ਚੰਡੀਗੜ੍ਹ :
ਦੇਸ਼ ਭਰ ਵਿਚ ਬੱਚਿਆਂ ਲਈ ਖੰਘ ਦੀ ਦਵਾਈ ਵਜੋਂ ਦਿੱਤਾ ਜਾਣ ਵਾਲਾ ਕਫ ਸਿਰਪ ਕੋਲਡਰਿਫ ਨੂੰ ਪੰਜਾਬ ਸਰਕਾਰ ਨੇ ਬੈਨ ਕਰ ਦਿੱਤਾ ਹੈ। ਪੰਜਾਬ ਦੇ ਜੁਆਇੰਟ ਕਮਿਸ਼ਨ ਡਰੱਗਜ਼ ਨੇ ਇਸ ਦੀ ਵਿਕਰੀ ‘ਤੇ ਤੁਰੰਤ ਪ੍ਰਭਾਵ ਨੇ ਰੋਕ ਲਗਾ ਦਿੱਤੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਇਸ ਦਵਾਈ ਨਾਲ ਬੱਚਿਆਂ ਦੀਆਂ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ Coldrif ਕਫ ਸਿਰਪ ਵਿਚ 46.23% ਡਾਈਥੀਲੀਨ ਗਲਾਈਕਾਲ ਨਾਮ ਦਾ ਤੱਤ ਪਾਇਆ ਗਿਆ ਹੈ, ਜੋ ਕਿ ਉਦਯੋਗਿਕ ਇਕਾਈਆਂ ਵਿਚ ਵਰਤਿਆ ਜਾਂਦਾ ਹੈ। ਇਹ ਇਕ ਜ਼ਹਿਰੀਲਾ ਤੱਤ ਹੈ। ਇਸ ਸਿਰਪ ਦੀ ਥੋੜੀ ਜਿਹੀ ਓਵਰਡੋਜ਼ ਵੀ ਬੱਚੇ ਲਈ ਜਾਨਲੇਵਾ ਸਿੱਧ ਹੋ ਸਕਦੀ ਹੈ।