ਲੁਧਿਆਣਾ:
ਭਾਖੜਾ ਡੈਮ ’ਚ ਪਾਣੀ ਦੀ ਆਮਦ ਘੱਟ ਹੋਣ ’ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੀ ਮੈਨੇਜਮੈਂਟ ਨੇ ਇਸ ਦੇ ਦਸ ਫੁੱਟ ਤੱਕ ਖੋਲ੍ਹੇ ਫਲੱਡ ਗੇਟ ਹੁਣ ਸੱਤ ਫੁੱਟ ਕਰ ਦਿੱਤੇ ਹਨ ਪਰ ਇੱਥੋਂ ਸਤਲੁਜ ਦਰਿਆ ’ਚ ਛੱਡੇ ਜਾ ਰਹੇ ਪਾਣੀ ਨਾਲ ਹੁਣ ਲੁਧਿਆਣਾ ’ਚ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਜ਼ਿਲ੍ਹੇ ਦੇ ਪਿੰਡ ਸਸਰਾਲੀ ’ਚ ਸਤਲੁਜ ਦਾ ਪਾਣੀ ਕਰੀਬ ਇਕ ਕਿਲੋਮੀਟਰ ਧੁੱਸੀ ਬੰਨ੍ਹ ਤੋੜਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ 200 ਫੁੱਟ ਦੀ ਦੂਰੀ ’ਤੇ ਬਣਾਏ ਗਏ ਆਰਜ਼ੀ ਧੁੱਸੀ ਬੰਨ੍ਹ ਤੋਂ ਵੀ ਅੱਗੇ ਨਿਕਲ ਗਿਆ ਹੈ। ਇਸ ਨਾਲ ਜ਼ਿਲ੍ਹੇ ਦੇ ਕਰੀਬ 12 ਪਿੰਡਾਂ ’ਚ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਕਰਦੇ ਹੋਏ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਓਧਰ, ਵੀਰਵਾਰ ਨੂੰ ਪਟਿਆਲਾ ਦੇ ਪਿੰਡਾਂ ’ਚ ਆਇਆ ਘੱਗਰ ਦਰਿਆ ਦਾ ਪਾਣੀ ਹੁਣ ਘੱਟ ਹੋਣ ਲੱਗਾ ਹੈ ਪਰ ਸੰਗਰੂਰ ਤੇ ਮਾਨਸਾ ਜ਼ਿਲ੍ਹੇ ’ਚ ਘੱਗਰ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨਜ਼ਦੀਕ ਪਹੁੰਚਣ ਨਾਲ ਉੱਥੇ ਹੜ੍ਹ ਦਾ ਖ਼ਤਰਾ ਵਧ ਗਿਆ ਹੈ।ਸੂਬੇ ਦੇ ਹੋਰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ’ਚ ਪਾਣੀ ਦਾ ਪੱਧਰ ਤੇਜ਼ੀ ਨਾਲ ਘੱਟ ਹੋ ਰਿਹਾ ਹੈ ਪਰ ਲੋਕਾਂ ਦੀਆਂ ਪਰੇਸ਼ਾਨੀਆਂ ਘੱਟ ਨਹੀਂ ਹੋਈਆਂ। ਲੋਕ ਹਾਲੇ ਵੀ ਘਰਾਂ ਦੀਆਂ ਛੱਤਾਂ ਤੇ ਉੱਚੀਆਂ ਥਾਵਾਂ ’ਤੇ ਠਹਿਰ ਰਹੇ ਹਨ। ਹਾਲਾਤ ਅਜਿਹੇ ਹਨ ਕਿ ਜਿਨ੍ਹਾਂ ਘਰਾਂ ’ਚ ਪਾਣੀ ਘੱਟ ਹੋਇਆ ਹੈ , ਉੱਥੇ ਰਹਿਣਾ ਹੁਣ ਲੋਕਾਂ ਲਈ ਆਸਾਨ ਨਹੀਂ ਹੈ। ਕਿਤੇ ਘਰਾਂ ’ਚ ਗਾਰ ਭਰੀ ਹੋਈ ਹੈ ਤੇ ਕਿਤੇ ਘਰਾਂ ਦੀਆਂ ਕੰਧਾਂ ਡਿੱਗਣ ਦਾ ਖ਼ਤਰਾ ਹੈ। ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਚਾਰ ਤੋਂ ਪੰਜ ਫੁੱਟ ਪਾਣੀ ਹੋਣ ਨਾਲ ਉੱਥੇ ਰਾ
ਡੈਮਾਂ ਦੀ ਸਥਿਤੀ
ਭਾਖੜਾ ਡੈਮ : ਭਾਖੜਾ ਡੈਮ ’ਚ ਪਿਛਲੇ 24 ਘੰਟਿਆਂ ਦੌਰਾਨ ਪਾਣੀ ਦਾ ਪੱਧਰ 0.60 ਫੁੱਟ ਘੱਟ ਕੇ 1678.14 ਫੁੱਟ ’ਤੇ ਦਰਜ ਕੀਤਾ ਗਿਆ ਹੈ। ਇਸ ਸਮੇਂ ਡੈਮ ਕੁੱਲ ਸਮਰੱਥਾ ਦਾ 98 ਫ਼ੀਸਦੀ ਭਰ ਚੁੱਕਾ ਹੈ। ਡੈਮ ’ਚ ਪਾਣੀ ਦੀ ਆਮਦ 6,2481 ਕਿਊਸਕ ਰਹੀ, ਜਦਕਿ 7,4151 ਕਿਊਸਕ ਪਾਣੀ ਡਾਊਨਸਟ੍ਰੀਮ ’ਤੇ ਛੱਡਿਆ ਗਿਆ। 21 ਮਈ ਤੋਂ ਹੁਣ ਤੱਕ ਕੁੱਲ 12.42 ਅਰਬ ਕਿਊਬਿਕ ਮੀਟਰ ਪਾਣੀ ਦੀ ਆਮਦ ਹੋ ਚੁੱਕੀ ਹੈ ਜਦਕਿ 8.19 ਅਰਬ ਕਿਊਬਿਕ ਮੀਟਰ ਪਾਣੀ ਛੱਡਿਆ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਇਸੇ ਦਿਨ ਪਾਣੀ ਦਾ ਪੱਧਰ 1,642.47 ਫੁੱਟ ਤੇ ਆਮਦ 34,088 ਕਿਊਸਕ ਦਰਜ ਕੀਤੀ ਗਈ ਸੀ।
ਪੌਂਗ ਡੈਮ: ਇੱਥੋਂ ਦਾ ਪਾਣੀ ਦਾ ਪੱਧਰ 0.04 ਫੁੱਟ ਘਟ ਕੇ 1394.67 ਫੁੱਟ ’ਤੇ ਪਹੁੰਚ ਗਿਆ ਹੈ। ਡੈਮ 106 ਫ਼ੀਸਦੀ ਭਰਿਆ ਹੋਇਆ ਹੈ। ਪਿਛਲੇ 24 ਘੰਟਿਆਂ ’ਚ 98,418 ਕਿਊਸਕ ਪਾਣੀ ਦੀ ਆਮਦ ਰਹੀ ਜਦਕਿ 99,673 ਕਿਊਸਕ ਪਾਣੀ ਛੱਡਿਆ ਗਿਆ। 21 ਮਈ ਤੋਂ ਹੁਣ ਤੱਕ ਕੁੱਲ 12.92 ਅਰਬ ਕਿਊਬਿਕ ਮੀਟਰ ਪਾਣੀ ਦੀ ਆਮਦ ਦਰਜ ਕੀਤੀ ਗਈ ਜਦਕਿ 7.51 ਅਰਬ ਕਿਊਬਿਕ ਮੀਟਰ ਪਾਣੀ ਛੱਡਿਆ ਗਿਆ। ਪਿਛਲੇ ਸਾਲ ਇਸੇ ਦਿਨ ਪਾਣੀ ਦਾ ਪੱਧਰ 1363.23 ਫੁੱਟ ਤੇ ਆਮਦ 26975 ਕਿਊਸਕ ਰਹੀ ਸੀ।
ਰਣਜੀਤ ਸਾਗਰ ਡੈਮ : ਸ਼ਨਿਚਰਵਾਰ ਨੂੰ ਸਵੇਰੇ ਛੇ ਵਜੇ ਦਰਜ ਅੰਕੜਿਆਂ ਦੇ ਮੁਤਾਬਕ ਇਸ ਦਾ ਪਾਣੀ ਦਾ ਪੱਧਰ 1.02 ਮੀਟਰ ਘੱਟ ਕੇ 525.37 ਮੀਟਰ ’ਤੇ ਪਹੁੰਚ ਗਿਆ ਹੈ। ਡੈਮ ’ਚ ਪਾਣੀ ਦੀ ਆਮਦ 36,923 ਕਿਊਸਕ ਰਹੀ। ਜਦਕਿ 70,534 ਕਿਊਸਕ ਪਾਣੀ ਡਾਊਨਸਟ੍ਰੀਮ ’ਤੇ ਛੱਡਿਆ ਗਿਆ। ਇਸ ਤੋਂ ਇਲਾਵਾ 4,417 ਕਿਊਸਕ ਪਾਣੀ ਡਾਇਵਰਜ਼ਨ ’ਚ ਗਿਆ। ਪਿਛਲੇ ਸਾਲ ਇਸੇ ਦਿਨ ਪਾਣੀ ਦਾ ਪੱਧਰ 501.65 ਮੀਟਰ ਤੇ ਆਮਦ 10140 ਕਿਊਸਕ ਦਰਜ ਕੀਤੀ ਗਈ ਸੀ•। ਹਤ ਤੇ ਬਚਾਅ ਕਾਰਜ ਜਾਰੀ ਹਨ। ਇਸ ਲਈ ਸਥਾਨਕ ਪ੍ਰਸ਼ਾਸਨ ਤੋਂ ਇਲਾਵਾ ਫ਼ੌਜ, ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀ ਵੀ ਮਦਦ ਲਈ ਜਾ ਰਹੀ ਹੈ।