ਮਾਮਲਾ ਜਾਅਲੀ ਨੰਬਰ ਲਾਉਣ ਦਾ
ਫ਼ਰੀਦਕੋਟ ਮੇਜਰ ਟਾਈਮਸ ਬਿਉਰੋ :
ਬਠਿੰਡਾ ਵਿਜੀਲੈਂਸ ਬਿਊਰੋ ਨੇ ਵਾਹਨਾਂ ਦੇ ਜਾਅਲੀ ਨੰਬਰ ਲਾਉਣ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਆਰਟੀਓ ਦਫ਼ਤਰ ਦੇ ਜੂਨੀਅਰ ਸਹਾਇਕ ਰਾਜੀਵ ਢੰਡ ਅਤੇ ਫਰੀਦਕੋਟ ਦੇ ਨੰਬਰ ਪਲੇਟ ਡੀਲਰ ਗੁਰਲਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਵਿਜੀਲੈਂਸ ਨੇ ਜੀਪ ਬਾਡੀ ਬਿਲਡਰ ਨਰੇਸ਼ ਕੁਮਾਰ ਨੂੰ ਡੱਬਵਾਲੀ, ਸਿਰਸਾ, ਹਰਿਆਣਾ ਤੋਂ ਪੰਜ ਜੀਪਾਂ ਸਮੇਤ ਫੜਿਆ। ਇਨ੍ਹਾਂ ਜੀਪਾਂ ਦੀ ਕੀਮਤ ਲਗਪਗ 25 ਲੱਖ ਰੁਪਏ ਜਾ ਰਹੀ ਹੈ।ਜਾਂਚ ਵਿੱਚ ਪਤਾ ਲੱਗਾ ਕਿ ਇਹ ਗਿਰੋਹ ਕਬਾੜ ਤੋਂ ਜੀਪਾਂ ਖ੍ਰੀਦਦਾ ਸੀ, ਫਿਰ ਡੱਬਵਾਲੀ ਵਿੱਚ ਉਨ੍ਹਾਂ ਦੀਆਂ ਬਾਡੀਆਂ ਤਿਆਰ ਕੀਤੀਆਂ ਜਾਂਦੀਆਂ ਸਨ। ਵਿਜੀਲੈਂਸ ਦੇ ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾ ਕੇਸ 7 ਅਪ੍ਰੈਲ ਨੂੰ ਦਰਜ ਕੀਤਾ ਗਿਆ ਸੀ। ਮੁਲਜ਼ਮ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਬਠਿੰਡਾ ਆਰਟੀਓ ਤੋਂ ਨੰਬਰ ਪ੍ਰਾਪਤ ਕਰਦੇ ਸਨ, ਫਿਰ ਉਹ ਫਰੀਦਕੋਟ ਤੋਂ ਬਣੀਆਂ ਸਰਕਾਰੀ ਨੰਬਰ ਪਲੇਟਾਂ ਪ੍ਰਾਪਤ ਕਰਦੇ ਸਨ ਅਤੇ ਇਨ੍ਹਾਂ ਜੀਪਾਂ ਨੂੰ ਲੋਕਾਂ ਨੂੰ ਵੇਚਦੇ ਸਨ। ਉਹਨਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਹੈ।ਜਾਂਚ ਵਿੱਚ ਪਤਾ ਲੱਗਾ ਕਿ ਇਹ ਗਿਰੋਹ ਕਬਾੜ ਤੋਂ ਜੀਪਾਂ ਖ੍ਰੀਦਦਾ ਸੀ, ਫਿਰ ਡੱਬਵਾਲੀ ਵਿੱਚ ਉਨ੍ਹਾਂ ਦੀਆਂ ਬਾਡੀਆਂ ਤਿਆਰ ਕੀਤੀਆਂ ਜਾਂਦੀਆਂ ਸਨ। ਵਿਜੀਲੈਂਸ ਦੇ ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾ ਕੇਸ 7 ਅਪ੍ਰੈਲ ਨੂੰ ਦਰਜ ਕੀਤਾ ਗਿਆ ਸੀ। ਮੁਲਜ਼ਮ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਬਠਿੰਡਾ ਆਰਟੀਓ ਤੋਂ ਨੰਬਰ ਪ੍ਰਾਪਤ ਕਰਦੇ ਸਨ, ਫਿਰ ਉਹ ਫਰੀਦਕੋਟ ਤੋਂ ਬਣੀਆਂ ਸਰਕਾਰੀ ਨੰਬਰ ਪਲੇਟਾਂ ਪ੍ਰਾਪਤ ਕਰਦੇ ਸਨ ਅਤੇ ਇਨ੍ਹਾਂ ਜੀਪਾਂ ਨੂੰ ਲੋਕਾਂ ਨੂੰ ਵੇਚਦੇ ਸਨ। ਉਹਨਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਹੈ।