ਕਲਾਨੌਰ :
ਭਾਰਤ ਪਾਕ ਕੌਮਾਂਤਰੀ ਸਰਹੱਦ ਨਾਲ ਵਹਿੰਦੇ ਰਾਵੀ ਦਰਿਆ ਦੇ ਤੇਜ ਵਹਾਅ ਪਾਣੀ ਕਾਰਨ ਕਈ ਥਾਵਾਂ ‘ਤੇ ਧੁੱਸੀ ਬੰਨ੍ਹ ‘ਤੇ ਪਾੜ ਪਏ ਹੋਏ ਹਨ। ਉਥੇ ਬੁੱਧਵਾਰ ਮੁੜ ਰਾਵੀ ਦਰਿਆ ਵਿੱਚ ਡੇਢ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ਕਾਰਨ ਜਿਸ ਥਾਵਾਂ ਤੋਂ ਪਹਿਲਾਂ ਧੁੱਸੀ ਬੰਨ੍ਹ ਟੁੱਟੇ ਹੋਏ ਹਨ ਉਨਾਂ ਪਿੰਡਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਰਾਵੀ ਦਰਿਆ ਵਿੱਚ ਪਾਣੀ ਆਉਣ ਸਬੰਧੀ ਡਰੇਨ ਵਿਭਾਗ ਦੇ ਐਕਸੀਅਨ ਦਿਲਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਡੇਢ ਲੱਖ ਕਿਊਸਿਕ ਪਾਣੀ ਰਵੀ ਦਰਿਆ ਵਿੱਚ ਛੱਡਿਆ ਗਿਆ ਹੈ ਅਤੇ ਦਰਿਆ ਨਾਲ ਲੱਗਦੇ ਲੋਕ ਸੁਚੇਤ ਰਹਿਣ।