By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਪੱਛਮੀ ਏਸ਼ੀਆ ਸੰਕਟ ਨਾਲ ਨਿਪਟੇਗੀ ਟੀਮ ਇੰਡੀਆ, ਅੱਜ ਮੁੱਖ ਮੰਤਰੀਆਂ ਨਾਲ ਗੱਲ ਕਰਨਗੇ PM; ਸੂਬਿਆਂ ਦੀਆਂ ਤਿਆਰੀਆਂ ’ਤੇ ਹੋਵੇਗੀ ਚਰਚਾ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - breaking - ਪੱਛਮੀ ਏਸ਼ੀਆ ਸੰਕਟ ਨਾਲ ਨਿਪਟੇਗੀ ਟੀਮ ਇੰਡੀਆ, ਅੱਜ ਮੁੱਖ ਮੰਤਰੀਆਂ ਨਾਲ ਗੱਲ ਕਰਨਗੇ PM; ਸੂਬਿਆਂ ਦੀਆਂ ਤਿਆਰੀਆਂ ’ਤੇ ਹੋਵੇਗੀ ਚਰਚਾ

breakingIndia

ਪੱਛਮੀ ਏਸ਼ੀਆ ਸੰਕਟ ਨਾਲ ਨਿਪਟੇਗੀ ਟੀਮ ਇੰਡੀਆ, ਅੱਜ ਮੁੱਖ ਮੰਤਰੀਆਂ ਨਾਲ ਗੱਲ ਕਰਨਗੇ PM; ਸੂਬਿਆਂ ਦੀਆਂ ਤਿਆਰੀਆਂ ’ਤੇ ਹੋਵੇਗੀ ਚਰਚਾ

Major Times Editor
Last updated: March 27, 2026 4:55 am
Major Times Editor Published March 27, 2026
Share
SHARE

NEW DILHI-

ਪੱਛਮੀ ਏਸ਼ੀਆ ਦਾ ਸੰਕਟ ਕਦੋਂ ਤੱਕ ਚੱਲੇਗਾ, ਇਸ ’ਤੇ ਬੇਯਕੀਨੀ ਛਾਈ ਹੋਈ ਹੈ। ਅਜਿਹੇ ’ਚ ਕੇਂਦਰ ਸਰਕਾਰ ਜੰਗ ਦੇ ਅਸਰ ਨੂੰ ਘੱਟ ਤੋਂ ਘੱਟ ਕਰਨ ਲਈ ਠੋਸ ਉਪਾਣ ਕਰਨ ’ਚ ਲੱਗੀ ਹੈ। ਇਸੇ ਰਣਨੀਤੀ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਦਾ ਦਿੱਤਾ ਹੈ ਕਿ ਸਾਰੀਆਂ ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਟੀਮ ਇੰਡੀਆ ਦੇ ਰੂਪ ’ਚ ਕੰਮ ਕਰਨਾ ਪਵੇਗਾ। ਸੰਸਦ ਤੋਂ ਦਿੱਤੇ ਗਏ ਇਸ ਸੰਦੇਸ਼ ਤੋਂ ਬਾਅਦ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਖੁਦ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ (ਪੰਜ ਚੋਣਾਂ ਵਾਲੇ ਸੂਬਿਆਂ ਨੂੰ ਛੱਡ ਕੇ) ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕਰ ਕੇ ਸੂਬਿਆਂ ਦੀਆਂ ਤਿਆਰੀਆਂ ’ਤੇ ਚਰਚਾ ਕਰਨਗੇ ਕਿ ਕਿਵੇਂ ਜੰਗ ਦੇ ਸੰਭਾਵਿਤ ਮਾੜੇ ਪ੍ਰਭਾਵਾਂ ਤੋਂ ਆਮ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾਏ। ਧਿਆਨ ਰਹੇ ਕਿ ਕੋਵਿਡ ਦੇ ਸਮੇਂ ਵੀ ਪ੍ਰਧਾਨ ਮੰਤਰੀ ਨੇ ਇਸੇ ਤਰ੍ਹਾਂ ਸੂਬਿਆਂ ਨੂੰ ਨਾਲ ਲੈ ਕੇ ਅੱਗੇ ਵਧਣ ਦੀ ਰਣਨੀਤੀ ’ਤੇ ਕੰਮ ਕੀਤਾ ਸੀ। ਜਿਨ੍ਹਾਂ ਪੰਜ ਸੂਬਿਆਂ ’ਚ ਚੋਣ ਜ਼ਾਬਤਾ ਲਾਗੂ ਹੈ, ਉੱਥੋਂ ਦੀਆਂ ਤਿਆਰੀਆਂ ਨੂੰ ਲੈ ਕੇ ਕੈਬਨਿਟ ਸਕੱਤਰ ਅਲੱਗ ਨਾਲ ਇਕ ਬੈਠਕ ਉੱਥੋਂ ਦੇ ਮੁੱਖ ਸਕੱਤਰਾਂ ਨਾਲ ਕਰਨਗੇ।ਈਰਾਨ, ਇਜ਼ਰਾਈਲ ਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦੇ ਕਾਰਨ ਵਿਸ਼ਵ ਕਾਰੋਬਾਰ ਤੇ ਸਪਲਾਈ ਲੜੀ ਪ੍ਰਭਾਵਿਤ ਹੋ ਰਹੀ ਹੈ। ਸਭ ਤੋਂ ਜ਼ਿਆਦਾ ਅਸਰ ਊਰਜਾ, ਪੈਟਰੋ ਪਦਾਰਥ ਤੇ ਖਾਦ ਆਦਿ ਦੀ ਸਪਲਾਈ ’ਤੇ ਪਿਆ ਹੈ। ਬੇਸ਼ੱਕ, ਭਾਰਤ ਸਰਕਾਰ ਨੇ ਕੂਟਨੀਤਕ ਕੋਸ਼ਿਸ਼ਾਂ ਦੇ ਜ਼ਰੀਏ ਹੋਰਮੁਜ਼ ਸਟ੍ਰੇਟ ਦੇ ਰਸਤੇ ਆਪਣੇ ਜਹਾਜ਼ ਕਢਵਾਉਣ ’ਚ ਸਫਲਤਾ ਪਾਈ ਹੈ। ਦਰਾਮਦ ਦੇ ਹੋਰ ਵਿਸ਼ਵ ਬਦਲਾਂ ’ਤੇ ਕੰਮ ਕਰ ਕੇ ਉਤਪਾਦਾਂ ਦੀ ਸਪਲਾਈ ਨੂੰ ਵਧਾਇਆ ਹੈ। ਨਾਲ ਹੀ ਸਰਕਾਰ ਵਲੋਂ ਜਨਤਾ ਨੂੰ ਭਰੋਸਾ ਵੀ ਦਿੱਤਾ ਗਿਆ ਹੈ ਕਿ ਈੰਧਨ, ਊਰਜਾ, ਖਾਦ ਜਾਂ ਹੋਰ ਜ਼ਰੂਰੀ ਵਸਤਾਂ ਦਾ ਭਾਰਤ ਕੋਲ ਉਚਿਤ ਭੰਡਾਰ ਹੈ। ਜਨਤਾ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਏਗੀ। ਧਿਆਨ ਰਹੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਤੇ ਰਾਜ ਸਭਾ ਤੋਂ ਬਿਆਨ ਦਿੰਦੇ ਹੋਏ ਦੋ ਟੁੱਕ ਕਿਹਾ ਸੀ ਕਿ ਜੰਗ ਲੰਬੀ ਖਿੱਚੀ ਤਾਂ ਇਸਦੇ ਮਾੜੇ ਪ੍ਰਭਾਵ ਪੈਣਾ ਤੈਅ ਹੈ। ਅਜਿਹੇ ’ਚ ਉਨ੍ਹਾਂ ਨੇ ਸੂਬਿਆਂ ਨੂੰ ਖਾਸ ਤੌਰ ’ਤੇ ਅਪੀਲ ਕੀਤੀ ਸੀ ਕਿ ਕਿਉਂਕਿ ਆਫਤ ਦੇ ਸਮੇਂ ਜਮ੍ਹਾਂਖੋਰ ਤੇ ਕਾਲਾਬਾਜ਼ਾਰੀ ਕਰਨ ਵਾਲੇ ਤੱਤ ਸਰਗਰਮ ਹੋ ਜਾਂਦੇ ਹਨ, ਇਸ ਲਈ ਸਰਕਾਰਾਂ ਨੂੰ ਇਨ੍ਹਾਂ ’ਤੇ ਨਿਗਰਾਨੀ ਤੇ ਤੁਰੰਤ ਕਾਰਵਾਈ ਕਰਨੀ ਪਵੇਗੀ। ਨਾਲ ਹੀ ਪੀਐੱਮ ਅੰਨ ਯੋਜਨਾ ਸਮੇਤ ਜਨਹਿੱਤ ਦੀਆਂ ਯੋਜਨਾਵਾਂ ਦਾ ਫਾਇਦਾ ਜਨਤਾ ਨੂੰ ਬਿਨਾ ਰੁਕਾਵਟ ਦਿੰਦੇ ਰਹਿਣ ਤੇ ਸਪਲਾਈ ਵਿਵਸਥਾ ਮਜ਼ਬੂਤ ਬਣਾਏ ਰੱਖਣ ਲਈ ਕਿਹਾ। ਇਸਦੇ ਬਾਵਜੂਦ ਕਈ ਸੂਬਿਆਂ ਨੂੰ ਪੈਟਰੋਲ ਪੰਪਾਂ ’ਤੇ ਭੀੜ, ਗੈਸ ਏਜੰਸੀਆਂ ’ਤੇ ਲੰਬੀਆਂ ਕਤਾਰਾਂ, ਜਨਤਾ ਵਿਚਾਲੇ ਅਫਰਾ ਦਫਰੀ ਵਰਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਹਾਲਾਤ ਨਾਲ ਨਿਪਟਣ ’ਚ ਸੂਬਿਆਂ ਦੀ ਕੀ ਤਿਆਰੀ ਹੋਣੀ ਚਾਹੀਦੀ ਹੈ ਤੇ ਹਾਲੇ ਕੀ ਤਿਆਰੀ ਹੈ, ਇਸ ’ਤੇ ਪ੍ਰਧਾਨ ਮੰਤਰੀ ਮੋਦੀ ਮੁੱਖ ਮੰਤਰੀਆਂ ਨਾਲ ਚਰਚਾ ਕਰਨਗੇ।

ਮਨੀਪੁਰ ਦੇ ਚੂੜਚੰਦਪੁਰ ’ਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ’ਚ ਚਾਰ ਅੱਤਵਾਦੀ ਢੇਰ

3 ਧੀਆਂ ਦੇ ਕਤਲ ਮਰਗੋਂ ਔਰਤ ਨੇ ਲਿਆ ਫਾਹਾ;

CM ਮਾਨ ਨੇ ਕੀਤੀ ਪ੍ਰਸ਼ੰਸਾ, ਧੀਆਂ ਦੀ ਪਹਿਲੀ ਕਮਾਈ ਦੂਜਿਆਂ ਲਈ ਬਣੀ ਉਮੀਦ, 6-7 ਸਾਲ ਦੀਆਂ ਭੈਣਾਂ ਨੇ ਹੜ੍ਹ ਪੀੜਤਾਂ ਲਈ ਕੀਤਾ ਇਹ ਵੱਡਾ ਉਪਰਾਲਾ

ਦਿੱਲੀ ਤੋਂ ਬਾਅਦ ਰੀਵਾ ‘ਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਲਿਖਿਆ – ‘ਟੀਚਰ ਕਰਦਾ ਸੀ ਪਰੇਸ਼ਾਨ’

ਲਾਲ ਕਿਲ੍ਹਾ ‘ਚ ‘ਸ਼ਾਹਜਹਾਂ’ ਦੀ ਵਾਪਸੀ, ਫਿਰ ਸੁਰਖੀਆਂ ‘ਚ ਆਇਆ ਏਅਰ ਇੰਡੀਆ ਦਾ ਇਹ ਖਾਸ ਜਹਾਜ਼

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?