, ਜਲੰਧਰ : 
ਗੋਬਿੰਦ ਸਪੋਰਟਸ ਕਲਬ ਕੁੱਕੜ ਪਿੰਡ ਵੱਲੋ ਤੇ ਪਿੰਡ ਪੰਚਾਇਤ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਅਲਫਾ ਹਾਕੀ ਕੁੱਕੜ ਪਿੰਡ ਸਿਕਸ-ਏ-ਸਾਈਡ ਹਾਕੀ ਲੀਡ ਦੇ ਦੇ ਮੈਚਾਂ ਦੌਰਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਅਰਜੁਨਾ ਐਵਾਰਡੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਮੈਚ ਦੌਰਾਨ ਖਿਡਾਰੀਆ ਨਾਲ ਜਾਣ ਪਛਾਣ ਕੀਤੀ ਅਤੇ ਖਿਡਾਰੀਆਂ ਨੂੰ ਵਧੀਆ ਹਾਕੀ ਖੇਡਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਗੋਬਿੰਦ ਸਪੋਰਟਸ ਕਲਬ ਵੱਲੋਂ ਕਰਵਾਈ ਜਾ ਰਹੀ ਅਲਫਾ ਹਾਕੀ ਕੁੱਕੜ ਪਿੰਡ ਲੀਗ ਦੀ ਸ਼ਲਾਘਾ ਕੀਤੀ। ਓਲੰਪੀਅਨ ਸੋਢੀ ਨੇ ਕਿਹਾ ਕਿ ਇਹੋ ਜਿਹੇ ਟੂਰਨਾਮੈਂਟ ਖਿਡਾਰੀਆ ਲਈ ਬਹੁਤ ਜ਼ਰੂਰੀ ਹਨ, ਜੋ ਛੋਟੀ ਉਮਰ ਦੇ ਖਿਡਾਰੀਆਂ ਲਈ ਕਰਵਾਇਆ ਜਾ ਰਿਹਾ ਹੈ, ਇਹ ਬਹੁਤ ਹੀ ਵਧੀਆ ਹੈ। ਇਸ ਤੋਂ ਪਹਿਲਾਂ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦਾ ਕਲੱਬ ਵੱਲੋਂ ਸਵਾਗਤ ਕੀਤਾ ਗਿਆ। ਮੈਚਾਂ ਬਾਰੇ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਬਾਹੀਆ ਤੇ ਕੁਲਦੀਪ ਸਿੰਘ ਪੰਚ ਨੇ ਦੱਸਿਆ ਕਿ ਪਹਿਲਾ ਮੈਚ 17 ਸਾਲ ’ਚ ਤੇਹਿੰਗ ਤੇ ਮਾਡਲ ਹਾਊਸ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਤੇਹਿੰਗ ਦੀ ਟੀਮ ਨੇ ਮਾਡਲ ਹਾਊਸ ਨੂੰ 6-3 ਨਾਲ ਹਰਾਇਆ। ਦੂਸਰਾ ਮੈਚ ਜੀਐੱਸ ਬੋਧੀ ਕਲੱਬ ਤੇ ਦੋਆਬਾ ਖਾਲਸਾ ਸਕੂਲ ’ਚ ਖੇਡਿਆ ਗਿਆ। ਜੀਐੱਸ ਬੋਧੀ ਕਲੱਬ ਨੇ ਦੁਆਬਾ ਖਾਲਸਾ ਨੂੰ 4-2 ਨਾਲ ਹਰਾਇਆ। 14 ਸਾਲ ’ਚ ਸੰਸਾਰਪੁਰ ਤੇ ਤਹਿੰਗ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਮੈਚ 2-2 ਗੋਲਾਂ ਨਾਲ ਬਰਾਬਰ ਖੇਡਿਆ। ਤੀਜਾ ਮੈਚ ਚਾਨੀਆ ਤੇ ਧੰਨੋਵਾਲੀ ਵਿਚਕਾਰ ਖੇਡਿਆ ਗਿਆ। ਧੰਨੋਵਾਲੀ ਨੇ ਚਾਨੀਆ ਨੂੰ 8-0 ਨਾਲ ਹਰਾਇਆ। ਅਗਲਾ ਮੈਚ ਜੀਐੱਸ ਬੋਧੀ ਤੇ ਸਮਰਾਏ ਜੰਡਿਆਲਾ ’ਚ ਖੇਡਿਆ ਗਿਆ। ਇਸ ’ਚ ਜੀਐੱਸ ਬੋਧੀ ਕਲੱਬ ਨੇ ਸਮਰਾਏ ਜੰਡਿਆਲਾ ਨੂੰ 5-1 ਨਾਲ ਹਰਾਇਆ। ਮੈਚਾਂ ਦੌਰਾਨ ਸੂਬੇਦਾਰ ਨਿਰੰਜਣ ਸਿੰਘ, ਵਰਿੰਦਰ ਸਿੰਘ ਰੇਖੀ ਪੰਚ, ਕੁਲਵਿੰਦਰ ਸਿੰਘ, ਸੁੱਚਾ ਸਿੰਘ, ਹਰਪ੍ਰੀਤ ਸਿੰਘ, ਹਰਭਜਨ ਸਿੰਘ, ਸਤਪਾਲ, ਗੁਰਪ੍ਰੀਤ ਸਿੰਘ, ਸੁਨੀਲ ਕੁਮਾਰ, ਗੋਪਾਲ ਦੱਤ, ਮੇਜਰ ਸਿੰਘ, ਗੁਰਜੀਤ ਸਿੰਘ, ਅਵਤਾਰ ਸਿੰਘ ਹਾਕੀ ਕੋਚ ਹਾਜ਼ਰ ਸਨ।

