ਪਟਨਾ: 
2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਹਨ। ਸਪੱਸ਼ਟ ਹੋ ਕਿ ਬਿਹਾਰ ‘ਚ ਐੱਨਡੀਏ ਦੀ ਸਰਕਾਰ ਆ ਰਹੀ ਹੈ। ਬਿਹਾਰ ਵਿਧਾਨ ਸਭਾ ਵਿੱਚ ਕੁੱਲ 243 ਸੀਟਾਂ ਹਨ ਤੇ ਬਹੁਮਤ ਅਤੇ ਉਮੀਦ ਨਾਲੋਂ ਕਿਤੇ ਵੱਧ ਸੀਟਾਂ ਐੱਨਡੀਏ ਨੇ ਹਾਸਲ ਕੀਤੀਆਂ ਹਨ।
ਬਿਹਾਰ ਚੋਣ ਨਤੀਜੇ ‘ਤੇ ਅਮਿਤ ਸ਼ਾਹ ਦਾ ਪਹਿਲਾ ਰਿਐਕਸ਼ਨ, ਕਿਹਾ- ਇਹ ਜਿੱਤ ਮੋਦੀ ਸਰਕਾਰ ਦੀ ਨੀਤੀ ‘ਚ ਵਿਸ਼ਵਾਸ ਦਾ ਪ੍ਰਤੀਕ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ, ‘ਮੈਂ ਬਿਹਾਰ ਦੀ ਜਨਤਾ ਤੇ ਖਾਸ ਕਰਕੇ ਸਾਡੀਆਂ ਮਾਵਾਂ-ਭੈਣਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਜਿਸ ਆਸ ਤੇ ਵਿਸ਼ਵਾਸ ਨਾਲ ਤੁਸੀਂ NDA ਨੂੰ ਇਹ ਲੋਕ ਫ਼ਤਵਾ ਦਿੱਤਾ ਹੈ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ NDA ਸਰਕਾਰ ਇਸਨੂੰ ਹੋਰ ਵੀ ਵੱਧ ਸਮਰਪਣ ਨਾਲ ਪੂਰਾ ਕਰੇਗੀ। ਬਿਹਾਰ ਦੀ ਜਨਤਾ ਦਾ ਇਕ-ਇਕ ਵੋਟ ਭਾਰਤ ਦੀ ਸੁਰੱਖਿਆ ਤੇ ਵਸੀਲਿਆਂ ਨਾਲ ਖਿਲਵਾੜ ਕਰਨ ਵਾਲੇ ਘੁਸਪੈਠੀਆਂ ਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਮੋਦੀ ਸਰਕਾਰ ਦੀ ਨੀਤੀ ‘ਚ ਵਿਸ਼ਵਾਸ ਦਾ ਪ੍ਰਤੀਕ ਹੈ। ਵੋਟ ਬੈਂਕ ਲਈ ਘੁਸਪੈਠੀਆਂ ਨੂੰ ਸਹਾਰਾ ਦੇਣ ਵਾਲਿਆਂ ਨੂੰ ਜਨਤਾ ਨੇ ਕਰਾਰਾ ਜਵਾਬ ਦਿੱਤਾ ਹੈ। ਬਿਹਾਰ ਦੀ ਜਨਤਾ ਨੇ ਪੂਰੇ ਦੇਸ਼ ਦਾ ਮੂਡ ਦੱਸ ਦਿੱਤਾ ਹੈ ਕਿ ਵੋਟਰ ਸੂਚੀ ਦਾ ਸ਼ੁੱਧੀਕਰਨ ਲਾਜ਼ਮੀ ਹੈ ਤੇ ਇਸ ਦੇ ਖ਼ਿਲਾਫ਼ ਰਾਜਨੀਤੀ ਲਈ ਕੋਈ ਜਗ੍ਹਾ ਨਹੀਂ ਹੈ। ਇਸ ਲਈ, ਰਾਹੁਲ ਗਾਂਧੀ ਦੀ ਅਗਵਾਈ ‘ਚ ਕਾਂਗਰਸ ਪਾਰਟੀ ਅੱਜ ਬਿਹਾਰ ‘ਚ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ।’
ਦਰਭੰਗਾ ਤੋਂ ਭਾਜਪਾ ਦੀ ਬੰਪਰ ਜਿੱਤ, ਸੰਜੇ ਸਰਾਵਗੀ 21,104 ਵੋਟਾਂ ਨਾਲ ਜਿੱਤੇ
ਦਰਭੰਗਾ ਨਗਰ ਸੀਟ ‘ਤੇ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ
ਸੰਜੇ ਸਰਾਵਗੀ : ਭਾਜਪਾ : 85,636 ਵੋਟਾਂ ਮਿਲੀਆਂ
ਉਮੇਰ ਸ਼ਾਹਨੀ : ਵਿਕਾਸਸ਼ੀਲ ਇਨਸਾਨ ਪਾਰਟੀ : 65,532 (ਨੇੜਲੇ ਮੁਕਾਬਲੇਬਾਜ਼)
ਰਾਕੇਸ਼ ਕੁਮਾਰ ਮਿਸ਼ਰਾ : ਜਨ ਸੁਰਾਜ ਪਾਰਟੀ : 9,883
ਨਫੀਸੁਲ ਹਲ : ਆਜ਼ਾਦ : 2,107
ਰੁਝਾਨਾਂ ਤੋਂ ਬਿਹਾਰ ਦੇ ਮੰਤਰੀ ਹੈਰਾਨ,
ਕਿਹਾ- “ਸਾਨੂੰ 170-175 ਸੀਟਾਂ ਦੀ ਉਮੀਦ ਸੀ” ਬਿਹਾਰ ਸਰਕਾਰ ਦੇ ਮੰਤਰੀ ਅਸ਼ੋਕ ਚੌਧਰੀ ਨੇ ਕਿਹਾ, “ਸਾਨੂੰ 170-175 ਸੀਟਾਂ ਦੀ ਉਮੀਦ ਸੀ। ਸਾਨੂੰ ਨਹੀਂ ਪਤਾ ਸੀ ਕਿ ਅਸੀਂ ਕਿੱਥੇ ਜਾ ਕੇ ਰੁਕਾਂਗੇ। ਅਸੀਂ 2/3 ਤੋਂ ਵੱਧ ਬਹੁਮਤ ਪ੍ਰਾਪਤ ਕੀਤਾ ਹੈ, ਅਤੇ ਅਸੀਂ ਇਸ ਲਈ ਜਨਤਾ ਦੇ ਬਹੁਤ ਧੰਨਵਾਦੀ ਹਾਂ। ਆਉਣ ਵਾਲੇ ਸਮੇਂ ਵਿੱਚ ਮਹਾਦੇਵ ਸਾਨੂੰ ਤਾਕਤ ਦੇਵੇ ਤਾਂ ਜੋ ਅਸੀਂ ਆਪਣੇ ਵਾਅਦੇ ਪੂਰੇ ਕਰ ਸਕੀਏ।” ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਬੋਲੇ- “ਬਿਹਾਰ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਪ੍ਰਗਟਾਇਆ ਭਰੋਸਾ ” -ਕੋਲਕਾਤਾ ਵਿੱਚ, ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਕਿਹਾ, “ਬਿਹਾਰ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਵਿੱਚ ਆਪਣਾ ਭਰੋਸਾ ਦੁਹਰਾਇਆ ਹੈ, ਅਤੇ ਜਿੰਨਾ ਚਿਰ ਰਾਹੁਲ ਗਾਂਧੀ ਕਾਂਗਰਸ ਪਾਰਟੀ ਵਿੱਚ ਰਹਿਣਗੇ, ਇਹ ਲਾਜ਼ਮੀ ਤੌਰ ‘ਤੇ ਖਤਮ ਹੋ ਜਾਵੇਗੀ। ਜੇਕਰ ਕਾਂਗਰਸ ਪਾਰਟੀ ਨੂੰ ਬਚਾਉਣਾ ਹੈ, ਤਾਂ ਰਾਹੁਲ ਗਾਂਧੀ ਨੂੰ ਵੱਖਰੇ ਢੰਗ ਨਾਲ ਸੋਚਣਾ ਚਾਹੀਦਾ ਹੈ।”

