ਜਲੰਧਰ :
ਨਗਰ ਨਿਗਮ ’ਚ ਦੋ ਯੂਨੀਅਨਾਂ ਦੀ ਆਪਸੀ ਚਲ ਰਹੀ ਆਪਸੀ ਲੜਾਈ ਦੇ ਮੁੱਦੇ ਨਜ਼ਰ ਮੇਅਰ ਵਿਨੀਤ ਧੀਰ ਨੇ ਸਨਿੱਚਰਵਾਰ ਸਵੇਰੇ 7 ਵਜੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਤੇ ਹੋਰ ਸਟਾਫ ਨਾਲ ਲਾਡੋਵਾਲੀ ਰੋਡ ਦੇ ਪੈਟ੍ਰੋਲ ਪੰਪ ਦੀ ਅਚਾਨਕ ਚੈਕਿੰਗ ਕੀਤੀ ਤੇ ਉਥੇ ਤੇਲ ਭਰਵਾ ਰਹੀਆਂ ਗੱਡੀਆਂ ਦੇ ਰਿਕਾਰਡ ਦੀ ਛਾਣਬੀਨ ਕੀਤੀ। ਮੇਅਰ ਨੇ ਪੰਪ ਤੇ ਜਿਹੜੀਆਂ ਗੱਡੀਆਂ ਤੇਲ ਪੁਆ ਕੇ ਗਈਆਂ ਤੇ ਜਿਹੜੀਆਂ ਭਰਵਾ ਰਹੀਆਂ ਸਨ, ਦੇ ਰਜਿਸਟਰ ਐਂਟਰੀ ਦੇਖੀ ਅਤੇ ਉਥੇ ਮੋਜੂਦ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ। ਮੇਅਰ ਬੀਤੇ ਸ਼ੱਕਰਵਾਰ ਨੂੰ ਸੰਯੁਕਤ ਯੂਨੀਅਨਾਂ ਵਲੋਂ ਦਿੱਤੇ ਗਏ ਧਰਨੇ ਅਤੇ ਕਮਿਸ਼ਨਰ ਨੂੰ ਦਿੱਤੇ ਗਏ ਮੰਗ ਪੱਤਰ ’ਚ 29 ਦੀ ਹੜਤਾਲ ਦੀ ਚਿਤਾਵਨੀ ਨੂੰ ਲੈ ਕੇ ਸਰਗਰਮ ਹੋ ਗਏ ਹਨ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਸਨਿੱਚਰਵਾਰ ਸਵੇਰੇ 7 ਵਜੇ ਲਾਡੋਵਾਲੀ ਰੋਡ ਦੇ ਪੈਟ੍ਰੋਲ ਪੰਪ ’ਤੇ ਜਾ ਦੇ ਅਚਾਨਕ ਚੈਕਿੰਗ ਕੀਤੀ। ਉਨ੍ਹਾਂ ਨਾਲ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਅਤੇ ਡਿਪਟੀ ਮੇਅਰ ਮਲਕੀਤ ਸਿੰਘ ਸਭਾਨਾ ਵੀ ਮੌਜੂਦ ਰਹੇ। ਸਾਂਝੀਆਂ ਯੂਨੀਅਨਾਂ ਦੇ ਮੰਗ ਪੱਤਰ ’ਚ ਨਗਰ ਨਿਗਮ ’ਚ ਭ੍ਰਿਸ਼ਟਾਚਾਰ ਨੂੰ ਰੋਕਣ ਨੂੰ ਲੈ ਕੇ ਪੈਟ੍ਰੋਲ ਪੰਪ ਤੇ ਵਰਕਸ਼ਾਪ ਦੇ ਕਰਮਚਾਰੀਆਂ ਦੀ ਰੋਟੇਸ਼ਨ ਅਨੁਸਾਰ ਡਿਊਟੀ ਲਗਾਈ ਜਾਣ ਦੀ ਮੰਗ ਨੂੰ ਦੇਖਦੇ ਹੋਏ ਹੀ ਪੈਟ੍ਰੋਲ ਪੰਪ ਦੀ ਸਨਿੱਚਰਵਾਰ ਸਵੇਰੇ ਚੈਕਿੰਗ ਕੀਤੀ। ਹੜਤਾਲ ਬਾਰੇ ਗਲਬਾਤ ਜਾਰੀ : ਮੇਅਰ ਇਸ ਦੌਰਾਨ ਮੇਅਰ ਵਿਨੀਤ ਧੀਰ ਨੇ ਕਿਹਾ ਹੈ ਕਿ ਨਗਰ ਨਿਗਮ ਦੀਆਂ ਸੰਯੁਕਤ ਯੂਨੀਅਨਾ ਵdਲੋਂ ਜਿਹੜੀ ਹੜਤਾਲ ਦਾ ਐਲਾਨ ਕੀਤਾ ਹੈ, ਉਸ ਤੇ ਗਲਬਾਤ ਜਾਰੀ ਹੈ ਤੇ ਉਮੀਦ ਹੈ ਕਿ ਗdਲਬਾਤ ਸਫਲ ਹੋਵੇਗੀ ਤੇ ਹੜਤਾਲ ਟਲ ਜਾਏਗੀ। ਇਸ ਸਬੰਧੀ ਯੂਨੀਅਨਾਂ ਦੇ ਆਗੂਆਂ ਨਾਲ ਸੰਪਰਕ ਜਾਰੀ ਹੈ। ਇਹ ਵਰਣvਯੋਗ ਹੈਕਿ ਸੰਯੁਕਤ ਯੂਨੀਅਨਾਂ ਨੇ ਮੰਗਾਂ ਨਾ ਮੰਨੇ ਜਾਣ ਤੇ 29 ਸਤੰਬਰ ਨੂੰ ਹੜਤਾਲ ਦਾ ਬਿਗੁਲ ਵਜਾ ਰਖਿਆ ਹੈ। ਉਨ੍ਹਾਂ ਕਿਹਾ ਕਿ ਪੈਟ੍ਰੋਲ ਪੰਪ ਦੀ ਜਿਹੜੀ ਚੈਕਿੰਗ ਕੀਤੀ ਗਈ ਹੈ, ਉਹ ਇਕ ਰੁਟੀਨ ਚੈਕਿੰਗ ਹੈ ਤੇ ਚੈਕਿੰਗ ਦੌਰਾਨ ਕੋਈ ਵੀ ਖ਼ਾਮੀਂ ਨਹੀਂ ਦਿਖਾਈ ਦਿੱਤੀ ਤੇ ਜਿਹੜੀਆਂ ਗੱਡੀਆਂ ਤੇਲ ਪੁਆ ਕੇ ਖੜBrਆਂ ਰਹਿੰਦੀਆਂ ਸਨ, ਹੁਣ ਉਹ ਵੀ ਬਕਾਇਦਾ ਕੂੜੇ ਦੀ ਢੁਆਈ ਕਰਨਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਪੈਟ੍ਰੋਲ ਪੰਪ ਦੀ ਚੈਕਿੰਗ ਕੀਤੀ ਹੈ ਅਤੇ ਭਵਿੱਖ ’ਚ ਵੀ ਹੁੰਦੀ ਰਹੇਗੀ। ਭ੍ਰਿਸ਼ਟਾਚਾਰ ਖਿਲਾਫ ਲੜਨ ਵਾਲੇ ਧੀਰ ਪਹਿਲੇ ਮੇਅਰ ਜਿਸ ਤਰ੍ਹਾਂ ਮੇਅਰ ਵਿਨੀਤ ਧੀਰ ਪੈਟ੍ਰੋਲ ਪੰਪ ਤੇ ਹੋਰ ਕਈ ਬਰਾਂਚਾਂ ਦੀ ਚੈਕਿੰਗ ਕਰ ਰਹੇ ਹਨ, ਉਹ ਪਹਿਲੇ ਅਜਿਹੇ ਮੇਅਰ ਹਨ ਜਿਹੜੇ ਆਪਣੀ ਟੀਮ ਨੂੰ ਨਾਲ ਲੈ ਕੇ ਤੜਕਸਾਰ ਨਿਕਲ ਰਹੇ ਹਨ ਤੇ ਅਜਿਹਾ ਹੋਣ ਕਾਰਨ ਹੁਣ ਨਿਗਮ ਕਰਮਚਾਰੀਆਂ ’ਚ ਖੌਫ਼ ਪੈਦਾ ਹੋ ਰਿਹਾ ਹੈ ਕਿਉਂ ਕਿ ਕਈ ਵਾਰ ਮੇਅਰ ਸਵੇਰੇ ਹਾਜ਼ਰੀ ਦੀ ਵੀ ਚੈਕਿੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਜਿੰਨੇ ਵੀ ਮੇਅਰ ਆਏ, ਉਨ੍ਹਾਂ ਨੇ ਅਜਿਹੀ ਚੈਕਿੰਗ ਕਦੇ ਨਹੀਂ ਕੀਤੀ ਤੇ ਉਹ ਕੇਵਲ ਦਫਤਰ ’ਚ ਬੈਠ ਕੇ ਹਦਾਇਤਾਂ ਜਾਰੀ ਕਰਦੇ ਰਹੇ।