ਜਲੰਧਰ, ਨਕੋਦਰ ਮੇਜਰ ਟਾਈਮਸ ਬਿਉਰੋ
: ਹਲਕਾ ਵਿਧਾਇਕਾ ਇੰਦਰਜੀਤ ਕੌਰ ਮਾਨ ਵੱਲੋਂ ਪਟਵਾਰੀ, ਕਾਨੂੰਗੋ ਤੇ ਬੀਡੀਪੀਓ ਦੀ ਡਿਊਟੀ ਲਗਵਾ ਕੇ ਨੁਕਸਾਨੇ ਗਏ ਮਕਾਨਾਂ ਦਾ ਸਰਵੇ ਕਰਵਾਇਆ ਗਿਆ ਸੀ। ਵੀਰਵਾਰ 9 ਪਰਿਵਾਰਾਂ ਨੂੰ 1.72 ਲੱਖ ਦੀ ਸਰਕਾਰੀ ਮਦਦ ਦੇ ਚੈੱਕ ਮੌਕੇ ’ਤੇ ਹੀ ਵੰਡੇ ਗਏ। ਇਹ ਚੈੱਕ ਵਿਧਾਇਕ ਇੰਦਰਜੀਤ ਕੌਰ ਮਾਨ, ਐੱਸਡੀਐੱਮ ਲਾਲ ਵਿਸ਼ਵਾਸ ਬੈਂਸ, ਬੀਡੀਪੀਓ ਅਭੇ ਚੰਦਰ ਸ਼ੇਖਰ ਤੇ ਨਕੋਦਰ ਦੇ ਕਾਨੂੰਗੋ ਹੁਸਨ ਲਾਲ ਵੱਲੋਂ ਵੰਡੇ ਗਏ। ਇਸ ਮੌਕੇ ਹਲਕਾ ਸੰਗਠਨ ਇੰਚਾਰਜ ਤੇ ਡਾਇਰੈਕਟਰ ਪੰਜਾਬ ਰਾਜ ਜਸਵੀਰ ਸਿੰਘ ਧੰਜਲ, ਨਰੇਸ਼ ਕੁਮਾਰ ਸੀਨੀਅਰ ਆਗੂ, ਸੰਜੀਵ ਅਹੂਜਾ ਸੀਨੀਅਰ ਆਗੂ, ਹਿਮਾਂਸ਼ੂ ਜੈਨ ਸ਼ਹਿਰੀ ਪ੍ਰਧਾਨ, ਅਮਰੀਕ ਸਿੰਘ ਥਿੰਦ ਨਗਰ ਕੌਂਸਲਰ ਆਦਿ ਹਾਜ਼ਰ ਸਨ।