕਰੋੜ ਰੁਪਏ ਦਾ ਹਿਸਾਬ ਮੰਗਿਆ।