, ਨਵੀਂ ਦਿੱਲੀ। 
ਰਾਜਸਥਾਨ ਵਿੱਚ 50 ਯਾਤਰੀਆਂ ਨਾਲ ਭਰੀ ਇੱਕ ਬੱਸ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ 3 ਯਾਤਰੀਆਂ ਦੀ ਮੌਤ ਹੋ ਗਈ ਅਤੇ 28 ਲੋਕ ਜ਼ਖਮੀ ਹਨ। ਬੱਸ ਵਿੱਚ ਸਾਰੇ ਤੀਰਥ ਯਾਤਰੀ ਸਵਾਰ ਸਨ, ਜੋ ਵੈਸ਼ਨੋ ਦੇਵੀ ਤੋਂ ਯਾਤਰਾ ਕਰਕੇ ਪਰਤੇ ਸਨ ਅਤੇ ਖਾਟੂ ਸ਼ਿਆਮ ਦੇ ਦਰਸ਼ਨ ਕਰਨ ਜਾ ਰਹੇ ਸਨ।ਇਹ ਹਾਦਸਾ ਰਾਜਸਥਾਨ ਵਿੱਚ ਜੈਪੁਰ-ਬੀਕਾਨੇਰ ਹਾਈਵੇਅ ਦੇ ਨੇੜੇ ਮੰਗਲਵਾਰ ਰਾਤ ਲਗਗ 11 ਵਜੇ ਵਾਪਰਿਆ। ਫਤਿਹਪੁਰ ਦੇ ਨੇੜੇ ਬੱਸ ਅਚਾਨਕ ਟਰੱਕ ਨਾਲ ਟਕਰਾ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ 3 ਯਾਤਰੀਆਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਪੁਲਿਸ ਨੇ ਦਿੱਤੀ ਜਾਣਕਾਰੀ
ਫਤਿਹਪੁਰ ਦੇ ਐਸਐਚਓ ਮਹਿੰਦਰ ਕੁਮਾਰ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਇੱਕ ਸਲੀਪਰ ਬੱਸ ਸੀ, ਜਿਸ ਵਿੱਚ ਲਗਪਗ 50 ਯਾਤਰੀ ਸਵਾਰ ਸਨ। ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 28 ਲੋਕ ਜ਼ਖਮੀ ਹਨ। ਉੱਥੇ ਹੀ, 7 ਲੋਕਾਂ ਦੀ ਹਾਲਤ ਗੰਭੀਰ ਹੈ।
ਕਿਵੇਂ ਹੋਇਆ ਹਾਦਸਾ?
ਬੱਸ ਵਿੱਚ ਸਵਾਰ ਸਾਰੇ ਲੋਕ ਗੁਜਰਾਤ ਦੇ ਵਲਸਾਡ ਨਾਲ ਸਬੰਧਤ ਹਨ। ਵੈਸ਼ਨੋ ਦੇਵੀ ਤੋਂ ਯਾਤਰਾ ਕਰਕੇ ਪਰਤੇ ਸਾਰੇ ਲੋਕਾਂ ਨੇ ਖਾਟੂ ਸ਼ਿਆਮ ਜਾਣ ਦਾ ਫੈਸਲਾ ਕੀਤਾ। ਬੱਸ ਬੀਕਾਨੇਰ ਤੋਂ ਜੈਪੁਰ ਵੱਲ ਜਾ ਰਹੀ ਸੀ, ਉਦੋਂ ਇੱਕ ਟਰੱਕ ਬੀਕਾਨੇਰ ਦੇ ਨੇੜੇ ਹੀ ਬੱਸ ਨਾਲ ਟਕਰਾ ਗਿਆ।
ਹਾਦਸੇ ਦੀ ਵਜ੍ਹਾ ਸਾਫ਼ ਨਹੀਂ
ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

