By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ਬੀਐੱਸਐੱਫ ਤੇ ਏਐੱਨਟੀਐੱਫ ਦੀ ਟੀਮ ਨੇ ਪੰਜ ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ, ਪਾਕਿਸਤਾਨੀ ਹੈਂਡਲਰਾਂ ਤੇ ਨਸ਼ਾ ਮਾਫੀਆ ਦੇ ਨੈੱਟਵਰਕ ਨੂੰ ਤੋੜਨ ’ਚ ਮਿਲੀ ਸਫਲਤਾ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - Punjab - ਬੀਐੱਸਐੱਫ ਤੇ ਏਐੱਨਟੀਐੱਫ ਦੀ ਟੀਮ ਨੇ ਪੰਜ ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ, ਪਾਕਿਸਤਾਨੀ ਹੈਂਡਲਰਾਂ ਤੇ ਨਸ਼ਾ ਮਾਫੀਆ ਦੇ ਨੈੱਟਵਰਕ ਨੂੰ ਤੋੜਨ ’ਚ ਮਿਲੀ ਸਫਲਤਾ

Punjab

ਬੀਐੱਸਐੱਫ ਤੇ ਏਐੱਨਟੀਐੱਫ ਦੀ ਟੀਮ ਨੇ ਪੰਜ ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ, ਪਾਕਿਸਤਾਨੀ ਹੈਂਡਲਰਾਂ ਤੇ ਨਸ਼ਾ ਮਾਫੀਆ ਦੇ ਨੈੱਟਵਰਕ ਨੂੰ ਤੋੜਨ ’ਚ ਮਿਲੀ ਸਫਲਤਾ

Major Times Editor
Last updated: September 8, 2025 8:19 am
Major Times Editor Published September 8, 2025
Share
SHARE

ਤਰਨਤਾਰਨ :

ਬਾਰਡਰ ਸਕਿਓਰਿਟੀ ਫੋਰਸ ਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਸੰਯੁਕਤ ਟੀਮ ਨੇ ਸਰਹੱਦ ਨਾਲ ਲੱਗਦੇ ਖੇਤਰ ’ਚ ਐਤਵਾਰ ਸਵੇਰੇ ਚੌਕਸੀ ਵਧਾਈ। ਇਸ ਦੌਰਾਨ ਵੱਖ-ਵੱਖ ਤਿੰਨ ਸਥਾਨਾਂ ਤੋਂ ਪੰਜ ਕਿੱਲੋ 536 ਗ੍ਰਾਮ ਹੈਰੋਇਨ ਨਾਲ ਸੰਬੰਧਤ ਕੁੱਲ ਨੌ ਪੈਕੇਟ, ਦੋ ਪਿਸਤੌਲ, ਤਿੰਨ ਬਾਈਕਾਂ, ਇਕ ਸਕਾਰਪਿਓ ਗੱਡੀ, ਚਾਰ ਮੋਬਾਈਲ, ਇਕ ਡਰੋਨ, ਪਿਸਤੌਲ ਦੇ ਪੁਰਜ਼ੇ ਤੇ ਇਕ ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਕੁੱਲ ਮਿਲਾ ਕੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਪੁੱਛਤਾਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਤਸਕਰਾਂ ਤੋਂ ਵੱਡੇ ਸੁਰਾਗ ਮਿਲ ਸਕਦੇ ਹਨ, ਜਿਨ੍ਹਾਂ ਜ਼ਰੀਏ ਸਰਹੱਦ ਪਾਰ ਹੋ ਰਹੀਆਂ ਗਤੀਵਿਧੀਆਂ ਦਾ ਪਤਾ ਲਗਾਉਣਾ ਆਸਾਨ ਹੋ ਜਾਵੇਗਾ। ਤਰਨਤਾਰਨ ਜ਼ਿਲ੍ਹੇ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਖ਼ਿਲਾਫ਼ ਮੁਕੱਦਮੇ ਦਰਜ ਕਰ ਕੇ ਪੁੱਛਤਾਛ ਕੀਤੀ ਜਾ ਰਹੀ ਹੈ। ਇਨ੍ਹਾਂ ਸਭ ਨੂੰ ਸੋਮਵਾਰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖੂਫੀਆ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ’ਚ ਬੈਠੇ ਹੈਂਡਲਰਾਂ ਵੱਲੋਂ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਨੌਜਵਾਨਾਂ ਨੂੰ ਲਾਲਚ ਦੇ ਕੇ ਉਨ੍ਹਾਂ ਨੂੰ ਨਸ਼ੇ ਦੇ ਕਾਰੋਬਾਰ ’ਚ ਧੱਕਿਆ ਜਾ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਬੀਐੱਸਐੱਫ਼ ਅਤੇ ਏਐੱਨਟੀਐੱਫ ਦੀ ਸੰਯੁਕਤ ਟੀਮ ਨੇ ਥਾਣਾ ਝੱਬਾਲ ਅਧੀਨ ਆਉਂਦੇ ਪਿੰਡ ਮਾਲੂਵਾਲ ਦੇ ਇਕ ਨਸ਼ਾ ਤਸਕਰ ਨੂੰ 504 ਗ੍ਰਾਮ ਹੈਰੋਇਨ, ਇਕ ਮੋਬਾਈਲ ਤੇ ਬਾਈਕ ਸਮੇਤ ਗ੍ਰਿਫ਼ਤਾਰ ਕੀਤਾ। ਦੂਜੀ ਮੁਹਿੰਮ ’ਚ ਵਿਧਾਮ ਸਭਾ ਹਲਕੇ ਖੇਮਕਰਨ ਦੇ ਕਸਬਾ ਸੁਰਸਿੰਘ ਤੋਂ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੇ ਕਬਜ਼ੇ ’ਚੋਂ ਹੈਰੋਇਨ ਦੇ ਨੌ ਪੈਕੇਟ (ਵਜ਼ਨ 5.32 ਕਿੱਲੋ), ਦੋ ਪਿਸਤੌਲ, ਇਕ ਸਕਾਰਪਿਓ ਗੱਡੀ (ਜਲੰਧਰ ਨਾਲ ਸਬੰਧਤ ਰਜਿਸਟ੍ਰੇਸ਼ਨ ਨੰਬਰ), ਚਾਰ ਮੋਬਾਈਲ, ਦੋ ਬਾਈਕਾਂ ਤੇ ਇਕ ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਇਹ ਸਾਰੇ ਤਸਕਰ ਗੋਇੰਦਵਾਲ ਸਾਹਿਬ ਤੇ ਕਸਬਾ ਝੱਬਾਲ ਦੇ ਪਿੰਡ ਸੋਹਲ ਦੇ ਵਾਸੀ ਹਨ।

300 ਕਰੋੜ ਦੀ ਲਾਗਤ ਨਾਲ ਐਡਹੇਸਿਵ ਤੇ ਵਾਟਰਪਰੂਫਿੰਗ ਨਿਰਮਾਣ ਸਹੂਲਤ ਕੀਤੀ ਜਾਵੇਗੀ ਸਥਾਪਤ- ਸੰਜੀਵ ਅਰੋੜਾ

ਝਿੰਗੜ ਕਲਾਂ ਟੀਮ ਨੇ ਜਿੱਤਿਆ ਮਹੰਤ ਲਾਲ ਸਿੰਘ ਫੁੱਟਬਾਲ ਟੂਰਨਾਮੈਂਟ

ਈਜ਼ੀ ਰਜਿਸਟਰੀ ਪ੍ਰਣਾਲੀ ਨਾਲ ਨਵੇਂ ਯੁੱਗ ਦੀ ਹੋਈ ਸ਼ੁਰੂਆਤ : ਹਰਦੀਪ ਸਿੰਘ ਮੁੰਡੀਆਂ

ਪੰਜਾਬ ‘ਚ ਆਉਣ ਵਾਲੀ ਕੜਾਕੇ ਦੀ ਠੰਢ! ਮੌਸਮ ਵਿਭਾਗ ਨੇ ਜਾਰੀ ਕੀਤਾ ਸ਼ੀਤ ਲਹਿਰ ਦਾ ਅਲਰਟ, ਜਲੰਧਰ ‘ਚ ਡਿੱਗੇਗਾ ਹੋਰ ਪਾਰਾ

10 ਲੱਖ ਦੀ ਸਿਹਤ ਬੀਮਾ ਯੋਜਨਾ ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਦੇ ਖੇਤਰ ‘ਚ ਕ੍ਰਾਂਤੀਕਾਰੀ ਕਦਮ: ਮੀਤ ਹੇਅਰ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਸ੍ਰੀ ਮਾਛੀਵਾੜਾ ਸਾਹਿਬ ’ਚ ਸੰਸਨੀਖੇਜ਼ ਵਾਰਦਾਤ, ਕਾਂਗਰਸ ਬਲਾਕ ਪ੍ਰਧਾਨ ਦਾ ਕਤਲ

Major Times Editor Major Times Editor March 29, 2026
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰੰਗੇ ਹੱਥੀਂ ਕਾਬੂ
SGPC ਦੇ ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ AI ਦੀ ਦੁਰਵਰਤੋਂ ਤੱਕ, ਧਾਮੀ ਨੇ ਪਾਸ ਕੀਤੇ ਕਈ ਅਹਿਮ ਮਤੇ
ਕਣਕ ਵਾਢੀ ਤੋਂ ਪਹਿਲਾਂ ਪੰਜਾਬ ਨੇ ਤੇਲ ਸਪਲਾਈ ਵਧਾਉਣ ਦੀ ਮੰਗ ਕੀਤੀ, ਕੇਂਦਰ ਤੁਰੰਤ ਕਦਮ ਚੁੱਕੇ: ਮੁੱਖ ਮੰਤਰੀ
ਪੰਜਾਬ ਵਿੱਚ ‘ਸਿਹਤ ਕ੍ਰਾਂਤੀ’ ਦਾ ਵਿਸਥਾਰ:, ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 109 ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਸਮਰਪਿਤ
Dr. Ravjot Singh ਨੇ ਪੰਜਾਬ ਦੇ ਨਵੇਂ ਜੇਲ੍ਹ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ : ਮੋਹਿੰਦਰ ਭਗਤ
ਪ੍ਰਯਾਗਰਾਜ ਵਿੱਚ ਦਰਦਨਾਕ ਹਾਦਸਾ: ਗੰਗਾ ਵਿੱਚ ਡੁੱਬਣ ਨਾਲ 4 ਬੱਚਿਆਂ ਦੀ ਮੌਤ
ਪੱਛਮੀ ਏਸ਼ੀਆ ਦੇ ਤਣਾਅ ‘ਤੇ ਕੇਂਦਰ ਦੀ ਵੱਡੀ ਮੀਟਿੰਗ: ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ‘ਟੀਮ ਇੰਡੀਆ’ ਵਜੋਂ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ
ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਛਾਪੇਮਾਰੀ, ਭੀਖ ਮੰਗਦੀ ਬੱਚੀ ਨੂੰ ਛੁਡਾਇਆ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?