ਨਸ਼ਾ ਬਰਾਮਦ ਕਰਦੇ ਹੋਏ 7 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ਸੁਸ਼ੀਲ ਕੁਮਾਰ ਸ਼ਸ਼ੀ,
ਲੁਧਿਆਣਾ
ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਮੰਗਲਵਾਰ ਨੂੰ ਆਪਰੇਸ਼ਨ ਕਾਸੋ ਚਲਾਇਆ ਗਿਆ। ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਘੋੜਾ ਕਲੋਨੀ, ਅੰਬੇਦਕਰ ਕਲੋਨੀ, ਪਿੰਡ ਛੰਦੜਾਂ, ਪਿੰਡ ਚੌਂਤਾ, ਪਿੰਡ ਬੌਂਕੜ ਗੁਜਰਾਂ ਵਿੱਚ ਆਪਰੇਸ਼ਨ ਕਾਸੋ ਦੇ ਤਹਿਤ ਸਰਚ ਅਪਰੇਸ਼ਨ ਚਲਾਇਆ। ਇਸ ਦੌਰਾਨ ਵੱਖ–ਵੱਖ ਥਾਵਾਂ ਤੇ ਚੈਕਿੰਗ, ਰੇਡ ਅਤੇ ਨਿਗਰਾਨੀ ਕੀਤੀ ਗਈ, ਜਿਸ ਦੌਰਾਨ 6 ਮੁਕੱਦਮੇ ਦਰਜ ਕਰਕੇ ਵੱਖ–ਵੱਖ ਮਾਤਰਾ ਵਿੱਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਵੱਖ-ਵੱਖ ਥਾਣਿਆਂ ਵੱਲੋਂ ਕੀਤੀਆਂ ਕਾਰਵਾਈਆਂ ਅਧੀਨ ਕੁੱਲ 6 ਮੁਕੱਦਮੇ ਦਰਜ਼ ਕੀਤੇ ਗਏ। ਪਹਿਲੇ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੇ ਅਧੀਨ ਆਉਂਦੇ ਇੱਕ ਇਲਾਕੇ ਚੋਂ ਅਕਾਸ਼ ਰਾਏ ਉਰਫ ਅੰਸ ਤੋਂ 250 ਨਸ਼ੀਲੀਆਂ ਗੋਲੀਆਂ ਖੁਲੀਆਂ ਬਰਾਮਦ ਹੋਈਆਂ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਅਧੀਨ ਆਉਂਦੇ ਇਕ ਇਲਾਕੇ ਵਿੱਚ ਮਨੀਸ਼ ਕੁਮਾਰ ਦੇ ਖਿਲਾਫ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕਰਦਿਆਂ ਮੁਨੀਸ਼ ਕਮਾਰ ਤੋਂ ਲਾਈਟਰ, ਪੰਨੀ, ਸਿਲਵਰ ਪੇਪਰ ਅਤੇ 10 ਰੁਪਏ ਦਾ ਨੋਟ ਬਰਾਮਦ ਕੀਤਾ ਗਿਆ। ਥਾਣਾ ਕੂੰਮ ਕਲਾਂ ਦੀ ਪੁਲਿਸ ਨੇ ਐਕਸਾਈਜ਼ ਐਕਟ ਤਹਿਤ ਕਮਲਾ ਦੇਵੀ ਤੋਂ 12 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ ਗਈ। ਇਸੇ ਥਾਣੇ ਦੀ ਟੀਮ ਨੇ ਐੱਨਡੀਪੀਐੱਸ ਐਕਟ ਤਹਿਤ ਰਾਜੂ ਰਾਮ ਕੋਲੋਂ 2.50 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ। ਇੱਕ ਹੋਰ ਮਾਮਲੇ ਵਿੱਚ ਥਾਣਾ ਕੂੰਮ ਕਲਾਂ ਨੇ ਐੱਨਡੀਪੀਐੱਸ ਐਕਟ ਵਿੱਚ ਸਿਕੰਦਰ ਸਿੰਘ ਉਰਫ ਗੋਲੂ ਤੇ ਤੇਗ ਬਹਾਦਰ ਉਰਫ ਘੰਟੀ ਤੋਂ ਲਾਈਟਰ, ਪੰਨੀ, ਸਿਲਵਰ ਪੇਪਰ ਅਤੇ 10 ਰੁਪਏ ਦਾ ਨੋਟ ਬਰਾਮਦ ਕੀਤਾ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਸੰਨੀ ਪੁੱਤਰ ਕੇਹਰ ਸਿੰਘ ਤੋਂ ਵੀ ਨਸ਼ੀਲੀ ਸਮੱਗਰੀ, ਲਾਈਟਰ, ਪੰਨੀ, ਸਿਲਵਰ ਪੇਪਰ ਅਤੇ 10 ਰੁਪਏ ਦਾ ਨੋਟ ਬਰਾਮਦ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਕਿ ਮੁਹਿੰਮ ਲਗਾਤਾਰ ਜਾਰੀ ਰਹੇਗੀ। ਪੁਲਿਸ ਦੇ ਮੁਤਾਬਕ ਗ੍ਰਿਫ਼ਤਾਰ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਨ੍ਹਾਂ ਦੀ ਪੁੱਛਗਿੱਛ ਦੇ ਆਧਾਰ ’ਤੇ ਇਨ੍ਹਾਂ ਕੇਸਾਂ ’ਚ ਬੈਕਵਰਡ, ਫ਼ਾਰਵਰਡ ਲਿੰਕ ਦੌਰਾਨ ਸਫਾ ਮਿਸਲ ਪਰ ਆਈ ਅਨੁਸਾਰ ਸਬੰਧਤ ਵਿਅਕਤੀਆਂ ਖ਼ਿਲਾਫ਼ ਵੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

