By using this site, you agree to the Privacy Policy and Terms of Use.
Accept
Major Times – MajorTimes.inMajor Times – MajorTimes.inMajor Times – MajorTimes.in
  • Home
  • India
  • Punjab
  • Jalandhar
  • Entertainment
  • Health
  • Spiritual
  • World
Reading: ‘ਬੂਟ ਬੰਬ’ ਬਣ ਕੇ ਉਮਰ ਨੇ ਕੀਤਾ ਸੀ ਲਾਲ ਕਿਲ੍ਹੇ ਦਾ ਧਮਾਕਾ, ਆਈ-20 ਦੇ ਟੁਕੜਿਆਂ ’ਚੋਂ ਮਿਲਿਆ ਇਕ ਵੱਢਿਆ ਪੈਰ ਵੀ ਪੈਦਾ ਕਰ ਰਿਹਾ ਸ਼ੱਕ
Share
Notification Show More
Font ResizerAa
Font ResizerAa
Major Times – MajorTimes.inMajor Times – MajorTimes.in
Search
  • Home
  • India
  • Punjab
  • Jalandhar
  • Entertainment
  • Health
  • Spiritual
  • World
Have an existing account? Sign In
Follow US

Home - India - ‘ਬੂਟ ਬੰਬ’ ਬਣ ਕੇ ਉਮਰ ਨੇ ਕੀਤਾ ਸੀ ਲਾਲ ਕਿਲ੍ਹੇ ਦਾ ਧਮਾਕਾ, ਆਈ-20 ਦੇ ਟੁਕੜਿਆਂ ’ਚੋਂ ਮਿਲਿਆ ਇਕ ਵੱਢਿਆ ਪੈਰ ਵੀ ਪੈਦਾ ਕਰ ਰਿਹਾ ਸ਼ੱਕ

India

‘ਬੂਟ ਬੰਬ’ ਬਣ ਕੇ ਉਮਰ ਨੇ ਕੀਤਾ ਸੀ ਲਾਲ ਕਿਲ੍ਹੇ ਦਾ ਧਮਾਕਾ, ਆਈ-20 ਦੇ ਟੁਕੜਿਆਂ ’ਚੋਂ ਮਿਲਿਆ ਇਕ ਵੱਢਿਆ ਪੈਰ ਵੀ ਪੈਦਾ ਕਰ ਰਿਹਾ ਸ਼ੱਕ

Major Times Editor
Last updated: November 18, 2025 4:20 am
Major Times Editor Published November 18, 2025
Share
SHARE

, ਨਵੀਂ ਦਿੱਲੀ :

Contents
ਕਾਰ ’ਚ ਪਿਛਲੀ ਸੀਟ ਦੇ ਹੇਠਾਂ ਵੀ ਧਮਾਕੇ ਦੇ ਸਬੂਤਫੋਰੈਂਸਿਕ ਜਾਂਚ ’ਚ ਐਮੋਨਿਯਮ ਨਾਈਟਰੇਟ ਅਤੇ ਟੀਏਟੀਪੀ ਦੀ ਪੁਸ਼ਟੀਕਾਰ ਦੀ ਚੈਸੀ ਅਤੇ ਇੰਜਣ ਨੰਬਰ ਬਾਰੇ ਨਹੀਂ ਮਿਲੀ ਜਾਣਕਾਰੀਜਾਨਲੇਵਾ ਹਮਲਾਵਰ ਦੀ ਤਲਾਸ਼ ’ਚ ਸੀ ਅੱਤਵਾਦੀ ਮਾਡਿਊਲਸਾਧਾਰਣ ਰਸਾਇਣਾਂ ਨਾਲ ਬਣ ਜਾਂਦਾ ਹੈ ਜਾਨਲੇਵਾ ਟੀਏਟੀਪੀ

ਲਾਲ ਕਿਲ੍ਹੇ (Red Fort) ’ਤੇ ਹੋਏ ਭਿਆਨਕ ਧਮਾਕੇ ਦੀ ਜਾਂਚ ਕਰ ਰਹੀ NIA ਨੂੰ ਇਕ ਨਵੀਂ ਅਤੇ ਦਹਿਲਾਉਣ ਵਾਲੀ ਜਾਣਕਾਰੀ ਮਿਲੀ ਹੈ। ਐੱਨਆਈਏ ਨੂੰ ਸ਼ੱਕ ਹੈ ਕਿ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਡਾ. ਉਮਰ ਨਬੀ ਬਟ ਦੇ ਬੂਟਾਂ ’ਚ ਬੰਬ ਦਾ ਟ੍ਰਿਗਰ ਸੀ ਅਤੇ ਉਸਨੇ ‘ਸ਼ੂ ਬੰਬਰ’ ਬਣ ਕੇ ਧਮਾਕੇ ਨੂੰ ਅੰਜਾਮ ਦਿੱਤਾ। ਸੂਤਰਾਂ ਦੇ ਅਨੁਸਾਰ ਉਮਰ ਦੀ ਖ਼ਰਾਬ ਹੋਈ ਆਈ-20 ਕਾਰ ਤੋਂ ਬੂਟਾਂ ਦੇ ਕੁਝ ਹਿੱਸੇ ਮਿਲੇ, ਜਿਸ ਵਿਚ ਮੈਟਲ ਦੇ ਟੁੱਕੜੇ ਸਨ। ਘਟਨਾ ਸਥਾਨ ਤੋਂ ਉਮਰ ਦੀ ਕਾਰ ’ਚ ਡ੍ਰਾਈਵਿੰਗ ਸੀਟ ਦੇ ਹੇਠਾਂ ਦੇ ਸੱਜੇ ਅੱਗੇ ਦੇ ਟਾਇਰ ਤੋਂ ਬੂਟ ਦਾ ਹਿੱਸਾ ਬਰਾਮਦ ਹੋਇਆ ਹੈ। ਉੱਥੇ ਬੰਬ ਬਣਾਉਣ ’ਚ ਵਰਤੇ ਜਾਣ ਵਾਲੇ ਟ੍ਰਾਈਐਸੀਟੋਨ ਟ੍ਰਾਈਪਰਾਕਸਾਈਡ (ਟੀਏਟੀਪੀ) ਦੇ ਟੁੱਕੜੇ ਵੀ ਮਿਲੇ ਹਨ। ਜਾਂਚ ਨਾਲ ਜੁੜੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਧਮਾਕਾ ਦੇਸ਼ ’ਚ ਹੁਣ ਤੱਕ ਹੋਏ ਜਾਨਲੇਵਾ ਹਮਲਿਆਂ ਵਿੱਚੋਂ ਸਭ ਤੋਂ ਵੱਖਰਾ ਹੈ।ਐੱਨਆਈਏ ਨੂੰ ‘ਬੂਟ ਬੰਬ’ ਨੇ ਹੋਰ ਹੈਰਾਨ ਕਰ ਦਿੱਤਾ ਹੈ। ਐੱਨਆਈਏ ਦੇ ਸੂਤਰਾਂ ਮੁਤਾਬਕ ਹਮਲੇ ’ਚ ਵਰਤੀ ਗਈ ਆਈ-20 ਦੇ ਖ਼ਰਾਬ ਹੋਏ ਟੁੱਕੜਿਆਂ ’ਚੋਂ ਮਿਲਿਆ ਇਕ ਵੱਢਿਆ ਪੈਰ ਇਸ ਗੱਲ ਦੀ ਸੰਭਾਵਨਾ ਵੱਲ ਇਸ਼ਾਰਾ ਕਰਦਾ ਹੈ ਕਿ ਕਾਰ ਚਲਾ ਰਹੇ ਉਮਰ ਨੇ ਆਪਣੇ ਜੁੱਤਿਆਂ ਦੇ ਅੰਦਰ ਟ੍ਰਿਗਰਿੰਗ ਮੈਕੈਨਿਜ਼ਮ ਛੁਪਾ ਰੱਖਿਆ ਹੋਵੇ। ਏਜੰਸੀਆਂ ਜਾਂਚ ਕਰ ਰਹੀਆਂ ਹਨ ਕਿ ਕੀ ਜੈਸ਼ ਦਾ ਅੱਤਵਾਦੀ ਉਮਰ ਜੁੱਤਾ ਬੰਬ ਬਣਾਉਣ ਵਾਲਾ ਸੀ। ਇਹ ਤਰੀਕਾ ਅਲ-ਕਾਇਦਾ ਦੇ ਬ੍ਰਿਟਿਸ਼ ਅੱਤਵਾਦੀ ਰਿਚਰਡ ਰੀਡ ਦੁਆਰਾ 2001 ’ਚ ਆਪਣੇ ਬੂਟਾਂ ਵਿਚ ਲੁਕੇ ਟੀਏਟੀਪੀ ਦਾ ਇਸਤੇਮਾਲ ਕਰਕੇ ਇਕ ਟ੍ਰਾਂਸ-ਅਟਲਾਂਟਿਕ ਉਡਾਣ ਨੂੰ ਉਡਾਉਣ ਦੀ ਕੋਸ਼ਿਸ਼ ਨਾਲ ਮਿਲਦਾ ਜੁਲਦਾ ਹੈ।

ਕਾਰ ’ਚ ਪਿਛਲੀ ਸੀਟ ਦੇ ਹੇਠਾਂ ਵੀ ਧਮਾਕੇ ਦੇ ਸਬੂਤ

ਸੂਤਰਾਂ ਦੇ ਅਨੁਸਾਰ ਜਾਂਚ ’ਚ ਇਹ ਵੀ ਜਾਣਕਾਰੀ ਮਿਲੀ ਹੈ ਕਿ ਧਮਾਕੇ ਦੀ ਸਾਜ਼ਿਸ਼ ਲਈ 20 ਲੱਖ ਰੁਪਏ ਗ੍ਰਿਫ਼ਤਾਰ ਔਰਤ ਡਾਕਟਰ ਸ਼ਾਹੀਨ ਨੇ ਇਸ ਮਾਡਿਊਲ ਨੂੰ ਦਿੱਤੇ ਸਨ। ਕਾਰ ’ਚ ਪਿੱਛੇ ਦੀ ਸੀਟ ਦੇ ਹੇਠਾਂ ਦੇ ਹਿੱਸੇ ’ਚ ਵੀ ਧਮਾਕਾਖੇਜ਼ ਹੋਣ ਦੇ ਸਬੂਤ ਮਿਲੇ ਹਨ।

ਫੋਰੈਂਸਿਕ ਜਾਂਚ ’ਚ ਐਮੋਨਿਯਮ ਨਾਈਟਰੇਟ ਅਤੇ ਟੀਏਟੀਪੀ ਦੀ ਪੁਸ਼ਟੀ

ਧਮਾਕੇ ਦੀ ਫੋਰੈਂਸਿਕ ਸਾਇੰਸ ਲੈਬ (ਐੱਫਐੱਸਐੱਲ) ਦੀ ਫਾਈਨਲ ਰਿਪੋਰਟ ਮੰਗਲਵਾਰ ਸ਼ਾਮ ਤੱਕ ਆ ਜਾਣ ਦੀ ਸੰਭਾਵਨਾ ਹੈ। ਐੱਫਐੱਸਐੱਲ ਦੇ ਰੋਹਿਣੀ, ਸੈਕਟਰ 14 ਅਤੇ ਸੈਕਟਰ-23 ਸਥਿਤ ਸੈਂਟਰਾਂ ’ਚ 20 ਮੈਂਬਰਾਂ ਦੀ ਵੱਖ-ਵੱਖ ਤਿੰਨ ਟੀਮਾਂ ਜਾਂਚ ’ਚ ਲੱਗੀਆਂ ਹਨ। ਰਸਾਇਣ ਵਿਗਿਆਨ ਵਿਭਾਗ ਦੀ ਵਿਸਫੋਟਕ ਯੂਨਿਟ ’ਚ ਧਮਾਕੇ ’ਚ ਵਰਤੇ ਗਏ ਰਸਾਇਣਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਧਮਾਕਾਖੇਜ਼ ਯੂਨਿਟ ਨੇ ਖ਼ਰਾਬ ਹੋਏ ਵਾਹਨਾਂ ਅਤੇ ਮੌਕੇ ਤੋਂ ਉਠਾਏ ਗਏ ਸੱਤ ਨਮੂਨਿਆਂ ਦੀ ਜਾਂਚ ਕੀਤੀ ਹੈ, ਜਿਨ੍ਹਾਂ ’ਚ ਐਮੋਨਿਯਮ ਨਾਈਟਰੇਟ ਅਤੇ ਟੀਏਟੀਪੀ ਦੀ ਪੁਸ਼ਟੀ ਹੋਈ ਹੈ। ਐੱਫਐੱਸਐੱਲ ਦੇ ਪ੍ਰਿੰਸੀਪਲ ਡਾਇਰੈਕਟਰ ਡਾ. ਅਨਿਲ ਅਗਰਵਾਲ ਨੇ ਦੈਨਿਕ ਜਾਗਰਣ ਨਾਲ ਗੱਲਬਾਤ ’ਚ ਧਮਾਕਾਖੇਜ਼ ਸਮੱਗਰੀ ’ਚ ਵਰਤੇ ਗਏ ਰਸਾਇਣਾਂ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਇਹ ਪੁਸ਼ਟੀ ਕੀਤੀ ਕਿ ਫਾਈਨਲ ਰਿਪੋਰਟ ਮੰਗਲਵਾਰ ਤੱਕ ਐੱਨਆਈਏ ਨੂੰ ਸੌਂਪ ਦਿੱਤੀ ਜਾਵੇਗੀ।

ਕਾਰ ਦੀ ਚੈਸੀ ਅਤੇ ਇੰਜਣ ਨੰਬਰ ਬਾਰੇ ਨਹੀਂ ਮਿਲੀ ਜਾਣਕਾਰੀ

ਐੱਫਐੱਸਐੱਲ ਦੇ ਇਕ ਅਧਿਕਾਰੀ ਮੁਤਾਬਕ ਧਮਾਕਾਖੇਜ਼ ਪਦਾਰਥ ਦੀ ਜਾਂਚ ਲਈ ਐੱਫਐੱਸਐੱਲ ਦੇ ਰੋਹਿਣੀ, ਸੈਕਟਰ-23 ਵਿਚ ਵਿਸ਼ੇਸ਼ ਦਫਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਰੋਹਿਣੀ ਸੈਕਟਰ 14 ਸਥਿਤ ਐੱਫਐੱਸਐੱਲ ਦੇ ਫਿਜਿਕਸ ਵਿਭਾਗ ਵਿਚ ਖ਼ਰਾਬ ਹੋਏ ਵਾਹਨਾਂ ਦੀ ਚੈਸੀ ਅਤੇ ਇੰਜਣ ਨੰਬਰ ਆਦਿ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਜੈਸ਼ ਅੱਤਵਾਦੀ ਉਮਰ ਦੀ ਕਾਰ ਦੇ ਚੈਸੀ ਅਤੇ ਇੰਜਣ ਨੰਬਰ ਬਾਰੇ ਵਿਗਿਆਨੀਆਂ ਨੂੰ ਹਾਲੇ ਜਾਣਕਾਰੀ ਨਹੀਂ ਮਿਲੀ ਹੈ। ਧਮਾਕੇ ’ਚ 15 ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਦੇ ਸਰੀਰ ਦੇ ਚਿੱਥੜੇ ਉੱਡ ਗਏ ਹਨ। ਅਜਿਹੇ ਮਨੁੱਖੀ ਅੰਗਾਂ ਦੀ ਡੀਐੱਨਏ ਜਾਂਚ ਐੱਫਐੱਸਐੱਲ ਦੇ ਜੀਵ ਵਿਗਿਆਨ ਵਿਭਾਗ ਵਿਚ ਕੀਤੀ ਜਾ ਰਹੀ ਹੈ।

ਜਾਨਲੇਵਾ ਹਮਲਾਵਰ ਦੀ ਤਲਾਸ਼ ’ਚ ਸੀ ਅੱਤਵਾਦੀ ਮਾਡਿਊਲ

ਧਮਾਕਾ ਸਥਾਨ ਦੇ ਨੇੜੇ ਤੋਂ ਨੌਂ ਐੱਮਐੱਮ ਗੰਨ ਦੇ ਦੋ ਕਾਰਤੂਸ ਅਤੇ ਇਕ ਖੋਖਾ ਵੀ ਬਰਾਮਦ ਹੋਇਆ ਹੈ। ਇਹ ਕਾਰਤੂਸ ਆਮ ਲੋਕਾਂ ਦੇ ਇਸਤੇਮਾਲ ਲਈ ਰੋਕਿਆ ਗਿਆ ਹੈ ਅਤੇ ਇਹ ਸਿਰਫ ਪੁਲਿਸ ਬਲ ਨੂੰ ਹੀ ਜਾਰੀ ਕੀਤਾ ਜਾਂਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਪੁਲਿਸ ਦੁਆਰਾ ਹਾਲ ਹੀ ਵਿਚ ਗ੍ਰਿਫ਼ਤਾਰ ਕੀਤਾ ਗਿਆ ‘ਸਫੈਦਪੋਸ਼’ ਅੱਤਵਾਦੀ ਮਾਡਿਊਲ, ਜਿਸਨੂੰ ਕੱਟੜਪੰਥੀ ਡਾਕਟਰਾਂ ਦੇ ਇਕ ਸਮੂਹ ਦੁਆਰਾ ਚਲਾਇਆ ਜਾ ਰਿਹਾ ਸੀ, ਪਿਛਲੇ ਸਾਲ ਤੋਂ ਆਤਮਘਾਤੀ ਹਮਲਾਵਰ ਦੀ ਤਲਾਸ਼ ਵਿਚ ਸੀ। ਮੁੱਖ ਯੋਜਕ ਉਮਰ ਨਬੀ ਇਸ ਸਾਜ਼ਿਸ਼ ਨੂੰ ਚੰਗੇ ਢੰਗ ਨਾਲ ਅੱਗੇ ਵਧਾ ਰਿਹਾ ਸੀ।

ਸਾਧਾਰਣ ਰਸਾਇਣਾਂ ਨਾਲ ਬਣ ਜਾਂਦਾ ਹੈ ਜਾਨਲੇਵਾ ਟੀਏਟੀਪੀ

ਟੀਏਟੀਪੀ (ਟ੍ਰਾਈਐਸੀਟੋਨ ਟ੍ਰਾਈਪਰਾਕਸਾਈਡ) ਇਕ ਸ਼ਕਤੀਸ਼ਾਲੀ ਧਮਾਕਾਖੇਜ਼ ਸਮੱਗਰੀ ਹੈ। ਇਸਨੂੰ ਸਾਧਾਰਣ ਰਸਾਇਣਾਂ ਐਸੀਟੋਨ, ਹਾਈਡ੍ਰੋਜਨ ਪੈਰਾਕਸਾਈਡ ਅਤੇ ਕਿਸੇ ਮਜ਼ਬੂਤ ਐਸਿਡ ਦੀ ਮਦਦ ਨਾਲ ਬਣਾਇਆ ਜਾ ਸਕਦਾ ਹੈ। ਆਸਾਨੀ ਨਾਲ ਤਿਆਰ ਹੋ ਜਾਣ ਅਤੇ ਇਸਦੀ ਖਤਰਨਾਕ ਪ੍ਰਕਿਰਤੀ ਦੇ ਕਾਰਨ ਇਸਨੂੰ ‘ਮਦਰ ਆਫ ਸੈਟਨ’ (ਸ਼ੈਤਾਨ ਦੀ ਮਾਂ) ਕਿਹਾ ਜਾਂਦਾ ਹੈ। ਧਾਤੂ-ਰਹਿਤ ਸੰਰਚਨਾ ਦੇ ਕਾਰਨ ਟੀਏਟੀਪੀ ਪਰੰਪਰਿਕ ਮੈਟਲ ਡਿਟੈਕਟਰ ਦੀ ਜਾਂਚ ਵਿਚ ਫੜ ਵਿਚ ਨਹੀਂ ਆਉਂਦਾ, ਜਿਸ ਨਾਲ ਇਹ ਅੱਤਵਾਦੀ ਮਾਡਿਊਲ ਲਈ ਪਸੰਦੀਦਾ ਧਮਾਕਾਖੇਜ਼ ਸਮੱਗਰੀ ਬਣ ਗਿਆ ਹੈ। ਦੁਨੀਆ ਭਰ ’ਚ ਕਈ ਵੱਡੇ ਅੱਤਵਾਦੀ ਹਮਲਿਆਂ ਵਿਚ ਟੀਏਟੀਪੀ ਦਾ ਇਸਤੇਮਾਲ ਹੋ ਚੁੱਕਾ ਹੈ, ਜਿਸ ਵਿਚ 2005 ਦਾ ਲੰਡਨ ਅੰਡਰਗ੍ਰਾਊਂਡ ਧਮਾਕਾ ਅਤੇ 2015 ਦਾ ਪੈਰਿਸ ਹਮਲਾ ਪ੍ਰਮੁੱਖ ਹਨ। ਭਾਰਤ ਵਿਚ ਵੀ ਸੁਰੱਖਿਆ ਏਜੰਸੀਆਂ ਕਈ ਮਾਡਿਊਲਾਂ ਤੋਂ ਟੀਏਟੀਪੀ ਬਰਾਮਦ ਕਰ ਚੁੱਕੀਆਂ ਹਨ।

ਹੈਦਰਾਬਾਦ ਦੇ ਡਾਕਟਰ ਦਾ ਨਿਕਲਿਆ ਪਾਕਿਸਤਾਨ ਨਾਲ ਕੁਨੈਕਸ਼ਨ; ISKP ਦੇ ਇਸ਼ਾਰੇ ‘ਤੇ ਰਚੀ ਸੀ ਲੱਖਾਂ ਨੂੰ ਮਾਰਨ ਦੀ ਸਾਜ਼ਿਸ਼

ਵਿਦਿਆਰਥੀਆਂ ਨਾਲ ਭਰੀ ਬੱਸ ਨੂੰ ਸ਼ਿਮਲਾ ਬਾਈਪਾਸ ਰੋਡ ‘ਤੇ ਲੱਗੀ ਅੱਗ, ਤਾਮਿਲਨਾਡੂ ਤੋਂ ਜੈਪੁਰ ਅਤੇ ਮਨਾਲੀ ਟੂਰ ‘ਤੇ ਨਿਕਲੇ ਸਨ ਵਿਦਿਆਰਥੀ

ਰਿਕਾਰਡ ਜਿੱਤ ਨਾਲ ਬਿਹਾਰ ‘ਚ NDA ਸਰਕਾਰ, CM ਨੂੰ ਮਿਲਣ ਪਹੁੰਚੇ ਸਮਰਾਟ; ਮਹਾਗਠਜੋੜ 35 ‘ਤੇ ਸੀਮਤ

ਸਕੂਲ ਜਾ ਰਹੀ ਅਧਿਆਪਕਾ ਨੂੰ ਬਾਈਕ ਸਵਾਰ ਹਮਲਾਵਰਾਂ ਨੇ ਮਾਰੀ ਗੋਲੀ, ਮੌਤ

ਰਾਤ ਤੋਂ ਬਾਅਦ ਹੁਣ ਦਿਨ ’ਚ ਵੀ ਤਾਪਮਾਨ ਡਿੱਗਣ ਨਾਲ ਵਧੀ ਸਰਦੀ, 15 ਦਸੰਬਰ ਤੋਂ ਬਾਅਦ ਸ਼ੁਰੂ ਹੋਵੇਗੀ ਕੜਾਕੇ ਦੀ ਠੰਢ

Share This Article
Facebook Whatsapp Whatsapp Telegram Email Print
Leave a Comment

Leave a Reply Cancel reply

Your email address will not be published. Required fields are marked *

Latest News

ਜਲੰਧਰ ਵਿਚ ਮਥਾ ਟੇਕ ਕੇ ਬਾਹਰ ਆਏ ਆਪ ਨੇਤਾ ਦਾ ਗੋਲਆਂ ਮਾਰ ਕੇ ਕਤਲ,

Major Times Editor Major Times Editor February 6, 2026
ਆਪ ਆਗੂ ਲੱਕੀ ਓਬਰਾਏ ਦੀ ਗੋਲਿਆਂ ਮਾਰ ਕੇ ਹਤਿਆ
ਡਾ. ਨਵਜੋਤ ਸਿੱਧੂ ਨੇ ਛੱਡੀ ਕਾਂਗਰਸ,
ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼ਹਿਰ ਵਿੱਚ ਸਜਾਈ ਸ਼ੋਭਾ ਯਾਤਰਾ
ਕੈਬਨਿਟ ਮੰਤਰੀਆਂ ਤੇ ਲੋਕ ਸਭਾ ਮੈਂਬਰ ਨੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ਰਧਾਲੂਆਂ ਵਾਲੀ ਟ੍ਰੇਨ ਬਨਾਰਸ ਲਈ ਕੀਤੀ ਰਵਾਨਾ
ਪੰਜਾਬ ਚ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਸਾਬਕਾ CM ਦੇ ਕਰੀਬੀ ਮਨੋਜ ਮਨੂ ਵੜਿੰਗ ਦਾ ਦੇਹਾਂਤ
ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਇਆ ਕੌਮੀ ਝੰਡਾ
ਦਿੱਲੀ ‘ਚ ਖੁੱਲ੍ਹੇਗਾ ਦੁਨੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ, ਹਰ ਸਾਲ ਆਉਣਗੇ ਕਰੋੜਾਂ ਸੈਲਾਨੀ
ਜੇ ਵਧ ਗਿਆ ਹੈ ਯੂਰਿਕ ਐਸਿਡ ਤਾਂ ਇਨ੍ਹਾਂ 5 ਚੀਜ਼ਾਂ ਤੋਂ ਜ਼ਰੂਰ ਕਰੋ ਪਰਹੇਜ਼; ਨਹੀਂ ਤਾਂ ਵਿਗੜ ਸਕਦੀ ਹੈ ਤਬੀਅਤ
ਸਾਵਧਾਨ ! ਜੇਕਰ ਤੁਹਾਡੀਆਂ ਅੱਖਾਂ ‘ਚ ਦਿਖਾਈ ਦੇ ਰਹੇ ਹਨ ਇਹ ਲੱਛਣ, ਤਾਂ ਸਮਝੋ ਖ਼ਤਰੇ ‘ਚ ਹੈ ਤੁਹਾਡੀ ਕਿਡਨੀ

About US

मेजर टाइम्स: पंजाब से ताज़ा और ब्रेकिंग स्टोरीज और लाइव अपडेट पाएँ। राजनीति, तकनीक, मनोरंजन और अन्य विषयों पर हमारी रियल-टाइम कवरेज से हमेशा अपडेट रहें। 24/7 खबरों के लिए आपका भरोसेमंद स्रोत।
Quick Link
  • About Us
  • Disclaimer
  • Privacy Policy
  • Terms and Conditions
  • Contact Us
Top Categories
  • All Latest News
  • Punjab
  • Jalandhar
  • India
  • World
© Major Times. All Rights Reserved. Website Designed by iTree Network Solutions +91-8699235413.
Major Times
Welcome Back!

Sign in to your account

Username or Email Address
Password

Lost your password?