, ਜਲੰਧਰ :
ਜਲੰਧਰ ’ਚ ਸੀਤ ਲਹਿਰ ਜਾਰੀ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਇਕ ਡਿਗਰੀ ਹੋਰ ਘੱਟ ਤਾਪਮਾਨ ’ਚ ਕਮੀ ਦਰਜ ਕੀਤੀ ਜਾਵੇਗੀ। ਅਗਲੇ ਦਿਨਾਂ ’ਚ ਘੱਟੋ-ਘੱਟ ਤਾਪਮਾਨ ਪੰਜ ਡਿਗਰੀ ਤਕ ਪਹੁੰਚ ਸਕਦਾ ਹੈ। ਐਤਵਾਰ ਨੂੰ 6 ਡਿਗਰੀ ਘੱਟੋ-ਘੱਟ ਤੇ 21 ਡਿਗਰੀ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ’ਚ ਮੌਸਮ ਸਾਫ ਰਹੇਗਾ ਅਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।ਇਸ ਸਮੇਂ ਮੌਸਮ ਵਿਭਾਗ ਨੇ ਸੀਤ ਲਹਿਰ ਤੋਂ ਬਚਣ ਦੀ ਸਲਾਹ ਦਿੱਤੀ ਹੈ। ਸਵੇਰੇ ਅਤੇ ਰਾਤ ਨੂੰ ਠੰਡ ਰਹੇਗੀ, ਜਦਕਿ ਦੁਪਹਿਰ ਨੂੰ ਧੁੱਪ ਖਿੜੀ ਰਹੇਗੀ। ਪਹਾੜਾਂ ਤੇ ਬਰਫ ਪੈਣ ਕਾਰਨ ਨੇੜਲੇ ਸ਼ਹਿਰਾਂ ’ਚ ਠੰਡੀ ਹਵਾ ਚੱਲਣ ਦੀ ਸੰਭਾਵਨਾ ਹੈ। ਐਤਵਾਰ ਖਿੜੀ ਧੁੱਪ ਦੇ ਨਾਲ ਰੈਣਕ ਬਾਜ਼ਾਰ ’ਚ ਲੋਕਾਂ ਦੀ ਭੀੜ ਵੀ ਦੇਖੀ ਗਈ। ਪੱਛਮੀ ਗੜਬੜੀਆਂ ਕਾਰਨ ਤਾਪਮਾਨ ’ਚ ਹੋਰ ਕਮੀ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ ’ਚ ਤਾਪਮਾਨ ਦੇ ਅੰਕੜੇ ਹੇਠਾਂ ਦਿੱਤੇ ਗਏ ਹਨ।

